(ਸਮਾਜ ਵੀਕਲੀ)
1. ਸੱਚ ਦੱਸਾਂ ?
ਜੇ ਤੂੰ ਸਾਥ ਦਿੰਦਾ
ਤਾਂ ਅੱਜ ਮੈਂ
ਇਹ ਨਾ ਹੁੰਦਾ …
ਤੇਰਾ ਥੈੰਕਿਊ
2. ਕੀ ਹੋਣਾ ਸੀ
ਜਦੋਂ ਸਭ ਕੁਝ ਹੀ ਖੋਣਾ ਸੀ
ਅਸੀਂ ਰੋਣ ਤੋਂ ਬਾਅਦ
ਆਪਣਾ ਹੀ ਮੂੰਹ ਧੋਣਾ ਸੀ…
3. ਕੀ ਕਰਨਾ
ਜਦੋਂ ਸਭ ਕੁਝ ਹੀ ਜਰਨਾ
ਕੀ ਕਰਨਾ
ਜਦੋਂ ਬਿਨਾਂ ਪਾਣੀ ਤੋਂ ਪਵੇ ਤਰਨਾ…
4. ਉੱਡ ਕੇ ਉੱਚੀਆਂ ਉਡਾਰੀਆਂ
ਮੱਲਾਂ ਬਹੁਤ ਮਿੱਤਰਾ ਤੂੰ ਮਾਰੀਆਂ
ਪਰ ਅਸੀਂ ਵੀ ਕਦੇ ਸੋਚਿਆ ਨਹੀਂ ਸੀ
ਕਿ ਤੂੰ ਵੀ ਭੁੱਲ ਜਾਏਂਗਾ
ਸਾਡੀਆਂ ਪੁਰਾਣੀਆਂ ਯਾਰੀਆਂ…
5. ਕਦੇ ਕੋਲ਼ ਬੈਠੇ ਹੀ ਨਹੀਂ ਅਸੀਂ
ਫਿਰ ਵੀ ਬਦਨਾਮ ਹੋ ਗਏ
ਅਸੀਂ ਤਾਂ ਰਹਿ ਗਏ ਖਾਲੀ ਸੱਜਣਾ
ਕਈ ਐਵਾਰਡ ਤੇਰੇ ਨਾਮ ਹੋ ਗਏ…
6. ਤਾਰਿਆਂ ਵੱਲ ਦੇਖ ਰਿਹਾ ਸੀ
ਅਚਾਨਕ ਇੱਕ ਤਾਰਾ ਟੁੱਟਿਆ
ਇੰਝ ਲੱਗਿਆ
ਜਿਵੇਂ ਮੈਥੋਂ ਕੋਈ ਮੇਰਾ ਆਪਣਾ ਟੁੱਟਿਆ …
7. ਯਾਰ ਸਾਡਾ ਅਮਰਜੀਤ ਬਿੱਟਾ
ਚਲਾ ਗਿਆ ਲੰਦਨ
ਅਸੀਂ ਯਾਦ ਉਸਨੂੰ ਕਰਦੇ ਰਹਿੰਦੇ
ਕਦੇ ਉਸ ਕੋਲ਼ ਇਕੱਠੇ ਸੀ ਬਹਿੰਦੇ…
8. ਤੇਰੀ ਯਾਦ ਵਿੱਚ
ਖੋਅ ਗਿਆ ਮੈਂ
ਤੈਨੂੰ ਯਾਦ ਕਰਕੇ
ਅੱਜ ਰੋ ਪਿਆ ਮੈਂ…
9. ਦੁੱਖ ਤਾਂ ਬਹੁਤ ਨੇ ਜ਼ਿੰਦਗੀ ਵਿੱਚ
ਪਰ ਦੱਸ ਨੀਂ ਹੁੰਦਾ
ਦੇਖ ਕੇ ਦੁੱਖ ਜ਼ਿੰਦਗੀ ਦੇ
ਸੱਜਣਾ ! ਸਾਥੋਂ ਬਹੁਤਾ ਹੱਸ ਨੀਂ ਹੁੰਦਾ …
10. ਇਨਸਾਨ ਜਦੋਂ ਸ਼ੈਤਾਨ ਬਣ ਜੇ
ਰੂਹ ਉਸਦੀ ਜਦੋਂ ਹੈਵਾਨ ਬਣ ਜੇ
ਫਿਰ ਧਰਤੀ ‘ਤੇ ਕੋਈ ਅਵਤਾਰ ਆਉਂਦਾ
ਆਉਂਦਾ ਉਹ ਭਗਵਾਨ ਬਣ ਕੇ…
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
ਸ਼੍ਰੀ ਅਨੰਦਪੁਰ ਸਾਹਿਬ
9478561356