ਸ਼ੰਜੇ ਕੁਮਾਰ ਪੰਕਜ, ਐਡੀਸ਼ਨਲ  ਮੈਂਬਰ   ਉਤਪਾਦਨ ਯੂਨਿਟ , ਰੇਲਵੇ ਬੋਰਡ ਨੇ ਰੇਲ ਕੋਚ ਫੈਕਟਰੀ ਦਾ ਕੀਤਾ ਦੌਰਾ 

ਕਪੂਰਥਲਾ , (ਸਮਾਜ ਵੀਕਲੀ)  (ਕੌੜਾ)– ਸ਼੍ਰੀ ਸੰਜੇ ਕੁਮਾਰ ਪੰਕਜ, ਐਡੀਸ਼ਨਲ  ਮੈਂਬਰ (ਪ੍ਰੋਡਕਸ਼ਨ ਯੂਨਿਟ), ਰੇਲਵੇ ਬੋਰਡ, ਨਵੀਂ ਦਿੱਲੀ  ਨੇ ਅੱਜ ਰੇਲ ਕੋਚ ਫੈਕਟਰੀ, ਕਪੂਰਥਲਾ ਦਾ ਦੌਰਾ ਕੀਤਾ। ਆਰ ਸੀ ਐੱਫ  ਪਹੁੰਚਣ ‘ਤੇ ਸ਼੍ਰੀ ਸੰਜੇ ਕੁਮਾਰ ਪੰਕਜ ਨੇ ਵਰਕਸ਼ਾਪ ਵਿੱਚ ਕੋਚ ਨਿਰਮਾਣ ਪ੍ਰਕਿਰਿਆਵਾਂ ਦਾ ਨਿਰੀਖਣ ਕੀਤਾ। ਉਨ੍ਹਾਂ ਦੇ ਨਾਲ ਆਰ ਸੀ ਐੱਫ  ਦੇ ਜਨਰਲ ਮੈਨੇਜਰ ਸ਼੍ਰੀ ਐਸ ਐਸ ਮਿਸ਼ਰ  ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਉਨ੍ਹਾਂ ਨੇ ਸ਼ੈੱਲ ਅਸੈਂਬਲੀ ਸ਼ਾਪ ‘ਤੇ ਕੋਚ ਸ਼ੈੱਲਾਂ ਦਾ ਨਿਰੀਖਣ ਕਰਨ ਤੋਂ ਇਲਾਵਾ ਆਰ ਸੀ ਐਫ ਵਲੋਂ ਬਣਾਏ ਜਾ ਰਹੇ ਵੱਖ-ਵੱਖ ਕਿਸਮਾਂ ਦੇ ਕੋਚਾਂ ਜਿਵੇਂ ਕਿ ਅੰਮ੍ਰਿਤ ਭਾਰਤ, ਵੰਦੇ ਭਾਰਤ ਆਦਿ ਦਾ ਨਿਰੀਖਣ ਕੀਤਾ। ਇਸ ਤੋਂ ਇਲਾਵਾ, ਉਨ੍ਹਾਂ ਨੇ ਲੇਜ਼ਰ ਕਟਿੰਗ ਵੈਲਡਿੰਗ ਮਸ਼ੀਨਾਂ, ਪ੍ਰੈਸਾਂ ਅਤੇ ਹੋਰ ਮਸ਼ੀਨਾਂ ‘ਤੇ ਬਣਾਏ ਜਾ ਰਹੇ ਕੋਚ ਹਿੱਸਿਆਂ ਦਾ ਵੀ ਨਿਰੀਖਣ ਕੀਤਾ। ਇਸ ਮੌਕੇ ‘ਤੇ, ਸ਼੍ਰੀ ਪੰਕਜ ਨੇ ਕੋਚਾਂ ਦੇ ਤੇਜ਼ੀ ਨਾਲ ਉਤਪਾਦਨ ਲਈ ਆਰ ਸੀ ਐਫ ਦੇ ਬੁਨਿਆਦੀ ਢਾਂਚੇ ਦੀ ਪ੍ਰਸ਼ੰਸਾ ਕੀਤੀ ਅਤੇ ਇਸ ਪ੍ਰਕਿਰਿਆ ਵਿੱਚ ਕੀਮਤੀ ਸੁਝਾਅ ਵੀ ਦਿੱਤੇ। ਬਾਅਦ ਵਿੱਚ ਉਨ੍ਹਾਂ ਦੇ ਸਨਮੁਖ ਆਰ ਸੀ ਐੱਫ ‘ਤੇ ਇੱਕ ਪੇਸ਼ਕਾਰੀ ਪ੍ਰਸਤੁਤ ਕੀਤੀ ਗਈ ਜਿਸ ਵਿੱਚ ਰੇਲ ਕੋਚ ਫੈਕਟਰੀ ਵਿੱਚ ਨਵੇਂ ਕਿਸਮ ਦੇ ਕੋਚਾਂ ਦੇ ਉਤਪਾਦਨ ਅਤੇ ਨਿਰਮਾਣ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਸ਼੍ਰੀ ਪੰਕਜ ਨੇ ਕੋਚ ਉਤਪਾਦਨ ਨਾਲ ਜੁੜੇ ਅੱਡ ਅੱਡ  ਮੁੱਦਿਆਂ ‘ਤੇ ਜਨਰਲ ਮੈਨੇਜਰ ਸ਼੍ਰੀ ਐਸ ਐਸ ਮਿਸ਼ਰ ਅਤੇ ਸੀਨੀਅਰ ਅਧਿਕਾਰੀਆਂ ਨਾਲ ਵਿਸਤ੍ਰਿਤ ਮੀਟਿੰਗ ਕੀਤੀ ਅਤੇ ਰੇਲਵੇ ਬੋਰਡ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਮੀਟਿੰਗ ਵਿੱਚ, ਉਨ੍ਹਾਂ ਨੇ ਆਰ ਸੀ ਐਫ ਨੂੰ ਯਾਤਰੀਆਂ ਦੀ ਸੰਤੁਸ਼ਟੀ ਲਈ ਕੋਚਾਂ ਦੀ ਗੁਣਵੱਤਾ ਨੂੰ ਹੋਰ ਵੀ ਬੇਹਤਰ  ਕਰਨ  ਲਈ ਸਭ ਤੋਂ ਵਧੀਆ ਅਭਿਆਸਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ।  ਉਨ੍ਹਾਂ ਨੇ ਵਿੱਤੀ ਸਾਲ 2024-25 ਵਿੱਚ 2102 ਕੋਚਾਂ ਦੇ ਰਿਕਾਰਡ ਉਤਪਾਦਨ ਲਈ ਆਰ ਸੀ ਐਫ ਦੀ ਸ਼ਲਾਘਾ ਕੀਤੀ ਜਿਸ ਲਈ ਉਨ੍ਹਾਂ ਨੇ ਰਿਕਾਰਡ ਉਤਪਾਦਨ ਅਤੇ ਉੱਚ ਗੁਣਵੱਤਾ ਵਾਲੇ ਕੋਚ ਨਿਰਮਾਣ ਕਰਨ ਲਈ ਰੇਲ ਕੋਚ ਫੈਕਟਰੀ ਨੂੰ ਇੱਕ ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਵੀ ਕੀਤਾ। ਸ਼੍ਰੀ ਸੰਜੇ ਕੁਮਾਰ ਪੰਕਜ ਨੇ ਰੇਲ ਕੋਚ ਫੈਕਟਰੀ ਦੀਆਂ ਵੱਖ-ਵੱਖ ਯੂਨੀਅਨਾਂ/ਐਸੋਸੀਏਸ਼ਨਾਂ ਨਾਲ ਵੀ ਮੀਟਿੰਗ ਕੀਤੀ, ਜਿਸ ਵਿੱਚ ਉਨ੍ਹਾਂ ਨੇ ਯੂਨੀਅਨਾਂ ਅਤੇ ਪ੍ਰਸ਼ਾਸਨ ਦਰਮਿਆਨ ਸੁਹਿਰਦ ਸਬੰਧਾਂ ਦੀ ਮਹੱਤਤਾ ਅਤੇ ਡੱਬਿਆਂ ਦਾ ਉਤਪਾਦਨ ਵਧਾਉਣ ਵਿੱਚ ਸਹਿਯੋਗ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਾਹਿਬਜ਼ਾਦਾ ਅਜੀਤ ਸਿੰਘ ਸੰਸਥਾਨ ਵਰਕਰ ਕਲੱਬ ਦੁਆਰਾ ਸਲਾਨਾ ਕ੍ਰਿਕਟ ਪ੍ਰਤਿਯੋਗਤਾ ਲੀਗ ਸਮਾਪਤ 
Next articleਪੰਜਾਬ ਸਿੱਖਿਆ ਕ੍ਰਾਂਤੀ