ਭਾਈ ਘਨੱਈਆ ਜੀ ਸੁਸਾਇਟੀ ਵੱਲੋਂ ਸ਼੍ਰੋਮਣੀ ਭਗਤ ਸੈਣ ਜੀ ਦੇ ਸਲਾਨਾ ਜੋੜ-ਮੇਲਾ ਤੇ ਖੂਨਦਾਨ ਕੈਂਪ ਲਾਇਆ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਤਪ ਅਸਥਾਨ ਦੇਹਰਾ ਸ਼੍ਰੋਮਣੀ ਭਗਤ ਸੈਣ ਜੀ ਦੇ ਸਲਾਨਾ ਜੋੜ-ਮੇਲਾ ਪਿੰਡ ਪ੍ਰਤਾਪਪੁਰਾ ਵਿਖੇ ਮਨੁੱਖਤਾ ਦੇ ਭਲੇ ਲਈ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ:) ਵੱਲੋਂ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ 760ਵਾਂ ਦੋ ਦਿਨਾਂ ਮਹਾਨ ਖੂਨਦਾਨ ਕੈਂਪ ਲੰਗਰ ਕਮੇਟੀ ਘਵੱਦੀ ਦੇ ਫਾਊਂਡਰ ਸਵ: ਸ਼ਿੰਦਰਪਾਲ ਸਿੰਘ ਘਵੱਦੀ ਦੇ ਸਪੁੱਤਰ ਬਲਜੀਤ ਸਿੰਘ ਸੰਨੀ ਘਿਲ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਸਮੇਂ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਨੇ ਖ਼ੂਨਦਾਨ ਕੈਂਪ ਦਾ ਉਦਘਾਟਨ ਕਰਦਿਆਂ ਕਿਹਾ ਕਿ ਖੂਨਦਾਨ ਕੈਂਪ ਰਾਹੀਂ ਕਈ ਮਨੁੱਖੀ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ । ਸੰਸਾਰ ਵਿੱਚ ਸਭ ਤੋਂ ਵੱਡਾ ਪੁੰਨ ਦਾਨ ਹੈ । ਇਸ ਮੌਕੇ ਤੇ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਦੱਸਿਆ ਖੂਨਦਾਨ ਕੈਂਪ ਦੌਰਾਨ 100 ਬਲੱਡ ਯੂਨਿਟ ਸਿਵਲ ਹਸਪਤਾਲ ਅਤੇ ਗੁਰਦੇਵ ਹਸਪਤਾਲ ਦੀਆਂ ਟੀਮਾਂ ਦੇ ਸਹਿਯੋਗ ਨਾਲ ਇਕੱਤਰ ਕੀਤਾ ਬਲੱਡ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿੱਚ ਲੈ ਕੇ ਦਿੱਤਾ ਜਾਵੇਗਾ ਅਤੇ ਖੂਨਦਾਨੀਆਂ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਗੁਰਮੇਲ ਸਿੰਘ ਘਿਲ, ਅਮਨਦੀਪ ਸਿੰਘ ਘਵੱਦੀ, ਬਲਵੀਰ ਸਿੰਘ ਘਿਲ, ਸੰਦੀਪ ਸਿੰਘ ਘਿਲ, ਅਮਨਪ੍ਰੀਤ ਸਿੰਘ ਘਿਲ, ਵਿਸ਼ਵਜੀਤ ਸਿੰਘ, ਕੁਲਵੰਤ ਸਿੰਘ ਘਿਲ ਪਾਤਰਾਂ, ਬਹਾਦਰ ਸਿੰਘ ਢਿੱਲੋਂ, ਸਿੰਘ ਸੰਧੂ, ਕਾਲਾ ਲਖਨਪਾਲ, ਚਰਨਜੀਤ ਸਿੰਘ ਗਿੱਲ, ਪਰਮਿੰਦਰ ਸਿੰਘ, ਜਗਦੀਪ ਸਿੰਘ, ਅਰਸ਼ਵੀਰ ਸਿੰਘ, ਈਸ਼ਰ ਸਿੰਘ, ਸ਼ਰਨ ਸਿੰਘ, ਸੁਖਦੇਵ ਸਿੰਘ ਫੌਜੀ, ਗੁਰਚਰਨ ਸਿੰਘ ਭੁੱਲਰ, ਰਾਜੇਸ਼ ਕੁਮਾਰ ਸੋਨੂ, ਫ਼ਕੀਰ ਚੰਦ ਜਰਮਨੀ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly