ਸੰਗਰੂਰ (ਸਮਾਜ ਵੀਕਲੀ)
ਬੀਐਸਐਨਐਲ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਸ਼ਹੀਦ ਊਧਮ ਸਿੰਘ ਸੁਨਾਮ ਨੂੰ ਸਮਰਪਿੱਤ ਵਿਚਾਰ ਗੋਸ਼ਟੀ ਦਾ ਆਯੋਜਨ ਸ਼੍ਰੀ ਨੈਣਾਂ ਦੇਵੀ ਮੰਦਰ ਧਰਮਸ਼ਾਲਾ ਸੰਗਰੂਰ ਵਿਖੇ ਕੀਤਾ ਗਿਆ।
ਇਹ ਵਿਚਾਰ ਗੋਸ਼ਟੀ ਹੈਲਪ ਏਜ ਇੰਡਿਆ ਦੇ ਬੁਲਾਰੇ ਸ਼੍ਰੀ ਰਾਜੂ ਸਿੰਘ ਦੀ ਸ਼ਮੂਲੀਅਤ ਕਾਰਣ ਬਹੁਤ ਹੀ ਮਹੱਤਵ ਪੂਰਨ ਵਿਚਾਰ ਚਰਚਾ ਨਾਲ ਸ਼ੁਰੂ ਹੋਈ ਜਿਨ੍ਹਾਂ ਨੇ ਪ੍ਰੋਜੈਕਟਰ ਦੀ ਮੱਦਦ ਨਾਲ ਬਹੁਤ ਹੀ ਰੌਚਿਕ ਜਾਣਕਾਰੀ ਦਿੱਤੀ । ਉਨ੍ਹਾਂ ਦੱਸਿਆ ਕਿ
ਇੱਕ ਮਜ਼ਬੂਤ ਪਾਸਵਰਡ ਕਿਵੇਂ ਤਿਆਰ ਕਰਨਾ ਹੈ।
ਆਨਲਾਈਨ ਬੈਕਿੰਗ ਵੇਲੇ ਕਿਹੜੀਆਂ ਸਾਵਧਾਨੀਆਂ ਵਰਤਣ ਦੀ ਜਰੂਰਤ ਹੈ।
ਉਨ੍ਹਾਂ ਆਨਲਾਈਨ ਬਿੱਲ ਭਰਨ ਵੇਲੇ ਦੀਆਂ ਸਾਵਧਾਨੀਆਂ ਬਾਰੇ ਵੀ ਜਾਣਕਾਰੀ ਦਿੱਤੀ।
ਆਪਣੇ ਮੋਬਾਈਲ ਜਾਂ ਲੈਪਟਾਪ ਨੂੰ ਕਿਵੇਂ ਸਾਈਬਰ ਠੱਗੀ ਤੋਂ ਬਚਾਉਣਾ ਹੈ।
ਉਨ੍ਹਾਂ ਆਨਲਾਈਨ
ਤੇ ਵਟਸਐੱਪ ਤੇ ਹੋਣ ਵਾਲੀਆਂ ਠੱਗੀਆਂ ਤੋਂ ਬਚਣ ਦੇ ਉਪਾਅ ਦੱਸੋ।
ਉਨ੍ਹਾਂ ਉਪ੍ਰੋਕਤ ਵਿਸ਼ਿਆਂ ਬਾਰੇ ਬਹੁਤ ਵਿਸਥਾਰ ਨਾਲ ਚਾਨਣਾ ਪਾਇਆ ਗਿਆ ਅਤੇ ਪੈਨਸ਼ਨਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ। ਪ੍ਰਬੰਧਕਾਂ ਵਲੋਂ ਮਾਹਿਰ ਪ੍ਰਤੀਨਿਧੀ ਨੂੰ ਬੇਨਤੀ ਗਿਫ਼ਟ ਦੇ ਕੇ ਸਨਮਾਣਿਤ ਕੀਤਾ ਗਿਆ।
ਇਸ ਮਹੀਨੇਂ ਵਿਛੜੇ ਪੈਨਸ਼ਨਰਾਂ ਸ਼੍ਰੀ ਆਰ ਕੇ ਸੂਦ , ਸ਼੍ਰੀ ਜੀਤ ਸਿੰਘ ਰਿਟਾਇਰਡ ਟੀ ਟੀ ਏ ਧੂਰੀ ਅਤੇ ਸ਼੍ਰੀ ਕੁਸੁਮ ਕੁਮਾਰ ਗਰਗ ਦੇ ਸਤਿਕਾਰ ਯੋਗ ਮਾਤਾ ਸ਼੍ਰੀਮਤੀ ਵਿੱਦਿਆ ਦੇਵੀ ਦੇ ਅਕਾਲ ਚਲਾਣੇ ਤੇ ਇੱਕ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜ਼ਲੀ ਦਿੱਤੀ ਗਈ।
ਸ਼੍ਰੀ ਸਾਧਾ ਸਿੰਘ ਵਿਰਕ ਨੇ ਸ਼ਹੀਦ ਊਧਮ ਸਿੰਘ ਦੇ ਜੀਵਨ ਅਤੇ ਲਾਸਾਨੀ ਸ਼ਹਾਦਤ ਦਾ ਵਰਨਣ ਕੀਤਾ। ਹਾਥਰਸ ਵਿੱਚ ਭਗਦੜ ਦੌਰਾਨ ਹੋਈਆਂ ਮੌਤਾਂ ਤੇ ਵਿਚਾਰ ਪੇਸ਼ ਕੀਤੇ ਗਏ। ਕਠੂਆ ਵਿੱਚ ਅੱਤਵਾਦੀ ਹਮਲੇ ਨਾਲ ਸ਼ਹੀਦ ਹੋਏ ਪੰਜ ਫੌਜੀ ਜਵਾਨਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਦਾ ਪਰਗਟਾਵਾ ਕੀਤਾ ਗਿਆ। ਪਹਿਲੀ ਜੁਲਾਈ ਤੋਂ ਨਿਆਂ ਪ੍ਰਣਾਲੀ ਵਿੱਚ ਤਿੰਨ ਨਵੇਂ ਫੌਜਦਾਰੀ ਕਾਨੂੰਨ ਲਾਗੂ ਕਰਨ ਸਬੰਧੀ ਇਨ੍ਹਾਂ ਦੀ ਹਾਕਮ ਧਿਰ ਵੱਲੋਂ ਦੁਰਵਰਤੋਂ ਦਾ ਦਾ ਮੁੱਦਾ ਉਠਾਇਆ ਗਿਆ ਯੂ ਏ ਪੀ ਏ ਅਤੇ ਐਨ ਐਸ ਏ ਵਰਗੇ ਕਾਨੂੰਨਾਂ ਦੇ ਵਿਰੋਧ ਵਿੱਚ ਮਤਾ ਪਾਸ ਕੀਤਾ ਗਿਆ। ਅਰੁੰਧਤੀ ਰਾਇ ਅਤੇ ਪ੍ਰੋ: ਸ਼ੌਕਤ ਹੁਸੈਨ ਦੇ ਖ਼ਿਲਾਫ਼ ਦਰਜ਼ ਕੀਤੇ ਕੇਸਾਂ ਨੂੰ ਵਾਪਿਸ ਲੈਣ ਦੇ ਮੰਗ ਰੱਖੀ ਗਈ।
ਇਸ ਮਹੀਨੇਂ ਜਨਮ ਦਿਨ ਵਾਲੇ ਸਾਥੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ ਅਤੇ ਹਾਜ਼ਰ ਸਾਥੀਆਂ ਨੂੰ ਗਿਫ਼ਟ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮਹੀਨੇਂ ਚੰਦਰ ਸ਼ੇਖਰ ਆਜ਼ਾਦ ਜੀ ਨੂੰ ਵੀ ਯਾਦ ਕੀਤਾ ਗਿਆ ਜਿਨ੍ਹਾਂ ਦਾ ਜਨਮ ਦਿਹਾੜਾ 23 ਜੁਲਾਈ ਨੂੰ ਸੀ।
ਸ਼੍ਰੀ ਪੀ ਸੀ ਬਾਘਾ ਨੇ ਪੰਚਕੂਲਾ ਵਿਖੇ ਚਲ ਰਹੇ ਸੀ ਜੀ ਐਚ ਐਸ ਵੈਲਨੈਸ ਸੈਂਟਰ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਸ਼੍ਰੀ ਸ਼ਿਵ ਨਾਰਾਇਣ ਨੇ ਪੈਨਸ਼ਨ ਕਮੂਟੇਸ਼ਨ ਸਬੰਧੀ ਕੋਰਟ ਕੇਸ ਕਰਨ ਤੋਂ ਪਹਿਲਾਂ ਸੀਸੀਏ ਪੰਜਾਬ ਨੂੰ ਭੇਜੀ ਜਾਣ ਵਾਲੀ ਐਪਲੀਕੇਸ਼ਨ ਦੇ ਫਾਰਮ ਬਾਰੇ ਦੱਸਿਆ ਅਤੇ ਤਿਆਰ ਕੀਤੇ ਪ੍ਰਿੰਟਡ ਫ਼ਾਰਮ ਪੇਸ਼ ਕੀਤੇ।
ਸ਼੍ਰੀ ਸ਼ਾਮ ਸੁੰਦਰ ਨੇ ਆਪਣੇ ਸੰਜੁਕਤ ਪ੍ਰੀਵਾਰ ਬਾਰੇ ਦੱਸਿਆ ਅਤੇ ਆਪਣੇ ਭਤੀਜੇ ਦੇ ਬੇਟੇ ਦੇ ਜਨਮ ਦੀ ਖੁਸ਼ੀ ਵਿੱਚ ਰਿਫਰੈਸ਼ਮੈਂਟ ਲਈ 3000/- ਰੁਪੈ ਦਿਤੇ।
ਪਹਿਲੀ ਵਾਰ ਸ਼ਿਰਕਤ ਕਰਨ ਲਈ ਸ਼੍ਰੀ ਐਸ ਪੀ ਅਗਰਵਾਲ ਧੂਰੀ ਦਾ ਧੰਨਵਾਦ ਕੀਤਾ ਗਿਆ ਅਤੇ ਗਿਫ਼ਟ ਦੇ ਕੇ ਸਨਮਾਨਤ ਕੀਤਾ ਗਿਆ।
ਲੇਡੀਜ਼ ਪੈਨਸ਼ਨਰਜ਼ ਸ੍ਰੀਮਤੀ ਮੋਹਿੰਦਰ ਕੌਰ, ਸ਼੍ਰੀਮਤੀ ਐਂਚ ਐਂਚ ਪੀ ਕੌਰ ਅਤੇ ਸ਼੍ਰੀਮਤੀ ਬਿਮਲਾ ਦੇਵੀ ਨੇ ਮੀਟਿੰਗ ਵਿੱਚ ਹਾਜ਼ਰੀ ਭਰੀ ਅਤੇ ਸਟੇਜ ਵੱਲੋਂ ਉਨ੍ਹਾਂ ਨੂੰ ਗਿਫ਼ਟ ਦੇ ਕੇ ਸਨਮਾਨਤ ਕੀਤਾ ਗਿਆ।
ਮੰਚ ਸੰਚਾਲਨ ਸ਼੍ਰੀ ਸਾਧਾ ਸਿੰਘ ਵਿਰਕ ਵੱਲੋਂ ਕੀਤਾ ਗਿਆ।
ਅੰਤ ਵਿੱਚ ਸ਼੍ਰੀ ਗੁਰਮੇਲ ਸਿੰਘ ਭੱਟੀ ਨੇ ਇਤਨੀ ਗਰਮੀ ਦੇ ਬਾਵਜ਼ੂਦ ਦੂਰੋਂ ਨੇੜਿਉਂ ਆਏ ਸਾਥੀਆਂ ਦਾ ਧੰਨਵਾਦ ਕੀਤਾ।
ਸੁਰਿੰਦਰ ਪਾਲ
ਸੇਵਾ ਨਿਵਿਰਤ ਐਸਡੀਓ
9417001125