ਸ਼ਹੀਦ ਊਧਮ ਸਿੰਘ 

ਹਰਜਿੰਦਰ ਸਿੰਘ ਚੰਦੀ ਮਹਿਤਪੁਰ

         (ਸਮਾਜ ਵੀਕਲੀ)

ਡੱਬ ਚੋਂ ਰਿਵਾਲਵਰ ,ਲੰਡਨ ਵਿਚ ਪਹੁੰਚ ਗਿਆ

ਗਲੀ ਤੇ ਮੁਹੱਲੇ  ਚ, ਉਡਵਾਇਰ ਫਿਰੇ ਭਾਲਦਾ
ਹੋਣੀ ਨੂੰ ਮਿਟਾਵੇ ਕਿਹੜਾ, ਬਾਜ਼ ਸ਼ਿਕਾਰ ਲੱਭੇ
ਅੱਖਾਂ  ਵਿੱਚ  ਅੱਗ ਵਰੇ,  ਰੂਪ ਮਹਾਂਕਾਲ ਦਾ
ਇੱਕੀ ਸਾਲ ਝੱਲਿਆ ਆ, ਬੱਦਲੇ ਦਾ ਸੇਕ ਜਿਨੇ
ਕਰੋ ਤਾਂ ਮਹਿਸੂਸ ਦੁਖ, ਦਿਲ ਵਾਲੇ ਹਾਲ ਦਾ
ਖਾਦੀ ਆ ਕਸਮ ਲੈਣਾ ਬਦਲਾ ਉਡਵਾਇਰ ਕੋਲੋਂ
ਰਾਹ ਕਿਹੜਾ ਰੋਕ ਲਊਗਾ, ਭਾਰਤ ਦੇ ਲਾਲ ਦਾ
ਜਲਿਆਂ ਵਾਲੇ ਬਾਗ ਦੀਆਂ ਗੋਲੀਆਂ ਤੇ ਚੀਕਾਂ ਲਾਸ਼ਾਂ
ਦੁਖੜਾ ਸੁਣਾਵਾਂ ਕਿਹਨੂੰ ਦਿਲ ਵਾਲੇ ਹਾਲ ਦਾ
ਅਜ਼ਾਦੀ ਦੀ ਤੜਫ਼ ਸੀਨੇ ਜੋਸ਼ ਤੇ ਜਨੂੰਨ ਪੂਰਾ
ਮੰਝੇ ਹੋਏ ਸ਼ਿਕਾਰੀ ਵਾਗ ਰੰਗ ਢੰਗ ਚਾਲ ਦਾ
ਸੋਰੀ ਥੋੜਾ ਲੇਟ ਹਾਂ ਤੇ ਕਰ ਲਊਗਾ ਲੇਟ ਪੂਰੀ
ਖੋਲ ਲਿਆ ਆਖ ਬੂਹਾ  ਕੈਕਸਟਨ ਹਾਲ ਦਾ
ਮਾਰ ਮਾਰ ਡੀਂਗਾਂ ਸੀ ਸਟੇਜ ਤੇ ਓਡਵਾਇਰ ਬੋਲੇ
ਹੁੰਦਾ ਸੀ ਅਹਿਸਾਸ ਜਿਵੇਂ ਕੱਢੀ ਗੰਦੀ ਗਾਲ ਦਾ
ਮੇਰੇ ਕਹਿਣ ਤੇ ਹੀ ਚਲਾਈ ਗੋਲੀ ਡਾਇਰ ਨੇ ਸੀ
ਕੋਣ ਦਿਓ ਦੇਣਾ ਸਾਡੀ ਘਾਲੀ ਇਸ ਘਾਲ ਦਾ
ਇਕ ਵਾਰੀ ਭੇਜ ਦਿਉ ਭਾਰਤ ਨਾ ਛੱਡਾ ਕੋਈ
ਸੁਨੀ ਕਰੂੰ ਗੋਦ ਸੁਖ ਭੁੱਲ ਜਾਉਗੀ ਬਾਲ  ਦਾ
ਅੰਮ੍ਰਿਤਸਰ ਉਤੇ ਵੀ ਵਰਾਉਂਦਾ ਬੰਬ ਰੱਜ਼ ਰੱਜ਼
ਸੁਪਨਾ ਨਾ ਹੋਇਆ ਪੂਰਾ ਦਿਲ ਦੇ ਖਿਆਲ ਦਾ
ਮਿਲਿਆ ਆ ਮਸਾਂ ਮੌਕਾ ,ਅਗੇ ਨਾ ਦੇਵੀ ਮੌਕਾ
ਦੇਖ ਓਡਵਾਇਰ ਫਾਇਰ ਅੱਜ ਮੇਰੇ ਯਾਰ ਦਾ
ਇਨਾਂ ਆਖ ਖੋਲ ਕੇ ਕਿਤਾਬ ਸੀ ਊਧਮ ਸਿੰਘ
ਹੁਣ  ਤੱਕ  ਹੋਣੀ  ਨੂੰ  ਸੀ  ਰਿਹਾ ਮੈਂ  ਵੀ ਟਾਲਦਾ
ਚਲਿਆ  ਰਿਵਾਲਵਰ  ਉਗਲਿਆ  ਬਰੂਦ ਪੂਰਾਂ
ਪੂਰਾ  ਕੀਤਾ  ਆਪਣਾ  ਪ੍ਰਣ  ਇਕੀ ਸਾਲ ਦਾ
ਚੰਦੀ  ਜਿਹਨੂੰ  ਸੱਜਦੇ  ਜਹਾਨ  ਕਰੇ ਅੱਜ ਸਾਰਾ
ਜੰਮਣਾਂ  ਆ ਪੁੱਤ ਕਿਹਨੇ ਊਧਮ ਦੇ ਨਾਲ ਦਾ
ਲੇਖਕ ਪੱਤਰਕਾਰ ਹਰਜਿੰਦਰ ਸਿੰਘ ਚੰਦੀ
ਮਹਿਤਪੁਰ 9814601638
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਰੀਤੂ ਕੁਮਰਾ ਭਾਜਪਾ ਮਹਿਲਾ ਮੋਰਚਾ ਮੰਡਲ ਉੱਤਰੀ ਦੀ ਪ੍ਰਧਾਨ ਨਿਯੁਕਤ
Next articleਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀ ਜੈਸਮੀਨ ਕੌਰ 100 ਮੀਟਰ ਰੇਸ ‘ਚ ਪਹਿਲੇ ਸਥਾਨ ‘ਤੇ ਰਹੀ