ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਸ਼ਹੀਦੇ ਆਜ਼ਮ ਸ੍ਰ: ਭਗਤ ਸਿੰਘ ਫਾਊਂਡੇਸ਼ਨ ਇੰਡੀਆ ਸੰਸਥਾਪਕ ਅਤੇ ਪ੍ਰਧਾਨ ਨਵੀਨ ਦਲਾਲ ਅਤੇ ਉਹਨਾਂ ਦੇ ਸਾਥੀ ਮੈਬਰਜ਼, ਪਿੰਡ ਮਡੋਠੀ ਬਹਾਦੁਰਗੜ੍ਹ, ਹਰਿਆਣਾ ਵਿਖੇ ਭਾਰਤ ਵਿੱਚ ਪਹਿਲੀ ਸਭ ਤੋਂ ਉੱਚੀ 111 ਫੁੱਟ ਪ੍ਰਤਿਮਾ ਲਗਾਉਣ ਲਈ 23 ਮਾਰਚ ਸ਼ਹੀਦੇ ਆਜ਼ਮ ਦੇ ਸ਼ਹੀਦੀ ਦਿਹਾੜੇ ‘ਤੇ ਇੰਡੀਆ -ਪਾਕਿਸਤਾਨ ਬਾਰਡਰ ਹੁਸੈਨੀਵਾਲਾ ਤੋਂ ਸ਼ਹੀਦ ਭਗਤ ਸਿੰਘ ਦੀ ਸਮਾਧੀ ਤੋਂ ਮਿੱਟੀ ਲੈ ਕੇ ਪੈਦਲ ਮਾਰਚ ਸ਼ੁਰੂ ਕੀਤਾ ਜੋ ਅੱਜ ਮਿਤੀ 25 ਮਾਰਚ ਨੂੰ ਬਠਿੰਡਾ ਵਿਖੇ ਸ਼ਹੀਦ ਭਗਤ ਸਿੰਘ ਪਾਰਕ ਪੁਖਰਾਜ ਕਲੋਨੀ ਵਿਖੇ ਰੁਕਿਆ। ਇਸ ਮਾਰਚ ਦਾ ਸਵਾਗਤ ਸ਼੍ਰੀ ਅੰਮ੍ਰਿਤ ਅਗਰਵਾਲ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਬਠਿੰਡਾ ਆਮ ਆਦਮੀ ਪਾਰਟੀ, ਪ੍ਰਧਾਨ ਹਰਜਿੰਦਰ ਸਿੰਘ ਅਤੇ ਸਮੂਹ ਮੈਬਰਜ਼ ਸ਼ਹੀਦ ਭਗਤ ਸਿੰਘ ਪਾਰਕ ਕਮੇਟੀ ਵੱਲੋਂ ਸਵਾਗਤ ਅਤੇ ਸਨਮਾਨ ਕੀਤਾ ਗਿਆ। ਕਮੇਟੀ ਦੇ ਬੁਲਾਰੇ ਡਾ: ਨਵਦੀਪ ਸਿੰਘ ਨੇ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਕੋਝੇ ਰਸਤਿਆਂ ਨਾਲੋਂ ਭਗਤ ਸਿੰਘ ਦੀ ਸੋਚ ਅਤੇ ਪਦ ਚਿੰਨ੍ਹਾਂ ਤੇ ਚੱਲਣ ਅਤੇ ਇਸ ਤਰ੍ਹਾਂ ਦੇ ਨੌਜਵਾਨਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ । ਇਸ ਮੌਕੇ ਪ੍ਰਧਾਨ ਹਰਜਿੰਦਰ ਸਿੰਘ, ਅਮਨਜੋਤ ਸਿੰਘ ਰੋਮਾਣਾ, ਵਿਨੋਦ ਕੁਮਾਰ, ਪ੍ਰਭਜੋਤ ਸਿੰਘ ਰੋਮਾਣਾ, ਪੀ.ਸੀ. ਗੋਇਲ, ਐਡਵੋਕੇਟ ਵਿਕਾਸ ਸਿੰਗਲਾ ਸ਼ਾਮਲ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj