ਸ਼ਹੀਦ ਗਿਆਨ ਸਿੰਘ ਸੰਘਾ ਦੀ ਯਾਦ ਵਿਚ ਚਿੱਤਰਕਲਾ ਮੁਕਾਬਲੇ ਕਰਵਾਏ

ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਅੱਜ ਨਵਾਂਸ਼ਹਿਰ ਦੇ ਨਜਦੀਕੀ ਪਿੰਡ ਸ਼ਹਾਬ ਪੁਰ ਵਿਖੇ ਸ਼ਹੀਦ ਮਾਸਟਰ ਗਿਆਨ ਸਿੰਘ ਸੰਘਾ ਯਾਦਗਾਰੀ ਕਮੇਟੀ ਵਲੋਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸਹਿਯੋਗ ਨਾਲ ਸੰਘਾ ਜੀ ਦੀ 32ਵੀਂ ਬਰਸੀ ਮੌਕੇ ਉਹਨਾਂ ਦੀ ਯਾਦਗਾਰ ਉੱਤੇ ਬੱਚਿਆਂ ਦੇ ਚਿੱਤਰਕਲਾ ਮੁਕਾਬਲੇ ਅਤੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ ਜਿਸ ਵਿਚ 29 ਸਕੂਲਾਂ ਦੇ 256 ਬੱਚਿਆਂ ਨੇ ਭਾਗ ਲਿਆ। ਜੱਜਾਂ ਦੀ ਭੂਮਿਕਾ ਬਗੀਚਾ ਸਿੰਘ ਸਹੂੰਗੜਾ, ਮਾਸਟਰ ਤਿਲਕ ਰਾਜ ,ਮਾਸਟਰ ਸ਼ੰਗਾਰਾ ਸਿੰਘ, ਮਾਸਟਰ ਸ਼ਾਦੀ ਰਾਮ ਨੇ ਨਿਭਾਈ। ਜੇਤੂ ਬੱਚਿਆਂ ਨੂੰ ਇਨਾਮਾਂ ਦੀ ਵੰਡ ਪਰਮਜੀਤ ਸਿੰਘ ਬਡਵਾਲ, ਦਲਜੀਤ ਸਿੰਘ ਐਡਵੋਕੇਟ ਅਤੇ ਜਸਬੀਰ ਦੀਪ ਨੇ ਕੀਤੀ। ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ, ਯਾਦ ਚਿੰਨ੍ਹ ਅਤੇ ਨਕਦ ਰਾਸ਼ੀ ਇਨਾਮ ਵਜੋਂ ਦਿੱਤੀ ਗਈ। ਚਿੱਤਰਕਲਾ ਮੁਕਾਬਲੇ ਦੇ ਪਹਿਲੇ ਵਰਗ ਵਿੱਚ ਅਲਕਾ ਮਹੇ ਸਕੂਲ ਆਫ ਐਮੀਨੈਂਸ ਨਵਾਂਸ਼ਹਿਰ ਫਸਟ, ਤਰਨਜੀਤ ਕੌਰ ਡੀ ਏ ਵੀ ਸਕੂਲ ਨਵਾਂਸ਼ਹਿਰ ਸੈਕਿੰਡ, ਗੁਰਸ਼ਰਨ ਸਿੰਘ ਸਕੂਲ ਆਫ ਐਮੀਨੈਂਸ ਨਵਾਂਸ਼ਹਿਰ, ਥਰਡ। ਚਿੱਤਰਕਲਾ ਮੁਕਾਬਲੇ ਦੇ ਦੂਜੇ ਵਰਗ ਵਿੱਚ ਹਰਜੋਤ ਸਿੰਘ ਸ.ਸ.ਸ.ਸ ਲੰਗੜੋਆ ਫਸਟ, ਨਿਤਿਸ਼ ਚੁੰਬਰ ਡੀ ਏ ਵੀ ਸਕੂਲ ਨਵਾਂਸ਼ਹਿਰ ਸੈਕਿੰਡ ਅਤੇ ਪਰਮਜੀਤ ਬੰਗਾ ਸਕੂਲ ਆਫ ਐਮੀਨੈਂਸ ਨਵਾਂਸ਼ਹਿਰ ਥਰਡ। ਚਿੱਤਰਕਲਾ ਮੁਕਾਬਲੇ ਦੇ ਤੀਜੇ ਵਰਗ ਵਿੱਚ ਏਕਮ ਸਿੰਘ ਡੀ ਏ ਵੀ ਸਕੂਲ ਨਵਾਂਸ਼ਹਿਰ ਫਸਟ, ਖੁਸ਼ੀ ਬਸੀ ਸਕੂਲ ਆਫ ਐਮੀਨੈਂਸ ਨਵਾਂਸ਼ਹਿਰ ਸੈਕਿੰਡ ਅਤੇ ਜਸਪ੍ਰੀਤ ਓਰੀਐਂਟ ਸਕੂਲ ਸਮੁੰਦੜਾ ਥਰਡ। ਚੌਥੇ ਵਰਗ ਦੇ ਮੁਕਾਬਲੇ ਵਿੱਚ ਹਿਮਾਨੀ ਡੀ ਏ ਵੀ ਸਕੂਲ ਨਵਾਂਸ਼ਹਿਰ ਫਸਟ, ਕੋਮਲ ਵਰਮਾ ਡੀ ਏ ਵੀ ਸਕੂਲ ਨਵਾਂਸ਼ਹਿਰ ਸੈਕਿੰਡ ਅਤੇ ਕੇਸ਼ਵੀ ਸਕੂਲ ਆਫ ਐਮੀਨੈਂਸ ਨਵਾਂਸ਼ਹਿਰ ਥਰਡ। ਸੁੰਦਰ ਲਿਖਾਈ ਮੁਕਾਬਲਿਆਂ ਦੇ ਪਹਿਲੇ ਵਰਗ ਵਿਚ ਕਾਜਲ ਸਕੂਲ ਆਫ ਐਮੀਨੈਂਸ ਨਵਾਂਸ਼ਹਿਰ ਫਸਟ, ਨਵਜੋਤ ਸਰਕਾਰੀ ਹਾਈ ਸਕੂਲ ਸ਼ੇਖੂਪੁਰ ਬਾਗ ਸੈਕਿੰਡ ਅਤੇ ਆਂਚਲ ਸਕੂਲ ਆਫ ਐਮੀਨੈਂਸ ਨਵਾਂਸ਼ਹਿਰ ਥਰਡ। ਸੁੰਦਰ ਲਿਖਾਈ ਦੇ ਤੀਜੇ ਵਰਗ ਦੇ ਮੁਕਾਬਲੇ ਵਿੱਚ ਪ੍ਰਿਆ ਕੁਮਾਰੀ ਸਕੂਲ ਆਫ ਐਮੀਨੈਂਸ ਨਵਾਂਸ਼ਹਿਰ ਫਸਟ, ਪ੍ਰਿਅੰਕਾ ਕੁਮਾਰੀ ਸਕੂਲ ਆਫ ਐਮੀਨੈਂਸ ਨਵਾਂਸ਼ਹਿਰ ਸੈਕਿੰਡ ਅਤੇ ਰੀਆ ਠਾਕੁਰ ਸਕੂਲ ਆਫ ਐਮੀਨੈਂਸ ਨਵਾਂਸ਼ਹਿਰ ਥਰਡ ਸਥਾਨ ਤੇ ਰਹੇ। ਇਸ ਮੌਕੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਆਗੂ ਸਤਨਾਮ ਸਿੰਘ ਮੀਰਪੁਰੀ, ਮਨੋਹਰ ਲਾਲ, ਸ਼ੰਕਰ ਦਾਸ ਬੰਗਾ, ਭੁਪਿੰਦਰ ਸਿੰਘ ਵੜੈਚ, ਕੁਲਦੀਪ ਸਿੰਘ ਜੇਠੂਮਜਾਰਾ, ਬਲਵੀਰ ਕੁਮਾਰ, ਚੰਦਰ ਸ਼ੇਖਰ ਔਲੀਆ ਪੁਰ, ਗੁਰਦੀਪ ਸਿੰਘ ਦੁਪਾਲਪੁਰ, ਮਾਸਟਰ ਮਹਿੰਦਰ ਸਿੰਘ ਜਾਨੀਆਂ, ਸੁਰਜੀਤ ਕੌਰ ਉਟਾਲ, ਕਿਰਨ ਧਰਮਕੋਟ, ਸਰਬਜੀਤ ਕੌਰ, ਨਰਿੰਦਰ ਸਿੰਘ ਉੜਾਪੜ ,ਸੁਰਜੀਤ ਸਿੰਘ ਉੜਾਪੜ, ਪੀ ਐਸ ਯੂ ਦੇ ਆਗੂ ਬਲਜੀਤ ਸਿੰਘ ਧਰਮਕੋਟ, ਰਾਜੂ ਬਰਨਾਲਾ, ਕਮਲ ਮੱਲੂਪੋਤਾ ਨੇ ਵੀ ਜਿੰਮੇਵਾਰੀਆਂ ਨਿਭਾਈਆਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਲਬਾਰਾ ਸਿੰਘ ਫੌਜੀ (ਤਖਾਣਵੱਧ) ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਗੁਰਦੁਆਰਾ ਸ਼੍ਰੀ ਗੁਰਦਰਸ਼ਨ ਪ੍ਰਕਾਸ਼ ਸਾਹਿਬ ਤਖਾਣਵੱਧ ਵਿਖੇ ਹੋਈ
Next articleਡਿਪਟੀ ਸਪੀਕਰ ਨੇ ਸ਼ਹੀਦ ਭਗਤ ਸਿੰਘ ਨਗਰ ਦੇ ਨਵੇਂ ਚੁਣੇ ਪੰਚਾਂ ਨੂੰ ਚੁਕਾਈ ਸਹੁੰ, ਪਿੰਡਾਂ ਦੀ ਖ਼ੁਸ਼ਹਾਲੀ, ਸਰਵਪੱਖੀ ਵਿਕਾਸ  ਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਮਜ਼ਬੂਤ ਕਰਨ ਦਾ ਦਿੱਤਾ ਸੱਦਾ