(ਸਮਾਜ ਵੀਕਲੀ)
ਭਾਰਤ ਲਈ ਅਜ਼ਾਦੀ ਨਾਲ ਲਿਆਈ ਸੀ
ਰਲ- ਮਿਲ ਕੇ ਸਭ ਨੇ ਮਨਾਈ ਸੀ
ਸਭ ਨੇ ਗੀਤ ਖ਼ੁਸ਼ੀ ਦੇ ਗਾਏ ਸੀ
ਤਿਰੰਗੇ ਝੰਡੇ ਲਹਿਰਾਏ ਸੀ
ਦਿੱਤਾ ਸੀ ਤਿਰੰਗੇ ਨੇ ਕੋਈ ਪੈਗ਼ਾਮ
ਜਿਸਨੂੰ ਲ਼ਗਦਾ ਅਸੀ ਦਿੱਤਾ ਹੈ ਵਿਸਾਰ
ਅਜ਼ਾਦੀ ਦਾ ਦਿਹਾੜਾ ਉਸਨੂੰ
ਯਾਦ ਕਰਾਏ ਵਾਰ -ਵਾਰ
ਮੈਂ ਹਾਂ ਦੇਸ਼ ਦਾ ਝੰਡਾ
ਸਾਰੇ ਕਹਿੰਦੇ ਨੇ ਮੈਨੂੰ ਤਿਰੰਗਾ
ਪਹਿਲਾ ਰੰਗ ਹੈ ਮੇਰਾ ਕੁਰਬਾਨੀ ਦਾ
ਦੇਸ਼ ਭਗਤਾਂ ਦੀ ਯਾਦਗਾਰੀ ਦਾ
ਉਨਾਂ ਦੀ ਯਾਦਗਾਰੀ ਮਨਾਵਾਂਗੇ
ਗੀਤ ਉਂਨਾਂ ਦੇ ਗਾਵਾਂਗੇ
ਸੁਤੀਆਂ ਸਰਕਾਰਾਂ ਨੂੰ ਜਗਾਵਾਂਗੇ
ਦੂਜਾ ਰੰਗ ਹੈ ਮੇਰੀ ਆਨ ਦਾ
ਇਹ ਰੰਗ ਹੈ ਮੇਰੀ ਸ਼ਾਨ ਦਾ
ਇਸਦੀ ਆਨ ਸ਼ਾਨ ਵਧਾਵਾਂਗੇ
ਅਮਨ ਸ਼ਾਂਤੀ ਬਣਾਵਾਂਗੇ
ਹਰ ਦਾਗ ਤੋਂ ਬਚਾਵਾਂਗੇ
ਤੀਜਾ ਰੰਗ ਹੈ ਮੇਰੀ ਹਰਿਆਲੀ ਦਾ
ਇਹ ਪ੍ਰਤੀਕ ਹੈ ਮੇਰੇ
ਖੇਤਾਂ ਦੀ ਫਸਲਾਂ ਦੀ ਖ਼ੁਸ਼ਹਾਲੀ ਦਾ
ਰਲਮਿਲ ਕੇ ਖ਼ੁਸ਼ਹਾਲੀ ਲਿਆਵਾਂਗੇ
ਇਹ ਸਾਡੇ ਲਈ ਪੈਗ਼ਾਮ ਹੈ
ਇਸਨੂੰ ਪੂਨਮ ਦਾ ਸਲਾਮ ਹੈ
ਪ੍ਰੋ. ਪੂਨਮ ਕੁਮਾਰੀ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly