(ਸਮਾਜ ਵੀਕਲੀ) ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦਾ ਜਨਮ 24 ਅਗਸਤ 1882 ਈਸਵੀ ਜਾਂ 1886 ਈਸਵੀ ਵਿੱਚ ਹੋਇਆ। ਗਿਆਨੀ ਪ੍ਰਤਾਪ ਸਿੰਘ ਦੀ ਲਿਖਤ ਅਨੁਸਾਰ ਸੇਵਾ ਸਿੰਘ ਠੀਕਰੀਵਾਲਾ ਦਾ ਜਨਮ 24 ਅਗਸਤ 1882 ਈਸਵੀ ਨੂੰ ਹੋਇਆ।ਸੇਵਾ ਸਿੰਘ ਠੀਕਰੀ ਵਾਲਾ ਦੇ ਪਿਤਾ ਜੀ ਦਾ ਨਾਂ ਦੇਵਾ ਸਿੰਘ ਅਤੇ ਮਾਤਾ ਜੀ ਦਾ ਨਾਂ ਹਰ ਕੌਰ ਸੀ।ਸੇਵਾ ਸਿੰਘ ਠੀਕਰੀਵਾਲਾ ਦਾ ਜਨਮ ਪਿੰਡ ਠੀਕਰੀਵਾਲਾ (ਸੰਗਰੂਰ) ਵਿਖੇ ਹੋਇਆ।ਠੀਕਰੀ ਵਾਲਾ ਪਿੰਡ ਜਿਲਾ ਬਰਨਾਲੇ ਵਿਖੇ ਸਥਿਤ ਹੈ। ਸੇਵਾ ਸਿੰਘ ਠੀਕਰੀ ਵਾਲਾ ਦੇ ਤਿੰਨ ਭਰਾ ਸਨ ਸੇਵਾ ਸਿੰਘ ਠੀਕਰੀਵਾਲਾ ਨੇ ਸਿੰਘ ਸਭਾ ਲਹਿਰ ਦੇ ਪ੍ਰਭਾਵ ਅਧੀਨ ਅੰਮ੍ਰਿਤ ਛਕਿਆ ਪਰਜਾ ਮੰਡਲ ਦੀ ਸਥਾਪਨਾ 1928 ਅਸੀਂ ਵਿੱਚ ਪਿੰਡ ਸੇਖਾ ਵਿਖੇ ਕੀਤੀ ਗਈ ਪ੍ਰਜਾ ਮੰਡਲ ਲਹਿਰ ਦਾ ਆਗੂ ਸੇਵਾ ਸਿੰਘ ਠੀਕਰੀਵਾਲਾ ਨੂੰ ਬਣਾਇਆ ਗਿਆ। ਜਦੋਂ ਸੇਵਾ ਸਿੰਘ ਠੀਕਰੀ ਵਾਲਾ ਪ੍ਰਜਾ ਮੰਡਲ ਦਾ ਪ੍ਰਧਾਨ ਬਣਾਇਆ ਗਿਆ।ਉਸ ਸਮੇਂ ਉਹ ਜੇਲ ਵਿੱਚ ਸਨ ਲਾਹੌਰ ਵਿੱਚ ਪ੍ਰਜਾ ਮੰਡਲ ਦੀ ਮੀਟਿੰਗ ਦੌਰਾਨ ਸੇਵਾ ਸਿੰਘ ਠੀਕਰੀਵਾਲਾ ਦਾ ਕਹਿਣਾ ਸੀ ਕਿ ਮੇਰਾ ਦਾਅਵਾ ਹੈ ਕੀ ਜਦ ਕੋਈ ਕੌਮ ਜਾਨ ਜਾ ਮਾਲ ਦੇ ਨੁਕਸਾਨ ਤੋਂ ਬੇਪਰਵਾਹ ਹੋ ਕੇ ਜ਼ੁਲਮਾਂ ਦਾ ਮੁਕਾਬਲਾ ਕਰਨ ਲਈ ਤਿਆਰ ਹੋ ਜਾਵੇ ਤਾਂ ਜ਼ਾਲਮ ਅਤੇ ਜ਼ੁਲਮ ਆਪਣੇ ਆਪ ਮਿਟ ਜਾਣਗੇ।ਸੇਵਾ ਸਿੰਘ ਠੀਕਰੀਵਾਲਾ ਨੇ ਇੱਕ ਅਖਬਾਰ ਕੱਢਿਆ ਸੀ।ਉਸ ਅਖਬਾਰ ਦਾ ਨਾਂ ‘ਕੌਮੀ ਦਰਦ’ ਸੀ।1922 ਈ. ਵਿੱਚ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਸੇਵਾ ਸਿੰਘ ਠੀਕਰੀਵਾਲਾ ਨੇ ਵਧ-ਚੜ੍ਹ ਕੇ ਹਿੱਸਾ ਲਿਆ ਸੀ।ਇਸ ਤੋਂ ਇਲਾਵਾ ਮਲੇਰਕੋਟਲੇ ਦੇ ਕਿਸਾਨਾਂ ਵੱਲੋਂ ਕੀਤੇ ਗਏ ਅੰਦੋਲਨ ਵਿੱਚ ਸੇਵਾ ਸਿੰਘ ਠੀਕਰੀਵਾਲਾ ਨੇ ਵਧ-ਚੜ੍ਹ ਕੇ ਹਿੱਸਾ ਲਿਆ ਸੀ।ਪ੍ਰਜਾ ਮੰਡਲ ਦੀ ਪਹਿਲੀ ਮੀਟਿੰਗ 1929 ਈਸਵੀ ਵਿੱਚ ਲਾਹੌਰ ਵਿਖੇ ਹੋਈ ਸੀ। ਪਰਜਾ ਮੰਡਲ ਦੀ ਦੂਜੀ ਮੀਟਿੰਗ 1930 ਈਸਵੀ ਵਿੱਚ ਲੁਧਿਆਣਾ ਵਿਖੇ ਹੋਈ ਸੀ।ਪਰਜਾ ਮੰਡਲ ਦੀ ਤੀਜੀ ਮੀਟਿੰਗ 1931 ਈ. ਵਿੱਚ ਸ਼ਿਮਲੇ ਵਿਖੇ ਕੀਤੀ ਗਈ ਸੇਵਾ ਸਿੰਘ ਠੀਕਰੀ ਵਾਲਾ ਨੇ ਜੇਲ ਵਿੱਚ ਜ਼ਿਆਦਤੀਆਂ ਖਿਲਾਫ ਭੁੱਖ ਹੜਤਾਲ ਨੌ ਮਹੀਨੇ ਜਾਰੀ ਰੱਖੀ।ਸੇਵਾ ਸਿੰਘ ਠੀਕਰੀਵਾਲਾ ਵਾਲਾ ਦਾ ਦਿਹਾਂਤ (19) 20 ਜਨਵਰੀ 1935 ਨੂੰ ਹੋਇਆ।ਪਿੰਡ ਠੀਕਰੀਵਾਲਾ ਵਿਖੇ ਸ. ਸੇਵਾ ਸਿੰਘ ਦੀ ਸ਼ਹੀਦੀ ਯਾਦ ’ਚ 18, 19, 20 ਜਨਵਰੀ ਨੂੰ ਸਭਾ ਲੱਗਦੀ ਹੈ।
https://play.google.com/store/apps/details?id=in.yourhost.samajweekly