HOME ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੰਜੀਵ ਤਲਵਾੜ ਨੇ ਵਰਕਰਾਂ ਦੇ...

ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੰਜੀਵ ਤਲਵਾੜ ਨੇ ਵਰਕਰਾਂ ਦੇ ਘਰ ਜਾ ਕੇ ਝੰਡੇ ਲਗਾਉਣ ਅਤੇ ਸਨਮਾਨਿਤ ਕਰਨ ਦੀ ਮੁਹਿੰਮ ਸ਼ੁਰੂ

3
ਫੋਟੋ ਅਜਮੇਰ ਦੀਵਾਨਾ

ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਪਹਿਚਾਣ ਕੰਮ ਸੇਵਾ ਅਤੇ  ‘ਨਿਸ਼ਾਨ ਪ੍ਰੋਗਰਾਮ  ਨਿਰੰਤਰ ਜਾਰੀ ਰਹੇਗਾ : ਤਲਵਾੜ

ਹੁਸ਼ਿਆਰਪੁਰ   (ਸਮਾਜ ਵੀਕਲੀ)    (ਤਰਸੇਮ ਦੀਵਾਨਾ ) –  ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੰਜੀਵ ਤਲਵਾੜ ਵੱਲੋਂ ਅੱਜ ਪਾਰਟੀ ਵਰਕਰਾਂ ਵਿੱਚ ਇੱਕ ਨਵਾਂ ਉਤਸ਼ਾਹ ਅਤੇ ਨਵੀਂ ਰੂਹ ਫੂਕਣ ਲਈ ਇੱਕ ਵਿਸ਼ੇਸ਼ ਅਤੇ ਸ਼ਲਾਘਾਯੋਗ ਕਾਰਜ ਸ਼ੁਰੂ  ਕੀਤਾ ਗਿਆ। ਸੰਜੀਵ ਤਲਵਾੜ ਦੀ ਅਗਵਾਈ ਵਿੱਚ ਇੱਕ ਵਿਸ਼ਾਲ ਕਾਫ਼ਲੇ ਦੇ ਰੂਪ ਵਿੱਚ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਵੱਖ-ਵੱਖ ਵਾਰਡਾਂ ਅਤੇ ਘਰਾਂ ਦਾ ਦੌਰਾ ਕੀਤਾ। ਇਸ ਦੌਰਾਨ ਜਿੱਥੇ ਵਰਕਰਾਂ ਦੇ ਘਰਾਂ ਦੇ ਉੱਪਰ ਪਾਰਟੀ ਦਾ ਨਿਸ਼ਾਨ (ਝੰਡਾ) ਲਗਾਇਆ ਗਿਆ, ਉੱਥੇ ਹੀ ਔਖੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਬੇਮਿਸਾਲ ਸੇਵਾਵਾਂ ਦੇਣ ਵਾਲੇ ਜੁਝਾਰੂ ਵਰਕਰਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ। ਢੋਲ-ਧਮਾਕੇ ਦੇ ਨਾਲ ਜਦੋਂ ਇਹ ਕਾਫ਼ਲਾ ਵਰਕਰਾਂ ਦੇ ਘਰ ਪਹੁੰਚਿਆ ਤਾਂ ਉੱਥੇ ਉਤਸਵ ਵਰਗਾ ਮਾਹੌਲ ਬਣ ਗਿਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਜਤਿੰਦਰ ਸਿੰਘ ਲਾਲੀ ਬਾਜਵਾ ਨੇ ਸੰਜੀਵ ਤਲਵਾੜ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਤਲਵਾੜ ਦਾ ਇਹ ਕਾਰਜ  ਪਾਰਟੀ ਵਿੱਚ ਇੱਕ ਨਵਾਂ ਉਤਸਾਹ ਪੈਦਾ ਕਰੇਗਾ। ਉਨ੍ਹਾਂ ਦਾਅਵਾ ਕੀਤਾ ਕਿ ਅਸੀਂ ਸਾਰੇ ਇੱਕਜੁੱਟ ਹੋ ਕੇ ਹੁਸ਼ਿਆਰਪੁਰ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਬੁਲੰਦ ਕਰਾਂਗੇ। ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਸੰਜੀਵ ਤਲਵਾੜ ਨੇ ਕਿਹਾ ਕਿ  “ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਆਪਣੀ ਦਿਨ-ਰਾਤ ਦੀ ਸੇਵਾ ਸਦਕਾ ਲੋਕਾਂ ਦੇ ਮਨਾਂ ਵਿੱਚ ਰਾਜ ਕਰਦਾ ਹੈ। ਹੁਣ ਸੇਵਾ ਦੇ ਨਾਲ-ਨਾਲ ਵਰਕਰਾਂ ਦੇ ਘਰਾਂ ‘ਤੇ ਪਾਰਟੀ ਦਾ ਨਿਸ਼ਾਨ (ਝੰਡਾ) ਵੀ ਲੱਗ ਗਿਆ ਹੈ, ਜਿਸ ਨਾਲ ਸਾਡੇ ਮਿਹਨਤੀ ਵਰਕਰਾਂ ਦੀ ਪਹਿਚਾਣ ਹੋਰ ਮਜ਼ਬੂਤ ਹੋਵੇਗੀ। ਅਕਾਲੀ ਦਲ ਦੇ ਵਰਕਰਾਂ ਦੀ ਪਹਿਚਾਣ ਕੰਮ ਸੇਵਾ ਅਤੇ ਇਹ ‘ਨਿਸ਼ਾਨ ਪ੍ਰੋਗਰਾਮ’ ਆਉਣ ਵਾਲੇ ਦਿਨਾਂ ਵਿੱਚ ਵੀ ਨਿਰੰਤਰ ਜਾਰੀ ਰਹੇਗਾ।” ਇਸ ਮੁਹਿੰਮ ਦੌਰਾਨ ਪਾਰਟੀ ਦੇ ਵੱਖ-ਵੱਖ ਵਿੰਗਾਂ ਦੇ ਸੀਨੀਅਰ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ, ਜਿਨ੍ਹਾਂ ਵਿੱਚ ਵਪਾਰ ਸੈੱਲ ਪੰਜਾਬ ਦੇ ਉਪ ਪ੍ਰਧਾਨ ਗੋਪੀ ਧਾਮੀ, ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਔਜਲਾ, ਆਰ.ਟੀ.ਆਈ. ਸੈੱਲ ਦੇ ਜ਼ਿਲ੍ਹਾ ਪ੍ਰਧਾਨ ਸੂਰਜ ਸਿੰਘ, ਐਸ.ਸੀ. ਸੈੱਲ ਦੇ ਸਿਟੀ ਪ੍ਰਧਾਨ ਸੰਜੀਵ ਥਾਪਰ, ਰਵਿੰਦਰ ਨਿੱਕਾ, ਜਸਵਿੰਦਰ ਜੁਗਨੂੰ, ਸੁਖਦੇਵ ਸਿੰਘ ਸਤੋਰ ਅਤੇ ਲੰਬੜਦਾਰ ਤੀਰਥ ਸਿੰਘ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਸ਼ਾਮਲ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮੈਗਾ ਪੀ.ਟੀ.ਐਮ. ਤਹਿਤ “ਸਿੱਖਿਆ ਦਾ ਮਹਾਂ ਜਸ਼ਨ” ਪ੍ਰੋਗਰਾਮ ਦੌਰਾਨ ਜਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਵੱਖ ਵੱਖ ਸਕੂਲਾਂ ਵਿਚ ਸਿਰਕਤ
Next articleਖਾਸ ਖਿਡਾਰੀ ਸੰਕਲਪ ਦੇ ਬਲ ‘ਤੇ ਸਮਾਜ ਲਈ ਪ੍ਰੇਰਨਾ ਸਰੋਤ ਬਣ ਰਹੇ ਹਨ : ਪਰਮਜੀਤ ਸਚਦੇਵਾ