(ਸਮਾਜ ਵੀਕਲੀ)
* ਵਿਦਵਾਨਾਂ ਤੇ ਲੇਖਕਾਂ ਦੇ ਚੇਹਰੇ ਹੋਏ ਨੰਗੇ
* ਵਿਦਵਾਨਾਂ ਤੇ ਲੇਖਕਾਂ ਦੀ ਚੁੱਪ ਵਧੀ
* ਮਾਣਯੋਗ ਅਦਾਲਤ ਨੇ ਲਾਈ ਰੋਕ
ਉਰਦੂ ਦੇ ਅਦੀਬ ਸਆਦਤ ਮੰਟੋ ਨੇ ਸਾਰੀ ਉਮਰ ਸਮਾਜ ਧਰਮ ਰਾਜਨੀਤੀ ਤੇ ਸੱਭਿਆਚਾਰ ਦੇ ਵਿੱਚ ਆ ਰਹੇ ਵਿਗਾੜਾਂ ਬਾਰੇ ਆਪਣੀ ਕਲਮ ਨੂੰ ਤਲਵਾਰ ਵਾਂਗੂੰ ਵਰਤਿਆ ਸੀ।
ਉਨ੍ਹਾਂ ਦੀਆਂ ਲਿਖਤਾਂ ਮਨੁੱਖ ਦੇ ਮੱਥੇ ਵਿੱਚ ਗੋਲੀਆਂ ਬਣ ਕੇ ਲੱਗਦੀਆਂ ਹਨ…ਉਹ ਤੁਹਾਡਾ ਕਤਲ ਨਹੀਂ ਕਰਦੀਆਂ ਸਗੋਂ ਤੁਹਾਡੀ ਮਰ ਚੁੱਕੀ ਆਤਮਾ ਨੂੰ ਹਲੂਣ ਦੀਆਂ ਤੇ ਤੁਹਾਨੂੰ ਸੋਚਣ ਲਈ ਮਜਬੂਰ ਕਰਦੀਆਂ ਹਨ।
ਪੰਜਾਬੀ ਦੇ ਵਿੱਚ ਹੁਣ ਲਿਖਣ ਵਾਲਿਆਂ ਦੀ ਬਹੁਗਿਣਤੀ ਹੈ। ਲਿਖਣ ਵਾਲਿਆਂ ਦੇ ਵੱਖੋ ਵੱਖ ਮੱਠ ਹਨ । ਹਰ ਮੱਠ ਦਾ ਆਪੇ ਹੀ ਬਣਿਆ ਇਕ ਮਹੰਤ ਹੈ। ਅਸੀਂ ਮਹੰਤ ਉਨ੍ਹਾਂ ਨੂੰ ਆਖਦੇ ਜੋ ਮੁੰਡਾ ਜੰਮਣ ‘ਤੇ ਘਰਾਂ ਦੇ ਵਿੱਚ ਵਧਾਈ ਲੈਣ ਆਉਦੇ ਹਨ।
ਹੁਣੇ ਹੀ ਨਾਵਲਕਾਰ ਮਿੱਤਰ ਸੈਨ ਮੀਤ ਦੀ ਭਾਸ਼ਾ ਵਿਭਾਗ ਪੰਜਾਬ ਵੱਲੋਂ ਦਿੱਤੇ ਜਾਂਦੇ ਸ਼੍ਰੋਮਣੀ ਪੁਰਸਕਾਰਾਂ ਬਾਰੇ ਕਿਤਾਬ
” ਸ਼੍ਰੋਮਣੀ ਪੁਰਸਕਾਰ ਅਤੇ ਸਾਹਿਤਕ ਸਿਆਸਤ ”
ਆਈ ਹੈ। ਇਹ ਪੁਸਤਕ ਆਰ. ਟੀ.ਆਈ. ਰਾਹੀ ਲਈ ਜਾਣਕਾਰੀ ਦੇ ਅਧਾਰਿਤ ਹੈ। ਇਸ ਕਰਕੇ ਪੁਸਤਕ ਤੱਥਾਂ ਦੇ ਨਾਲ ਪੰਜਾਬੀ ਦੇ ਵੱਡੇ ਮਹੰਤਾਂ ਦੇ ਚਿਹਰੇ ਨੰਗੇ ਕਰਦੀ ਹੈ।
ਸ਼ੋ੍ਮਣੀ ਪੁਰਸਕਾਰ ਕਿਵੇਂ ਹਥਿਆਏ ਜਾਂਦੇ ਰਹੇ ਤੇ ਕਿਵੇਂ ਅੰਨ੍ਹਾ ਵੰਡੇ ਭੇਲੀ…ਵਾਂਗੂੰ ਆਪਣੇ ਚਹੇਤੇ ਤੇ ਚਹੇਤੀਆਂ ਨੂੰ ਵੰਡਣ ਦਾ ਉਹ ਸੱਚ ਹੈ, ਜਿਸਦੇ ਵਿੱਚ ਭਾਸ਼ਾ ਵਿਭਾਗ ਪੰਜਾਬ , ਪੰਜਾਬ ਸਰਕਾਰ ਤੇ ਪੰਜਾਬੀ ਸਾਹਿਤ ਦੇ ਲੇਖਕ ਤੇ ਵਿਦਵਾਨਾਂ ਦੇ ਦੀਆਂ ਉਹ ਅੰਦਰਲੀਆਂ ਗੱਲਾਂ ਹਨ। ਜਿਹੜੀਆਂ ਸਰਕਾਰੀ ਫਾਇਲਾਂ ਵਿੱਚ ਦੱਬੀਆਂ ਰਹਿ ਜਾਣੀਆਂ ਸਨ।
ਪੁਸਤਕ ਦੇ ਵਿੱਚ ਸਾਰੇ ਤੱਥ ਪੇਸ਼ ਕੀਤੇ ਗਏ ਹਨ । ਜਿਹੜੇ ਪਰਦੇ ਦੇ ਵਿੱਚ ਹੁੰਦੇ ਰਹੇ ਹਨ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਿਹਨਾਂ ਵਿਦਵਾਨਾਂ ਤੇ ਲੇਖਕਾਂ ਨੇ ਕੜੀ ਘੋਲੀ ਹੈ, ਉਨ੍ਹਾਂ ਵੱਲੋਂ ਧਾਰੀ ਚੁੱਪ ਕਈ ਤਰ੍ਹਾਂ ਸ਼ੰਕੇ ਪੈਦਾ ਨਹੀਂ ਕਰਦੀ ਸਗੋਂ ਉਨ੍ਹਾਂ ਨੂੰ ਸਵਾਲ ਵੀ ਕਰਦੀ ਹੈ। ਕਿ ਤੁਸੀਂ ਪੰਜਾਬੀ ਮਾਂ ਬੋਲੀ ਦੀ ਕਿਹੜੀ ਸੇਵਾ ਕਰਦੇ ਰਹੇ ਹੋ ?
ਕੀ ਉਨ੍ਹਾਂ ਦਾ ਹੁਣ ਇਹ ਫਰਜ਼ ਨਹੀਂ ਬਣਦਾ ਕਿ ਉਹ ਆਪਣੇ ਮੂੰਹ ਉਤੇ ਲੱਗੀ ਹੋਈ ਕਾਲਖ ਨੂੰ ਪੰਜਾਬੀ ਪਾਠਕਾਂ ਦੇ ਸਾਹਮਣੇ ਧੋਣ ? ਹਾਲਤ ਇਹ ਹੈ ਕਿ ” ਬੇਸ਼ਰਮ ਦੀ ਬੁੱਕਲ ਵਿੱਚ ਮੂੰਹ ”
ਇਹ ਕਿਤਾਬ ਦੇ ਆਉਣ ਦੇ ਨਾਲ ਭਾਸ਼ਾ ਵਿਭਾਗ ਪੰਜਾਬ ਤੇ ਪੰਜਾਬੀ ਦੇ ਲੇਖਕਾਂ / ਵਿਦਵਾਨਾਂ ਦੇ ਚੇਹਰੇ ਨੱਗੇ ਹੋਏ ਹਨ। ਹੁਣ ਉਹ ਆਪਣੀ ਮੂੰਹ ਛੁਪਾ ਰਹੇ ਹਨ। ਕੁੱਝ ਕੁ ਬੇਸ਼ਰਮਾਂ ਵਾਂਗੂੰ ਹੱਸ ਰਹੇ ਹਨ।
ਹੁਣ ਸਮਝਿਆ ਜਾ ਸਕਦਾ ਹੈ ਕਿ ਪੰਜਾਬੀ ਵਿੱਚ ਲਿਖਣ ਵਾਲੇ ਉਹ ਵਿਦਵਾਨ ਤੇ ਲੇਖਕ ਜਿਹੜੇ ਹੁਣ ਤੱਕ ਇਹ ਆਖਦੇ ਰਹੇ ਹਨ ਕਿ ਅਸੀਂ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦੇ ਹਾਂ ਤੇ ਉਸਦੀ ਝੋਲੀ ਪੁਸਤਕਾਂ ਦੇ ਨਾਲ ਭਰਦੇ ਹਾਂ ।
ਪੰਜਾਬੀ ਭਾਸ਼ਾ ਪਸਾਰ ਭਾਈਚਾਰਾ .ਲੁਧਿਆਣਾ ਵੱਲੋਂ ਛਾਪੀ ਇਹ ਕਿਤਾਬ ਪੰਜਾਬੀ ਦੇ ਪਾਠਕ ਵਰਗ ਦੇ ਪੜ੍ਹਨਯੋਗ ਹੈ ਤਾਂ ਕਿ ਪਤਾ ਲੱਗ ਸਕੇ ਦਾਲ ਕਿਉ ਕਾਲੀ ਹੈ !
ਪੰਜਾਬੀ ਦੇ ਵਿਦਵਾਨਾਂ ਤੇ ਲੇਖਕਾਂ ਨੂੰ ਹੁਣ ਜਰੂਰ ਆਪਣੀ ਹਉਮੈ ਛੱਡਕੇ ਇਸ ਪੁਸਤਕ ਵਿੱਚ ਆਏ ਤੱਥਾਂ ਦੇ ਬਾਰੇ ਆਪਣਾ ਪ੍ਰਤੀਕਰਮ ਦੇਣਾ ਚਾਹੀਦਾ ਹੈ।
ਹੁਣ ਭਾਵੇਂ ਸ਼੍ਰੋਮਣੀ ਪੁਰਸਕਾਰ ਦੀ ਇਹ ਭੇਲੀ ਵੰਡ ਮੁਹਿੰਮ ਨੂੰ ਮਾਣਯੋਗ ਅਦਾਲਤ ਦਾ ਬੂਹਾ ਖੜਕਾਇਆ ਗਿਆ ਹੈ ।
ਫੈਸਲਾ ਕੀ ਆਉਂਦਾ ਹੈ ? ਇਹ ਪਤਾ ਨਹੀਂ ਪਰ ਮਾਣਯੋਗ ਅਦਾਲਤ ਨੇ ਪੰਜਾਬ ਸਰਕਾਰ ਨੂੰ ਇਹ ਪੁਰਸਕਾਰ ਵੰਡਣ ‘ਤੇ ਰੋਕਿਆ ਹੈ। ਹੁਣ ਭਾਸ਼ਾ ਵਿਭਾਗ ਪੰਜਾਬ ਤੇ ਵਿਦਵਾਨ / ਲੇਖਕ ਕਟਹਿਰੇ ਵਿੱਚ ਹਨ । ਕੀ ਬਣੇਗਾ ਉਹਨਾਂ ਦਾ ਜੋ ਹੁਣ ਤੱਕ ਚੰਮ ਦੀਆਂ ਚਲਾਉਦੇ ਰਹੇ ਹਨ ।
ਪੰਜਾਬੀ ਸਿੱਖਿਆ ਤੇ ਪੰਜਾਬੀ ਸਾਹਿਤ ਵਿੱਚ ਆਏ ਨਿਘਾਰ ਬਾਰੇ ਮੇਰੇ ਵੱਲੋਂ ਵੀਹ ਸਾਲ ਪਹਿਲਾਂ ਜਿਹੜੀ ਮੁਹਿੰਮ ਸ਼ੁਰੂ ਕੀਤੀ ਸੀ..ਇਸ ਪੁਸਤਕ ਦੇ ਆਉਣ ਨਾਲ ਉਸ ਲਹਿਰ ਨੂੰ ਹੋਰ ਵੀ ਬਲ ਮਿਲਿਆ ਹੈ।
ਇਹ ਪੁਸਤਕ ਪੰਜਾਬੀ ਭਾਸ਼ਾ ਪਾਸਾਰ ਭਾਈਚਾਰਾ, ਲੁਧਿਆਣਾ ਦੀ ਇਕਾਈ ਵੱਲੋਂ ਪ੍ਰਕਾਸ਼ਿਤ ਕੀਤੀ ਹੈ। ਇਹ ਕਿਤਾਬ ਪੰਜਾਬੀ ਭਵਨ ਲੁਧਿਆਣਾ ਦੇ ਵਿੱਚ ਸ਼ਹੀਦ ਭਗਤ ਸਿੰਘ ਬੁੱਕ ਸ਼ਾਪ ( ਇੰਦਰਜੀਤ 8427618686 ) ਤੇ ਪੀ ਸੀ ਗੁਲੇਰੀਆ ਬੁੱਕ ਸ਼ਾਪ ( 9855702263 ) ਤੋਂ ਮੰਗਵਾਈ ਜਾ ਸਕਦੀ ਹੈ। ਨਾਵਲਕਾਰ ਮਿੱਤਰ ਸੈਨ ਮੀਤ ਦਾ ਫੋਨ ਨੰਬਰ 985563177
ਕਿਤਾਬ ਸੰਭਾਲਣ ਯੋਗ ਤੇ ਪੜ੍ਹਨ ਯੋਗ ਹੈ ।
ਬੁੱਧ ਸਿੰਘ ਨੀਲੋੰ
9464370823