ਸਫਾਈ ਮਜ਼ਦੂਰ ਬੋਘੇ ਨੂੰ ਭਗਤ ਸਿੰਘ ਆਪਣੀ ਬੇਬੇ ਕਹਿੰਦਾ ਸੀ — ਸੰਧੂ
ਜਲੰਧਰ (ਸਮਾਜ ਵੀਕਲੀ) ਵਰਿਆਣਾ ਵੈਲਫੇਅਰ ਸੁਸਾਇਟੀ (ਰਜਿ.), ਵਰਿਆਣਾ ਜਲੰਧਰ ਵੱਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ 117ਵਾਂ ਜਨਮ ਦਿਵਸ ਪਿੰਡ ਵਰਿਆਣਾ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਗੁਰੂ ਰਵਿਦਾਸ ਭਵਨ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਕੁਮਾਰ ਅਤੇ ਸਕੱਤਰ ਰਾਜਕੁਮਾਰ ਨੇ ਸਰਦਾਰ ਭਗਤ ਸਿੰਘ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਵੈਲਫੇਅਰ ਸੁਸਾਇਟੀ ਵੱਲੋਂ ਪੰਨਾ ਲਾਲ ,ਮਨੋਹਰ ਭਾਰਦਵਾਜ, ਇਕਬਾਲ ਸਿੰਘ ਜੀ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਅਤੇ ਬਲੀਦਾਨ ‘ਤੇ ਵਿਸਥਾਰ ਪੂਰਵਕ ਚਾਨਣਾ ਪਾਇਆ। ਇਸ ਸਮਾਗਮ ਵਿੱਚ ਵਿਸ਼ੇਸ਼ ਬੁਲਾਰੇ ਵਜੋਂ ਵੈਲਫੇਅਰ ਸੁਸਾਇਟੀ ਦੇ ਬੁਲਾਰੇ, ਪ੍ਰਧਾਨ, ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਚਰਨ ਦਾਸ ਸੰਧੂ ਨੇ ਭਗਤ ਸਿੰਘ ਦੇ ਜੀਵਨ ਨਾਲ ਜੁੜੇ ਕੁਝ ਐਸੇ ਤੱਥ ਪੇਸ਼ ਕੀਤੇ ਜਿਸ ਨੂੰ ਸੁਣ ਕੇ ਸਰੋਤੇ ਭਾਵੁਕ ਹੋ ਗਏ। ਸਮਾਗਮ ਦੀ ਸਮਾਪਤੀ ‘ਤੇ ਸ਼ਹੀਦ ਭਗਤ ਸਿੰਘ ਅਤੇ ਸਫਾਈ ਮਜ਼ਦੂਰ ਬੋਘਾ ਦੀ ਇੱਕ ਇਤਿਹਾਸਿਕ ਪੇਂਟਿੰਗ ਛੋਟੇ ਬੱਚਿਆਂ ਨੇ ਰਿਲੀਜ਼ ਕੀਤੀ। ਯਾਦ ਰਹੇ ਕਿ ਇਸੇ ਬੋਘੇ ਨੂੰ ਸ਼ਹੀਦ ਭਗਤ ਸਿੰਘ ਅਕਸਰ ਬੇਬੇ ਕਹਿ ਕੇ ਬੁਲਾਉਂਦੇ ਸਨ। ਉਨ੍ਹਾਂ ਦੀ ਇਹ ਸਾਂਝ ਜ਼ਾਤ ਪਾਤ ਦੇ ਘਿਨੌਣੇ ਢਾਂਚੇ ‘ਤੇ ਕਰਾਰੀ ਚੋਟ ਸੀ। ਪ੍ਰੋਗਰਾਮ ਦੀ ਸਮਾਪਤੀ ‘ਤੇ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸ਼ਰਨਦੀਪ ਸਿੰਘ ਭੁੱਲਰ ਨੇ ਕਿਹਾ ਅਸੀਂ ਸ਼ਹੀਦ ਭਗਤ ਸਿੰਘ ਅਤੇ ਸ਼ਹੀਦਾਂ ਦੇ ਸੁਫਨਿਆਂ ‘ਤੇ ਚੱਲਣ ਦਾ ਅਹਿਦ ਲੈਂਦੇ ਹਨ ਅਤੇ ਉਹਨਾਂ ਦੇ ਸੁਪਨਿਆਂ ਨੂੰ ਹਰ ਹਾਲ ਪੂਰਾ ਕਰਾਂਗੇ। ਉਨ੍ਹਾਂ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਦੀ ਸਮਾਪਤੀ ‘ਤੇ ਕੇਕ ਵੀ ਕੱਟਿਆ ਗਿਆ।ਹੋਰਨਾਂ ਤੋਂ ਇਲਾਵਾ ਇਸ ਸਮਾਗਮ ਵਿੱਚ ਹੈਪੀ ਘੁੰਮਣ, ਹਰਜੀਤ ਸਿੰਘ, ਸਤਨਾਮ ਸਿੰਘ, ਪ੍ਰਭਜੋਤ ਸਿੰਘ, ਜਗਮਿੰਦਰ ਸਿੰਘ, ਦੇਸਰਾਜ ਗਿੱਲ, ਇੰਦਰਜੀਤ ਸਿੰਘ ਚੀਮਾ, ਰਣਜੀਤ ਸਿੰਘ ਫੌਜੀ ਆਦਿ ਹਾਜਰ ਸਨ। ਇਹ ਜਾਣਕਾਰੀ ਵੈਲਫੇਅਰ ਸੁਸਾਇਟੀ ਦੇ ਪ੍ਰੈੱਸ ਸਕੱਤਰ ਡਾ. ਮਹਿੰਦਰ ਸੰਧੂ ਨੇ ਪ੍ਰੈਸ ਬਿਆਨ ਜਾਰੀ ਕਰ ਕੇ ਦਿੱਤੀ।
ਡਾ. ਮਹਿੰਦਰ ਸੰਧੂ
ਪ੍ਰੈੱਸ ਸਕੱਤਰ
ਵਰਿਆਣਾ ਵੈਲਫੇਅਰ ਸੁਸਾਇਟੀ (ਰਜਿ.),
ਵਰਿਆਣਾ, ਜਲੰਧਰ।
https://play.google.com/store/apps/details?id=in.yourhost.samajweekly