HOME ਸ੍ਰੋਮਣੀ ਅਕਾਲੀ ਦਲ (ਬਾਦਲ) ਦਾ ਪੱਲਾ ਛੱਡ, “ਆਮ ਆਦਮੀ ਪਾਰਟੀ” ‘ਚ ਭਾਰੀ...

ਸ੍ਰੋਮਣੀ ਅਕਾਲੀ ਦਲ (ਬਾਦਲ) ਦਾ ਪੱਲਾ ਛੱਡ, “ਆਮ ਆਦਮੀ ਪਾਰਟੀ” ‘ਚ ਭਾਰੀ ਸਮਰੱਥਕਾਂ ਨਾਲ ਹੋਏ ਸਾਮਿਲ “ਚੰਨਾਂ ਸੰਧੂ”

ਫ਼ਰੀਦਕੋਟ   (ਸਮਾਜ ਵੀਕਲੀ)   ( ਸ਼ਿਵਨਾਥ) ਅੱਜ ਆਪਣੀ ਰਿਹਾਇਸ਼ ਦਸਮੇਸ਼ ਨਗਰ ਗਲੀ ਨੰ:- 1 ਫ਼ਰੀਦਕੋਟ ਵਿਖੇ ਆਪਣੇ ਭਾਰੀ ਇਕੱਠ ਕਰਕੇ , ਸ੍ਰੋਮਣੀ ਅਕਾਲੀ ਦਲ (ਬਾਦਲ) ਦਾ ਪੱਲਾ ਛੱਡ, ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ। ਓਨਾਂ ਪ੍ਰੈਸ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਓਹ ਤੀਹ ਸਾਲ ਤੋ ਸ੍ਰੋਮਣੀ ਅਕਾਲੀ ਦਲ (ਬਾਦਲ) ਦੀ ਪਾਰਟੀ ਸੇਵਾ ਕੀਤੀ, ਪਰ ਓਨਾਂ ਸੇਵਾ ਦਾ ਮੁੱਲ ਨਹੀ ਪਾਇਆਂ। ਓਨਾਂ ਦੱਸਿਆਂ ਕਿ ਮੈ ਐਮ.ਸੀ ਦੀ 2015 ਚੋਣ ਲੜੀ ਤੇ 718 ਵੋਟਾਂ ਹਾਸਿਲ ਕੀਤੀਆਂ। ਅੱਜ ਹਲਕਾ ਵਿਧਾਇਕ ਸ੍ਰ ਗੁਰਦਿੱਤ ਸਿੰਘ ਸੇਖੋ , ਜਿਲਾ ਪ੍ਰਧਾਨ ਸ ਗੁਰਤੇਜ ਸਿੰਘ ਖੋਸਾ ਤੇ ਸਮਾਜਸੇਵੀ ਰਜਿੰਦਰ ਦਾਸ ਰਿੰਕੂ ਜੀ ਅਤੇ ਐਮ. ਸੀ ਕੰਵਲਜੀਤ ਸਿੰਘ ਨੇ ਭਰੋਸਾ ਦਿਵਾਇਆ ਕਿ ਮੁਹੱਲੇ ਦਾ ਕੋਈ ਕੰਮ ਨਹੀ ਰੁਕਣ ਨਹੀ ਦਿੱਤਾ ਜਾਵੇਗਾ। ਮੈ ਆਮ ਆਦਮੀ ਪਾਰਟੀ ਦਾ ਦਿਲੋ ਧੰਨਵਾਦ ਕਰਦਾ ਹਾਂ। ਜਿਨਾਂ ਆਮ ਆਦਮੀ ਪਾਰਟੀ ਤੋ ਟਿਕਟ ਦਿੱਤੀ। ਮੈ ਪਾਰਟੀ ਨੂੰ ਭਾਰੀ ਲੀਡ ਨਾਲ ਜਿੱਤ ਕੇ ਪਾਰਟੀ ਦੀ ਝੋਲੀ ਪਾਵਾਂਗਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕੋਈ ਵੀ ਯੋਗ ਲਾਭਪਾਤਰੀ ਭਲਾਈ ਸਕੀਮਾਂ ਤੋਂ ਵਾਂਝਾ ਨਾ ਰਹੇ : ਮਲਵਿੰਦਰ ਸਿੰਘ ਕੰਗ
Next articleNominations for the General Elections of three Municipal Councils to begin on May 13