ਸ਼ਹੀਦੀ ਸਪੋਰਟਸ ਕੌਂਸਲ ਬੈਡ ਫੋਰਡ ਯੂ ਕੇ ਵੱਲੋਂ ਕਰਵਾਏ ਗਏ ਖੇਡ ਮੇਲੇ ਚ ਇੰਗਲੈਂਡ ਭਰ ਚੋਂ ਵੱਖ ਵੱਖ ਟੀਮਾਂ ਨੇ ਲਿਆ ਭਾਗ

ਖੇਡ ਟੂਰਨਾਮੈਂਟ ਦੌਰਾਨ ਰੱਸਾ ਖਿੱਚਦੇ ਹੋਏ ਨੋਜੁਆਨ। ਤਸਵੀਰ:- ਸੁਖਜਿੰਦਰ ਸਿੰਘ ਢੱਡੇ

ਲੈਸਟਰ(ਇੰਗਲੈਂਡ),(ਸਮਾਜ ਵੀਕਲੀ) (ਸੁਖਜਿੰਦਰ ਸਿੰਘ ਢੱਡੇ)– ਸ਼ਹੀਦੀ ਸਪੋਰਟਸ ਕੌਂਸਲ ਬੈਡਫੋਰਡ ਯੂਕੇ ਵੱਲੋਂ ਵਿਦੇਸ਼ਾਂ ਵਿੱਚ ਰਹਿ ਰਹੀ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਦੇ ਉਪਰਾਲੇ ਦੇ ਤਹਿਤ ਸੁਰਜੀਤ ਸਿੰਘ ਧੰਜੂ ਚੇਅਰਮੈਨ ਅਤੇ ਫਾਊਂਡਰ , ਅਲੀ ਬਲੋਚ ਮੀਤ ਪ੍ਰਧਾਨ, ਰਾਣਾ ਸੇਖੋ ਪ੍ਰਧਾਨ ,ਗੁਰਭੇਜ ਵਿਰਕ ਮੀਤ ਪ੍ਰਧਾਨ, ਸਿਮਰਨ ਜੋਸਨ ਜਨਰਲ ਸਕੱਤਰ ਆਦਿ ਦੀ ਦੇਖ ਰੇਖ ਹੇਠ ਇੱਕ ਖੇਡ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ ਕਬੱਡੀ ,ਫੁਟਬਾਲ, ਵਾਲੀਬਾਲ ਕ੍ਰਿਕਟ,, ਅਥਲੈਟਿਕ ਹਾਕੀ ਆਦਿ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਯੂ ਕੇ ਦੀਆਂ ਵੱਖ ਵੱਖ ਟੀਮਾਂ ਤੇ ਉਹਨਾਂ ਦੇ ਖਿਡਾਰੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਇਸ ਦੌਰਾਨ ਗੋਲਡਨ ਵਿਰਸਾ ਯੂ ਕੇ ਵੱਲੋਂ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕਰਦਾ ਰੰਗਾਰੰਗ ਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਜਿਸ ਵਿੱਚ ਸੋਨੂੰ ਗਿੱਲ ਵੱਲੋਂ ਪੰਜਾਬੀ ਬੋਲੀਆਂ ਤੇ ਲੋਕ ਸਾਜਾਂ ਉੱਤੇ ਥਿਰਕਦੀ ਗੋਲਡਨ ਵਿਰਸਾ ਯੂ ਕੇ ਦੀ ਸਮੁੱਚੀ ਟੀਮ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਦੌਰਾਨ ਗੋਲਡਨ ਵਿਰਸਾ ਯੂ ਕੇ ਐੱਮ ਡੀ ਰਾਜਵੀਰ ਸਮਰਾ ਸਮੁੱਚੀ ਸੱਭਿਆਚਾਰਕ ਟੀਮ ਨੂੰ ਕੌਂਸਲ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਦੌਰਾਨ ਵੱਖ ਵੱਖ ਟੀਮਾਂ ਤੇ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਉਪਰੰਤ ਸ਼ਹੀਦੀ ਸਪੋਰਟਸ ਕੌਂਸਲ ਬੈਡ ਫੋਰਡ ਦੇ ਚੇਅਰਮੈਨ ਤੇ ਫਾਊਂਡਰ ਸਰਬਜੀਤ ਸਿੰਘ ਧੰਜੂ ਨੇ ਕਿਹਾ ਕਿ ਇਹ ਟੂਰਨਾਮੈਂਟ ਕਰਾਉਣ ਦਾ ਮੁੱਖ ਉਦੇਸ਼ ਵਿਸ਼ੇਸ਼ ਕਰ ਇੰਗਲੈਂਡ ਵਿੱਚ ਰਹਿ ਰਹੀ ਪੰਜਾਬੀ ਨੌਜਵਾਨੀ ਨੂੰ ਖੇਡਾਂ ਨਾਲ ਜੋੜਨ ਦੇ ਨਾਲ ਨਾਲ ਆਪਣੇ ਵਿਰਸੇ ਨਾਲ ਪਿਆਰ ਕਰਨ ਲਈ ਪ੍ਰੇਰਿਤ ਕਰਨਾ ਹੈ। ਉਹਨਾਂ ਕਿਹਾ ਕਿ ਸ਼ਹੀਦੀ ਸਪੋਰਟਸ ਕੌਂਸਲ ਬੈਡਫੋਰਡ ਇਸ ਲਈ ਪੂਰਨ ਤੌਰ ਤੇ ਯਤਨਸ਼ੀਲ ਹੈ। ਉਨਾਂ ਨੇ ਸ਼ਹੀਦੀ ਸਪੋਰਟਸ ਕੌਂਸਲ ਦੇ ਸਮੂਹ ਅਹੁਦੇਦਾਰਾਂ  ਤੇ ਮੈਂਬਰਾਂ ਦਾ ਵੀ ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਦੇ ਨਾਲ ਨਾਲ ਗੋਲਡਨ ਵਿਰਸਾ ਯੂ ਕੇ ਵੱਲੋਂ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕਰਦੀਆਂ ਵੱਖ-ਵੱਖ ਪੇਸ਼ਕਾਰੀਆਂ ਦੀ ਭਰਪੂਰ ਸ਼ਲਾਘਾ ਕੀਤੀ । ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਅਲੀ ਬਲੋਚ ਮੀਤ ਪ੍ਰਧਾਨ, ਰਾਣਾ ਸੇਖੋ ਪ੍ਰਧਾਨ, ਗੁਰਭੇਜ ਵਿਰਕ ਮੀਤ ਪ੍ਰਧਾਨ, ਸਿਮਰਨ ਜੋਸਨ ਜਨਰਲ ਸਕੱਤਰ, ਹਰਦੇਵ ਸਿੰਘ, ਸ਼ਿਗਾਰਾ ਸਿੰਘ,ਗੁਰਪ੍ਰੀਤ ਸਿੰਘ ਸੰਧੂ, ਬਲਰਾਜ ਸਿੰਘ, ਬਲਵੰਤ ਸਿੰਘ ਧੰਜੂ, ਮਨਦੀਪ ਸਿੰਘ ਧੰਜੂ ਨੇ ਜਿੱਥੇ ਅਹਿਮ ਭੂਮਿਕਾ ਨਿਭਾਈ। ਉਥੇ ਹੀ ਇਸ ਦੌਰਾਨ ਕਬੱਡੀ ਵਿੱਚ ਬੈਸਟ ਰੇਡਰ ਵਜੋਂ ਬਲਵਿੰਦਰ ਸਿੰਘ , ਸਟੋਪਰ ਰਿਕੀ ਤੇ ਮਨਜੋਤ ਇੰਦਰਜੀਤ ਸਿੰਘ ਸੂਰਜ ਹਰਪਾਲ ਗਿੱਲ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸਮਰਾਲਾ ਵਿੱਚ ਮੋਦੀ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ
Next articleਨੰਬਰਦਾਰ ਯੂਨੀਅਨ ਦੀ ਮੀਟਿੰਗ ਸ਼ਨੀਵਾਰ 3 ਅਗਸਤ ਨੂੰ – ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ