HOME ਸ਼੍ਰੋਮਣੀ ਅਕਾਲੀ ਦਲ ਦਾ ਏਜੰਡਾ ਸਾਫ਼, ਹਲਕੇ ਦਾ ਪੂਰਨ ਤੌਰ ‘ਤੇ ਹੋਵੇਗਾ...

ਸ਼੍ਰੋਮਣੀ ਅਕਾਲੀ ਦਲ ਦਾ ਏਜੰਡਾ ਸਾਫ਼, ਹਲਕੇ ਦਾ ਪੂਰਨ ਤੌਰ ‘ਤੇ ਹੋਵੇਗਾ ਵਿਕਾਸ : ਐਡਵੋਕੇਟ ਘੁੰਮਣ

3
ਫੋਟੋ: ਹਲਕਾ ਪੱਛਮੀ ਦੇ ਵੱਖ ਇਲਾਕਿਆਂ ਵਿੱਚ ਚੋਣ ਪ੍ਰਚਾਰ ਕਰ ਰਹੇ ਸ੍ਰੋਅਦ ਦੇ ਉਮੀਦਵਾਰ ਐਡਵੋਕੇਟ ਪ੍ਰਉਪਕਾਰ ਸਿੰਘ ਘੁੰਮਣ ਅਤੇ ਉਨ੍ਹਾਂ ਦੇ ਸਮਰਥਕ
ਲੁਧਿਆਣਾ   (ਸਮਾਜ ਵੀਕਲੀ)    ( ਕਰਨੈਲ ਸਿੰਘ ਐੱਮ.ਏ.) ਵਿਧਾਨ ਸਭਾ ਹਲਕਾ ਪੱਛਮੀ ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਜੰਗ ਵਿੱਚ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੇ ਚੋਣ ਮੁਹਿੰਮ ਦੌਰਾਨ ਵੱਡੀ ਬਿਆਨਬਾਜ਼ੀ ਨਾਲ ਕਈ ਮੁੱਦੇ ਉਠਾਏ ਹਨ। ਉਨ੍ਹਾਂ ਨੇ ਕਾਂਗਰਸ ਅਤੇ ਦਿੱਲੀ ਸਰਕਾਰ ‘ਤੇ ਸਿੱਖ ਵਿਰੋਧੀ ਤੇ ਹੰਕਾਰਪੂਰਕ ਨੀਤੀਆਂ ਦੀ ਨਿੰਦਾ ਕੀਤੀ। ਐਡਵੋਕੇਟ ਘੁੰਮਣ ਨੇ ਕਿਹਾ ਕਿ ਉਹ ਹਲਕਾ ਪੱਛਮੀ ਦੇ ਲੋਕਾਂ ਦੀ ਆਵਾਜ਼ ਪੂਰਨ ਤੌਰ ਤੇ ਬੁਲੰਦ ਕਰਕੇ ਇਲਾਕੇ ਦਾ ਵਿਕਾਸ ਕਰਵਾਉਣਗੇ। ਐਡਵੋਕੇਟ ਘੁੰਮਣ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਏਜੰਡਾ ਹਲਕੇ ਦੀ ਹਰ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣਾ, ਸਿੱਖਿਆ, ਸਿਹਤ ਅਤੇ ਬੁਨਿਆਦੀ ਢਾਂਚੇ ਦਾ ਸੁਧਾਰ ਹੋਵੇਗੀ। ਉਨ੍ਹਾਂ ਨੇ ਵਾਅਦਾ ਕੀਤਾ ਕਿ ਕਿਸਾਨਾਂ ਦੀ ਜ਼ਮੀਨ ਨੂੰ ਸੁਰੱਖਿਅਤ ਰੱਖਿਆ ਜਾਵੇਗਾ ਅਤੇ ਕਿਸੇ ਵੀ ਭੂਮਾਫੀਆ ਜਾਂ ਦਿੱਲੀ ਤੋਂ ਆਏ ਭਗੌੜੇ ਬਿਲਡਰਾਂ ਨੂੰ ਪਿੰਡਾਂ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜਿੱਥੇ ‘ਆਪ’ ਦੀ ਸਰਕਾਰ ਝੂਠੀ ਤੇ ਨਿਕੰਮੀ ਸਰਕਾਰ ਹੈ, ਉੱਥੇ ਕਾਂਗਰਸ ਦੀ ਸਰਕਾਰ ਸਿੱਖ ਵਿਰੋਧੀ ਸਰਕਾਰ ਹੈ। ਐਡਵੋਕੇਟ ਘੁੰਮਣ ਨੇ ਜ਼ੋਰ ਦੇ ਕੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲੋਕ ਹਿਤੈਸ਼ੀ ਅਤੇ ਵਿਕਾਸ ਲੋਹ ਪਾਰਟੀ ਹੈ ਜਿਸ ਦਾ ਨਿਸ਼ਾਨਾ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਵੱਲ ਲੈ ਕੇ ਜਾਣਾ ਹੈ । ਸਿਆਸੀ ਵਿਰੋਧੀਆਂ ਦੇ ਝੂਠੇ ਦਾਅਵਿਆਂ ਨੂੰ ਅਣਦੇਖਾ ਕਰਦਿਆਂ, ਐਡਵੋਕੇਟ ਘੁੰਮਣ ਨੇ ਲੋਕਾਂ ਨੂੰ ਵਿਸ਼ਵਾਸ ਦੇਂਦਿਆਂ ਕਿਹਾ ਕਿ ਉਹ ਆਪਣੀ ਨੀਤੀਆਂ ਅਤੇ ਪ੍ਰਚਾਰ ਦੇ ਜ਼ਰੀਏ ਹਲਕੇ ਦੀ ਭਲਾਈ ਲਈ ਕੰਮ ਕਰਨਗੇ। ਹਲਕਾ ਪੱਛਮੀ ਦੇ ਵਾਸੀਆਂ ਵੱਲੋਂ ਐਡਵੋਕੇਟ ਘੁੰਮਣ ਦੀ ਇਸ ਸਪਸ਼ਟ ਅਤੇ ਤਗੜੀ ਰਣਨੀਤੀ ਦਾ ਸਵਾਗਤ ਕੀਤਾ ਜਾ ਰਿਹਾ ਹੈ। ਲੋਕ ਉਮੀਦ ਕਰ ਰਹੇ ਹਨ ਕਿ ਇਸ ਵਾਰ ਸੱਚੇ ਵਿਕਾਸ ਅਤੇ ਹਲਕੇ ਦੇ ਹੱਕ ਲਈ ਵਿੱਢੀ ਗਈ ਚੋਣ ਜੰਗ ਵਿੱਚ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਦੇ ਹੱਕ ਵਿੱਚ ਵੋਟ ਕਰਕੇ ਵੱਡੀ ਜਿੱਤੀ ਜਾਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸ਼੍ਰੀ ਮੁਕਤਸਰ ਸਾਹਿਬ ਤੋਂ ਤਿੰਨ ਕਥਿਤ ਅਪਰਾਧੀ ਗ੍ਰਿਫ਼ਤਾਰ; 174 ਗ੍ਰਾਮ ਹੈਰੋਇਨ, ਦੋ ਪਿਸਤੌਲ ਬਰਾਮਦ
Next articleਅਮਰੀਕਾ ਵਿੱਚ ਜ਼ਹਿਰੀਲੇ ਅੰਡੇ! ਕੈਲੀਫੋਰਨੀਆ ਸਮੇਤ 7 ਰਾਜਾਂ ਵਿੱਚ ਲੋਕ ਬਿਮਾਰ ਹੋਏ; ਕਈਆਂ ਦੀ ਹਾਲਤ ਗੰਭੀਰ ਹੈ