ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)- ਕੁਝ ਦਿਨ ਪਹਿਲਾਂ ਹੀ ਸੰਪੰਨ ਹੋਈਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਤੋਂ ਕਿਨਾਰਾ ਕਰਕੇ ਅਕਾਲੀ ਦਲ ਦੇ ਉਮੀਦਵਾਰ ਵਜੋਂ ਲੋਕ ਸਭਾ ਹਲਕਾ ਜਲੰਧਰ ਤੋਂ ਚੋਣ ਲੜਨ ਵਾਲੇ ਸ੍ਰੀ ਮਹਿੰਦਰ ਸਿੰਘ ਕੇ ਪੀ ਦੀ ਧਰਮ ਪਤਨੀ ਸੁਮਨ ਕੇ ਪੀ ਦੀ ਅਚਨਚੇਤ ਮੌਤ ਤੇ ਇਲਾਕੇ ਭਰ ਦੀਆਂ ਵੱਖ ਵੱਖ ਰਾਜਨੀਤਿਕ ਪਾਰਟੀਆਂ, ਸਰਪੰਚਾਂ, ਪੰਚਾਂ ਤੇ ਸਮਾਜ ਸੇਵੀ ਸੰਸਥਾਵਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਮੌਕੇ ਚੌਧਰੀ ਸੋਮਪਾਲ ਮੈਂਗੜਾ, ਕੁਲਦੀਪ ਸਿੰਘ ਜੌਹਲ ਪ੍ਰਧਾਨ ਅਕਾਲੀ ਦਲ ਸਰਕਲ ਅੱਪਰਾ, ਅਮਰਜੀਤ ਸਿੰਘ ਕਟਾਣਾ, ਬੀਬੀ ਗੁਰਬਖਸ਼ ਕੌਰ, ਗੁਰਚੇਤਨ ਸਿੰਘ ਰਸੂਲਪੁਰ, ਮਨਜੀਤ ਕੌਰ ਸਰਪੰਚ ਚਚਰਾੜੀ, ਅੰਬਾ ਚਾਹਲ, ਮੁਹੰਮਦ ਅਲੀ ਪੋਸਵਾਲ, ਅਵਤਾਰ ਸਿੰਘ ਛੋਕਰ, ਰਣਦੀਪ ਸਿੰਘ ਰਿੰਪੀ, ਪਵਿੱਤਰ ਕੰਗ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly