
ਜਲੰਧਰ (ਸਮਾਜ ਵੀਕਲੀ) (ਚੰਦੀ )– ਪ੍ਰੈਸ ਕਾਨਫਰੰਸ ਦੌਰਾਨ ਸ੍ਰੀ ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਾਣਯੋਗ ਡੀਜੀਪੀ ਸਾਹਿਬ ਦੇ ਏਜੰਡੇ ਅਨੁਸਾਰ ਸਮੱਗਲਰਾਂ, ਸਮਾਜ ਵਿਰੋਧੀ ਭੈੜੇ ਅਨਸਰਾਂ ਜਿਵੇਂ ਫਿਰੋਤੀ ਮੰਗਣ ਵਾਲੇ ਅਤੇ ਗੈਂਗਸਟਰਾਂ ਦੇ ਖਿਲਾਫ ਸਪੈਸ਼ਲ ਮੁੰਹਿਮ ਚਲਾਈ ਹੋਈ ਹੈ।ਇਸ ਮੁੰਹਿਮ ਦੇ ਤਹਿਤ ਕਾਰਵਾਈ ਕਰਦਿਆਂ ਉਕਾਂਰ ਸਿੰਘ ਬਰਾੜ, ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਇੰਸਪੈਕਟਰ ਥਾਣਾ ਮੁਖੀ ਬਲਵਿੰਦਰ ਸਿੰਘ ਭੁੱਲਰ ਥਾਣਾ ਸ਼ਾਹਕੋਟ ਦੀ ਟੀਮ ਨੂੰ ਦੋ ਖਤਰਨਾਕ ਫਿਰੋਤੀ ਮੰਗਣ ਵਾਲੇ ਗੈਂਗਸਟਰਾਂ ਨੂੰ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ, 02 ਨਜਾਇਜ ਅਸਲੇ ਅਤੇ ਗੋਲੀ ਸਿੱਕੇ ਸਮੇਤ ਪੁਲਿਸ ਮੁਕਾਬਲੇ ਦੋਰਾਨ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।ਸ਼੍ਰੀ ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ 7 ਜੁਲਾਈ ਨੂੰ ਸਮਾਂ 04.45 ਵਜੇ ਸਵੇਰੇ ਸ਼ਾਹਕੋਟ ਪੁਲਿਸ ਨੂੰ ਇੱਕ ਇਤਲਾਹ ਮਿਲੀ ਕਿ ਪਿੰਡ ਸਾਦਿਕਪੁਰ, ਢੰਡੋਵਾਲ, ਤਲਵੰਡੀ ਸੰਘੇੜਾ, ਬਿੱਲੀ ਚਹਾਰਮੀ, ਭੁੱਲਰ, ਨਵਾਂ ਕਿਲਾ, ਕੋਟਲੀਗਾਜਰਾਂ ਆਦਿ ਪਿੰਡਾ ਵਿੱਚ ਦੋ ਸ਼ੱਕੀ ਨੋਜਵਾਨ ਜੋ ਜੇਲ ਵਿੱਚੋਂ ਜਮਾਨਤ ਤੇ ਆਏ ਹੋਏ ਹਨ ਅਤੇ ਇਹਨਾ ਖਿਲਾਫ ਪਹਿਲਾਂ ਵੀ ਇਰਾਦਾ ਕਤਲ, ਨਜਾਇਜ ਅਸਲੇ ਅਤੇ ਫਿਰੋਤੀ ਮੰਗਣ ਦੇ ਕੇਸ ਦਰਜ ਹਨ ਜੋ ਮੋਟਰਸਾਈਕਲ ਸਪਲੈਂਡਰ ਰੰਗ ਕਾਲਾ ਬਿੰਨਾ ਨੰਬਰੀ ਤੇ ਸਵਾਰ ਹੋ ਕੇ ਬਜਵਾ ਕਲਾਂ ਸਾਈਡ ਤੋਂ ਆ ਰਹੇ ਹਨ ਜਿਨਾ ਪਾਸ ਨਜਾਇਸ ਅਸਲਾ ਅਤੇ ਨਸ਼ੀਲੇ ਪਦਾਰਥ ਹਨ ਜਿੰਨ੍ਹਾ ਨੇ ਅਪਣੇ ਮੂੰਹ ਕਪੜੇ ਨਾਲ ਢੱਕੇ ਹੋਏ ਹਨ ਤੇ ਮੋਜੂਦਾ ਸਮੇ ਅਪਣੇ ਗਾਹਕਾਂ ਨੂੰ ਦੇਣ ਲਈ ਢੁਕਵੀ ਜਗ੍ਹਾ ਦੀ ਭਾਲ ਕਰ ਰਹੇ ਹਨ। ਇਤਲਾਹ ਮਿਲਣ ਤੇ ਮੁੱਖ ਅਫਸਰ ਵਲੋਂ ਕੰਟਰੋਲ ਰੂਮ ਜਲੰਧਰ ਦਿਹਾਤੀ ਰਾਂਹੀ ਆਸ ਪਾਸ ਦੇ ਥਾਣਿਆਂ ਅਤੇ ਸੀਨੀਅਰ ਅਫਸਰਾਂ ਨੂੰ ਸੂਚਿਤ ਕੀਤਾ। ਵੱਖ ਵੱਖ ਪੁਲਿਸ ਪਾਰਟੀਆਂ ਥਾਣਾ ਸ਼ਾਹਕੋਟ ਦੇ ਏਰੀਆਂ ਵਿੱਚ ਗਸ਼ਤ ਲਈ ਭੇਜੀਆਂ ਗਈਆਂ। ਵਕਤ ਕਰੀਬ 6.15 ਵਜੇ ਪਿੰਡ ਕੋਟਲੀ ਗਾਜਰਾਂ ਅੰਡਰ ਬਿਜ ਦੇ ਨੇੜੇ ਰੇਲਵੇ ਸਟੇਸ਼ਨ ਨੂੰ ਜਾਂਦੀ ਸੜਕ ਤੇ ਸ਼ੱਕ ਦੀ ਬਿਨਾਹ ਤੇ ਸਾਹਮਣੇ ਆਉਂਦਾ ਇੱਕ ਮੋਟਰਸਾਈਕਲ ਸਪਲੈਂਡਰ ਰੰਗ ਕਾਲਾ ਜਿਸ ਉੱਪਰ ਦੋ ਮੋਨੇ ਨੋਜਵਾਨ ਜਿੰਨਾ ਦੇ ਮੁੰਹ ਬੰਨੇ ਹੋਏ ਸਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹ ਦੋਨੋ ਮੋਟਰਸਾਈਕਲ ਸਵਾਰਾਂ ਨੇ ਇੱਕ ਦਮ ਮੋਟਰਸਾਈਕਲ ਪਿੱਛੇ ਮੋੜਦੇ ਹੋਏ ਦੋੜਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਪਾਰਟੀ ਨੇ ਇਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਅਪਣੇ ਅਪਣੇ ਦਸਤੀ ਹਥਿਆਰਾਂ ਨਾਲ ਸਿੱਧੀਆਂ ਗੋਲੀਆਂ ਮਾਰ ਦੇਣ ਦੀ ਨੀਯਤ ਨਾਲ ਚਲਾ ਦਿੱਤੀਆਂ ਤਾਂ ਪੁਲਿਸ ਪਾਰਟੀ ਵਲੋਂ ਅਪਣਾ ਬਚਾਅ ਪੱਖ ਕਰਦਿਆਂ ਹੋਇਆਂ ਇਹਨਾਂ ਸ਼ੱਕੀ ਨੋਜਵਾਨਾ ਨੂੰ ਕਾਬੂ ਕਰਨ ਦੀ ਨੀਅਤ ਨਾਲ ਜਵਾਬੀ ਕਾਰਵਾਈ ਕਰਦਿਆਂ ਫਾਇਰ ਕੀਤੇ ਤਾਂ ਇਹਨਾਂ ਦੋਵਾਂ ਦੋਸ਼ੀਆਂ ਦੀਆਂ ਲੱਤਾਂ ਵਿੱਚ ਇੱਕ ਇੱਕ ਗੋਲੀ ਲੱਗੀ ਤੇ ਮੋਕਾ ਤੋਂ ਇਹਨਾਂ ਪਾਸੋਂ ਦੋ ਪਿਸੋਤਲ ਦੇਸੀ, ਗੋਲੀ ਸਿੱਕਾ ਅਤੇ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਇਸ ਪੁਲਿਸ ਮੁਕਾਬਲੇ ਤੋਂ ਬਾਅਦ ਦੋਸ਼ੀਆਂ ਨੂੰ ਤੁਰੰਤ ਡਾਕਟਰੀ ਇਲਾਜ ਲਈ ਸਿਵਲ ਹਸਪਤਾਲ ਨਕੋਦਰ ਭੇਜਿਆ ਗਿਆ ਹੈ। ਮੁੱਢਲੀ ਪੁਛਗਿੱਛ ਦੋਰਾਨ ਪਤਾ ਲੱਗਾ ਹੈ ਕਿ ਇਹ ਦੋਨੋ ਬੜੇ ਹੀ ਖਤਰਨਾਕ ਕਿਸਮ ਦੇ ਨਸ਼ੇ, ਹਥਿਆਰਾਂ ਦੀ ਤਸਕਰੀ ਅਤੇ ਫਿਰੋਤੀ ਮੰਗਣ ਵਾਲੇ ਗਿਰੋਹ ਦੇ ਮੈਂਬਰ ਹਨ ਅਤੇ ਪਿਛਲੇ ਦਿੰਨੀ ਥਾਣਾ ਲੋਹੀਆਂ ਵਿਖੇ ਇਸੇ ਗੈਂਗ ਦੇ 8 ਮੈਂਬਰ ਗ੍ਰਿਫਤਾਰ ਕੀਤੇ ਗਏ ਸਨ। ਇਸ ਗੈਂਗ ਦੇ ਮੇਨ ਸਰਗਨੇ ਵਿਦੇਸ਼ ਅਮਰੀਕਾ ਅਤੇ ਇੰਗਲੈਂਡ ਵਿੱਚ ਬੈਠ ਕੇ ਨਾਮਵਾਰ ਗੈਂਗ ਮੁੱਖੀਆਂ ਦਾ ਨਾਮ ਲੈ ਕੇ ਲੋਹੀਆ ਦੇ ਏਰੀਏ ਵਿੱਚ ਵੱਖ-ਵੱਖ ਕਾਰੋਬਾਰੀਆਂ ਨੂੰ ਟੈਲੀਫੋਨ ਰਾਹੀ ਡਰਾ ਧਮਕਾ ਕੇ ਮੋਟੀਆ ਫਿਰੋਤੀਆਂ ਮੰਗਦੇ ਹਨ ਅਤੇ ਨਾਲ ਨਾਲ ਹੀ ਵੱਡੀ ਤਾਦਾਦ ਵਿੱਚ ਨਸ਼ੇ ਦਾ ਧੰਦਾ ਕਰਦੇ ਹਨ। ਇਹਨਾ ਦੇ ਖਿਲਾਫ ਵੱਖ ਵੱਖ ਥਾਣਿਆ ਵਿੱਚ ਫਿਰੋਤੀਆਂ ਮੰਗਣ ਅਤੇ ਇਰਾਦਾ ਕਤਲ ਦੇ ਮੁਕੱਦਮੇ ਪਹਿਲਾਂ ਹੀ ਦਰਜ ਹਨ ਜਿਨ੍ਹਾ ਵਿਚੋਂ ਫਰਾਰ ਚੱਲੇ ਆ ਰਹੇ ਸਨ ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



