ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦੇ ਚੌਥੇ ਦਿਨ ਹੋਏ ਦੋ ਕੁਆਟਰ ਫਾਈਨਲ ਮੁਕਾਬਲੇ ਸੈਮੀਫਾਈਨਲ ਕੱਲ੍ਹ।

ਬੰਗਾ (ਸਮਾਜ ਵੀਕਲੀ) (-ਚਰਨਜੀਤ ਸੱਲ੍ਹਾ) ਮਾ. ਹਰਬੰਸ ਹੀਓਂ ਨੂੰ ਸਮਰਪਿਤ 26 ਵੇਂ ਰਾਜ ਪੱਧਰੀ ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦੇ ਚੌਥੇ ਦਿਨ 2 ਕੁਆਰਟਰ ਫਾਈਨਲ ਮੁਕਾਬਲੇ ਖੇਡੇ ਗਏ । ਪਹਿਲਾ ਮੁਕਾਬਲਾ ਦਲਵੀਰ ਫੁੱਟਬਾਲ ਕਲੱਬ ਪਟਿਆਲਾ ਅਤੇ ਇੰਟਰਨੈਸ਼ਨਲ ਫੁੱਟਬਾਲ ਕਲੱਬ ਫਗਵਾੜਾ ਵਿਚਕਾਰ ਖੇਡਿਆ ਗਿਆ । ਇਸ ਮੈਚ ਦਾ ਉਦਘਾਟਨ ਗੁਰਦਿਆਲ ਸਿੰਘ ਜਗਤਪੁਰ ਅਤੇ ਸੁਰਿੰਦਰ ਸਿੰਘ ਖਾਲਸਾ ਵੱਲੋਂ ਕੀਤਾ ਗਿਆ । ਜਿਨ੍ਹਾਂ ਨਾਲ ਦਰਸ਼ਣ ਸਿੰਘ ਮਾਹਲ,ਇਕਬਾਲ ਸਿੰਘ ਰਾਣਾ ਖਾਨਖਾਨਾ,ਕਸ਼ਮੀਰੀ ਲਾਲ ਮੰਗੂਵਾਲ,ਦਲਜੀਤ ਸਿੰਘ ਗਿੱਦਾ, ਪ੍ਰੋ. ਪਰਗਣ ਸਿੰਘ ਨੇ ਟੀਮਾਂ ਦੀ ਜਾਣ ਪਛਾਣ ਕੀਤੀ । ਇਸ ਮੈਚ ਵਿਚ (ਟਾਈ ਬਰੇਕਰ ) ਇੰਟਰਨੈਸ਼ਨਲ ਫੁੱਟਬਾਲ ਕਲੱਬ ਫਗਵਾੜਾ ਜੇਤੂ ਰਹੀ । ਇਸ ਬੇਹਦ ਫਸਵੇਂ ਮੁਕਾਬਲੇ ਵਿਚ ਨਿਰਧਾਰਤ ਸਮੇਂ ਦੀ ਸਮਾਪਤੀ ਤੱਕ ਦੋਵਾਂ ਟੀਮਾਂ ਚੋਂ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ । ਉਪਰੰਤ ਮਿਲੇ ਵਾਧੂ ਸਮੇਂ ਵਿਚ ਵੀ ਕੋਈ ਟੀਮ ਗੋਲ ਨਹੀਂ ਕਰ ਸਕੀ । ਜਿਸ ਕਾਰਨ ਮੈਚ ਟਾਈ ਬਰੇਕਰ ਤੇ ਗਿਆ ,ਜਿਸ ਵਿਚ ਇੰਟਰਨੈਸ਼ਨਲ ਕਲੱਬ ਫਗਵਾੜਾ (3-1) ਨਾਲ ਜੇਤੂ ਰਹੇ ।ਦੂਜਾ ਮੁਕਾਬਲਾ ਪੰਜਾਬ ਪੁਲਿਸ ਅਤੇ ਸੰਤ ਬਾਬਾ ਭਾਗ ਸਿੰਘ ਫੁੱਟਬਾਲ ਕਲੱਬ ਖਿਆਲਾਂ ਵਿਚਕਾਰ ਖੇਡਿਆ ਗਿਆ । ਇਸ ਮੈਚ ਦਾ ਉਦਘਾਟਨ ਗੁਦਾਵਰ ਸਿੰਘ ਸ਼ੌਂਕੀ ਸਰਪੰਚ ਜਗਤਪੁਰ,ਤੇਜਿੰਦਰ ਮਾਹਲ ਅਤੇ ਅਨਵਰ ਮੁਹੰਮਦ ਨੇ ਕੀਤਾ। ਉਨ੍ਹਾਂ ਨਾਲ ਸ. ਜਰਨੈਲ ਸਿੰਘ ਪੱਲੀਝਿੱਕੀ,ਬਲਵੀਰ ਸਿੰਘ,ਪ੍ਰਮੋਦ ਕੁਮਾਰ ਅਤੇ ਮਾ. ਅਸ਼ੋਕ ਕੁਮਾਰ ਨੇ ਟੀਮਾਂ ਨਾਲ ਜਾਣ-ਪਛਾਣ ਕੀਤੀ । ਇਸ ਮੈਚ ਵਿਚ ਪੰਜਾਬ ਪੁਲਿਸ 1-0 ਨਾਲ ਜੇਤੂ ਰਹੀ।ਹਾਫ ਟਾਈਮ ਤੱਕ ਦੋਵੇਂ ਟੀਮਾਂ ਗੋਲ ਕਰਨ ਚ ਕਾਮਯਾਬ ਨਹੀਂ ਹੋਈਆਂ । ਦੂਜੇ ਹਾਫ ਚ ਵੀ ਖੇਡ ਬਹੁਰ ਰੋਮਾਂਚਕ ਰਹੀ ਪਰ ਕੋਈ ਗੋਲ ਨਹੀਂ ਹੋ ਸਕਿਆ । ਉਪਰੰਤ ਮਿਲੇ ਵਾਧੂ ਸਮੇਂ ਚ ਪੰਜਾਬ ਪੁਲਿਸ ਵੱਲੋਂ ਜਸਪ੍ਰੀਤ ਜੱਸੀ ਡੁਮੇਲੀ ਨੇ ਗੋਲ ਕਰ ਕੇ ਆਪਣੀ ਟੀਮ ਨੂੰ ਲੀਡ ਦਿਵਾਈ ।ਜੋ ਅੰਤ ਤੱਕ ਕਾਇਮ ਰਹੀ ।ਕੱਲ੍ਹ ਨੂੰ ਦੋਵੇਂ ਸੈਮੀਫਾਈਨਲ ਮੈਚ ਖੇਡੇ ਜਾਣਗੇ। ਪਹਿਲਾ ਸੈਮੀਫਾਈਨਲ ਮੈਚ ਕੱਲ੍ਹ ਸਵੇਰ 10.30 ਵਜੇ ਯੰਗ ਫੁੱਟਬਾਲ ਕਲੱਬ ਮਾਹਿਲਪੁਰ ਅਤੇ ਪੰਜਾਬ ਪੁਲਿਸ ਵਿਚਕਾਰ ਖੇਡਿਆ ਜਾਵੇਗਾ । ਦੂਜਾ ਮੈਚ 1 ਵਜੇ ਇੰਟਰਨੈਸ਼ਨਲ ਫੁੱਟਬਾਲ ਕਲੱਬ ਫਗਵਾੜਾ ਅਤੇ ਸੀ ਆਰ ਪੀ ਐਫ ਜਲੰਧਰ ਵਿਚਕਾਰ ਖੇਡਿਆ ਜਾਵੇਗਾ ।ਅੱਜ ਦੇ ਮੈਚਾਂ ਦੌਰਾਨ ਜਗਤਾਰ ਸਿੰਘ ਝਿੱਕਾ,ਹਰਮੇਲ ਸਿੰਘ, ਜਸਵੰਤ ਖਟਕੜ,ਐਸ ਅਸ਼ੋਕ ਭੌਰਾ,ਸਰਬਜੀਤ ਮੰਗੂਵਾਲ ,ਵੈਟਰਨ ਅਥਲੀਟ ਰਬਿੰਦਰ ਸਿੰਘ ਕਲੇਰ,ਪਰਮਜੀਤ ਸਿੰਘ ਸੂਪਰਡੈਂਟ,ਸੁਰਿੰਦਰ ਸਿੰਘ ਪੂਨੀ,ਤਲਵਿੰਦਰ ਸ਼ੇਰਗਿੱਲ,ਡਾ. ਗੁਰਮੀਤ ਸਰਾਂ,ਦਵਿੰਦਰ ਕੁਮਾਰ ਖਾਨਖਾਨਾ,ਸਤਵੀਰ ਸਿੰਘ ਸੱਤੀ ਨੈਸ਼ਨਲ ਕੋਚ,ਮਾ. ਤਰਲੋਚਨ ਸਿੰਘ ਪਠਲਾਵਾ, ਜਸਵੀਰ ਸਿੰਘ ਮੰਗੂਵਾਲ,ਪਿਆਰਾ ਸਿੰਘ ਕਾਹਮਾ,ਚਰਨਜੀਤ ਸ਼ਰਮਾ ਸ਼ਰਨਜੀਤ ਬੇਦੀ ਹਾਜ਼ਰ ਰਹੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਸੱਲ ਕਲਾਂ ਵਿਖੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਪ੍ਰੀ ਨਿਰਵਾਣ ਦਿਵਸ ਮਨਾਇਆ ਗਿਆ।
Next articleਕਾਰਪੋਰੇਸ਼ਨ ਚੋਣਾਂ ਆਪਣੇ ਚੋਣ ਨਿਸ਼ਾਨ ’ਤੇ ਲੜੇਗੀ ਬਸਪਾ : ਰਣਧੀਰ ਬੈਣੀਵਾਲ