(ਸਮਾਜ ਵੀਕਲੀ) ਸ਼ਾਹਕੋਟ ਇਲਾਕੇ ਦਾ ਵਿਦੇਸ਼ਾਂ ਵਿੱਚ ਨਾਮ ਚਮਕਾਉਣ ਵਾਲਾ-(ਰਮੇਸ਼ਵਰ ਸਿੰਘ)ਸ਼ਾਹਕੋਟ ਇਲਾਕੇ ਦਾ ਤੇਈ ਸਾਲਾ ਨੌਜਵਾਨ ਅਕਾਸ਼ਦੀਪ ਸਿੰਘ ਦੇਵਗੁਣ ਪਿਛਲੇ ਦਿਨੀਂ ਕਨੈਡਾ ਦੇ ਐਡਮੰਟਨ ਰਾਜ ਵਿੱਚ ਪੁਲਿਸ ਫੋਰਸ ਵਿੱਚ ਚੁਣਿਆ ਗਿਆ।ਸ੍ਰ. ਮਹਿੰਦਰ ਸਿੰਘ ਦੇਵਗੁਣ ਦੇ ਹੋਣਹਾਰ ਪੋਤਰੇ ਆਕਾਸ਼ਦੀਪ ਨੇ ਮੁੱਢਲੀ ਪੜ੍ਹਾਈ ਰਾਮਗੜੀਆ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ਤੋਂ ਪ੍ਰਾਪਤ ਕੀਤੀ । ਪਿਤਾ ਸ੍ਰ. ਹਰਜੀਤ ਸਿੰਘ ਦੇਵਗੁਣ ਅਤੇ ਮਾਤਾ ਪਰਮਜੀਤ ਕੌਰ ਦੀ ਅੱਖ ਦਾ ਤਾਰਾ ਅਗਲੀ ਪੜ੍ਹਾਈ ਕਨੇਡਾ ਚਲਾ ਗਿਆ ਸੀ। ਮਿਹਨਤੀ ਨੌਜਵਾਨ ਅਕਾਸ਼ਦੀਪ ਨੇ ਬੜੀ ਲਗਨ ਨਾਲ ਕਨੇਡਾ ਦੀ ਪੜਾਈ ਪੂਰੀ ਕਰਕੇ ਆਪਣੇ ਪ੍ਰੀਵਾਰ ਦਾ ਸੁਪਨਾ ਸਾਕਾਰ ਕਰਨ ਲਈ ਨੌਕਰੀ ਦੀਆਂ ਯੋਗਤਾਵਾਂ ਪੂਰੀਆਂ ਕਰਦੇ ਹੋਏ ਕਨੇਡਾ ਦੀ ਗੌਰਮਿੰਟ ਵਲੋਂ ਬਤੌਰ ਕਾਂਸਟੇਬਲ ਚੁਣਿਆ ਗਿਆ। ਅਕਾਸ਼ਦੀਪ ਦੇ ਦਾਦਕਾ ਤੇ ਨਾਨਕਾ ਪ੍ਰੀਵਾਰ ਨੂੰ ਸਾਰੇ ਸ਼ਹਿਰ ਵਾਸੀਆਂ ਵਲੋਂ ਵਧਾਈਆਂ ਦੇਣ ਦਾ ਤਾਂਤਾ ਲੱਗਿਆ ਹੋਇਆ ਹੈ। ਇਸ ਗੱਲ ਦਾ ਮਾਣ ਮਹਿਸੂਸ ਕਰਦੇ ਹੋਏ ਅਤੇ ਆਪਣੀ ਖੁਸ਼ੀ ਸਾਂਝੀ ਕਰਦੇ ਹੋਏ ਇਹ ਜਾਣਕਾਰੀ ਅਕਾਸ਼ਦੀਪ ਦੇ ਨਾਨਕਾ ਪ੍ਰੀਵਾਰ ਵਲੋਂ ਪਿੰਡ ਹਾਜੀਪੁਰ ਵਲੋਂ ਦਿੱਤੀ ਗਈ। ਉਹਨਾਂ ਦੱਸਿਆ ਕਿ ਅਕਾਸ਼ਦੀਪ ਸਿੰਘ ਮੱਧ ਵਰਗੀ ਘਰਾਂ ਵਿਚੋਂ ਉੱਠਕੇ ਕੁੱਝ ਸਾਲ ਪਹਿਲਾਂ ਪ੍ਰਦੇਸ ਗਿਆ ਸੀ ….ਓਸਦੀ ਮਿਹਨਤ ਅਤੇ ਲਗਨ ਸਦਕਾ ਅੱਜ ਉਹ ਇਸ ਮੁਕਾਮ ਤੱਕ ਪੁੱਜਾ ਹੈ ਜਦੋ ਮਾਂ ਬਾਪ ਤਿਣਕਾ-ਤਿਣਕਾ ਕਰਕੇ ਜੋੜਦਾ ਹੋਵੇ ਤੇ ਬੱਚਿਆਂ ਦੇ ਸੁਪਨੇ ਨੂੰ ਆਪਣਾ ਸੁਪਨਾ ਸਮਝ ਕੇ ਪੂਰਾ ਕਰੇ ਓਸ ਵਕਤ ਮਾਤਾ ਪਿਤਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ । ਸਾਡੇ ਪੰਜਾਬੀਆਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਪੰਜਾਬ ਦਾ ਪੁੱਤ ਕਨੇਡਾ (ਐਡਮੰਟਨ)ਦੀ ਧਰਤੀ ਤੇ ਆਪਣਾ ਤੇ ਆਪਣੇ ਮਾਂ ਦਾ ਨਾਮ ਰੌਸ਼ਨ ਕਰ ਰਿਹਾ ਹੈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly