ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਅਧੀਨ ਪੈਂਦੇ ਪਿੰਡ ਮਨਿਆਲਾ ਦੇ ਜੰਮਪਲ ਪ੍ਰਵਾਸੀ ਭਾਰਤੀ ਬੀਬੀ ਸ਼ਰਨਜੀਤ ਕੌਰ ਯੂ ਐੱਸ ਏ ਪਤਨੀ ਦਿਲਬਾਗ ਸਿੰਘ ਯੂ ਐਸ ਏ ਆਪਣੇ ਪਿਤਾ ਸਾਬਕਾ ਸੈਂਟਰ ਹੈੱਡ ਟੀਚਰ ਬਲਦੇਵ ਸਿੰਘ ਮਨਿਆਲਾ ਦੀ ਪ੍ਰੇਰਨਾ ਸਦਕਾ ਸਿੱਖਿਆ ਬਲਾਕ ਮਸੀਤਾਂ ਦੇ ਵੱਖ ਵੱਖ ਤੇ ਸਰਕਾਰੀ ਐਲੀਮੈਂਟਰੀ ਸਕੂਲਾਂ ਚ ਪੜ੍ਹਦੇ ਬੱਚਿਆਂ ਨੂੰ ਪਾਣੀ ਦੀਆਂ ਬੋਤਲਾਂ ਤੇ ਸਟੇਸ਼ਨਰੀ ਮਹੁੱਈਆ ਕਰਵਾਈ ਗਈ। ਪ੍ਰਵਾਸੀ ਭਾਰਤੀ ਬੀਬੀ ਸ਼ਰਨਜੀਤ ਕੌਰ ਯੂ ਐੱਸ ਏ ਪਤਨੀ ਦਿਲਬਾਗ ਸਿੰਘ ਯੂ ਐੱਸ ਦੇ ਪਿਤਾ ਸਾਬਕਾ ਸੈਂਟਰ ਹੈੱਡ ਟੀਚਰ ਬਲਦੇਵ ਸਿੰਘ ਮਨਿਆਲਾ ਨੇ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਮੁਹੱਬਲੀਪੁਰ , ਸਰਕਾਰੀ ਐਲੀਮੈਂਟਰੀ ਸਕੂਲ ਜੈਨਪੁਰ ਆਦਿ ਬੱਚਿਆਂ ਨੂੰ ਲੋੜੀਂਦੀ ਸਟੇਸ਼ਨਰੀ ਤੇ ਪਾਣੀ ਦੀਆਂ ਬੋਤਲਾਂ ਭੇਂਟ ਕੀਤੀਆਂ। ਉਨ੍ਹਾਂ ਸੈਂਟਰ ਹੈੱਡ ਟੀਚਰ ਕੁਲਦੀਪ ਸਿੰਘ, ਹੈਡ ਟੀਚਰ ਅਜੇ ਕੁਮਾਰ,ਹੈੱਡ ਟੀਚਰ ਜਸਪਾਲ ਸਿੰਘ, ਕੰਵਲਪ੍ਰੀਤ ਸਿੰਘ ਕੌੜਾ, ਬਰਿੰਦਰ ਮਾਨ ,ਬਲਜੀਤ ਕੌਰ , ਜਤਿੰਦਰ ਕੌਰ, ਦਵਿੰਦਰ ਸਿੰਘ, ਬਰਿੰਦਰ ਜੈਨ , ਰਮਨਦੀਪ ਕੌਰ ਸੰਧਾ, ਗੀਤਾਂਜਲੀ, ਬਲਜੀਤ ਕੌਰ , ਚੇਤਨਾ ਆਦਿ ਦੀ ਹਾਜ਼ਰੀ ਦੌਰਾਨ, ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ ਅਤੇ ਪਾਣੀ ਦੀਆਂ ਬੋਤਲਾਂ ਤਕਸੀਮ ਕੀਤੀਆਂ।ਉਕਤ ਸਰਕਾਰੀ ਐਲੀਮੈਂਟਰੀ ਸਕੂਲਾਂ ਦੇ ਸਕੂਲ ਮੁਖੀਆਂ ਵੱਲੋਂ ਸਾਬਕਾ ਸੈਂਟਰ ਹੈੱਡ ਟੀਚਰ ਬਲਦੇਵ ਸਿੰਘ ਮਨਿਆਲਾ ਦਾ ਧੰਨਵਾਦ ਕੀਤਾ ਗਿਆ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly