*ਸਕੂਲ ਦੇ ਪਿ੍ੰਸੀਪਲ ਹਰਮੇਸ਼ ਲਾਲ ਨੂੰ ਵੀ 11 ਹਜ਼ਾਰ ਰੁਪਏ ਦਾ ਚੈੱਕ ਦੇ ਕੇ ਸਨਮਾਨਿਤ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)– ਸ਼ਹੀਦ ਭਾਈ ਤਾਰਾ ਸਿੰਘ ਖਾਲਸਾ ਸੀਨੀਅਰ ਸਕੂਲ ਮੰਡੀ ਦੀ ਵਿਦਿਆਰਥਣ ਪਿ੍ਆ ਪੁੱਤਰੀ ਗੁਰਦੇਵ ਸਿੰਘ/ਤਨੀਸ਼ਾ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਕਲਾਸ ਦੇ ਐਲਾਨੇ ਗਏ ਨਤੀਜੇ ‘ਚ ਮੈਰਿਟ ਲਿਸਟ ਵਿੱਚ ਆਉਣ ‘ਤੇ ਗ੍ਰਾਮ ਸਭਾ ਤੇ ਐੱਨ. ਆਰ. ਆਈ ਵੈੱਲਫੇਅਰ ਸੋਸਾਇਟੀ ਵਲੋਂ 11 ਹਜ਼ਾਰ ਰੁਪਏ ਦਾ ਨਕਦ ਇਨਾਮ ਦੇ ਕੇ ਕੀਤਾ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਹਰਮੇਸ਼ ਲਾਲ ਨੂੰ ਵੀ 11 ਹਜ਼ਾਰ ਰੁਪਏ ਦਾ ਚੈੱਕ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰਧਾਨ ਡਾ. ਅਵਤਾਰ ਸਿੰਘ ਦਾਰੀ, ਸ. ਪਰਮਜੀਤ ਸਿੰਘ ਖਜ਼ਾਨਚੀ, ਰਵਿੰਦਰ ਕੁਮਾਰ ਮੈਨੇਜਰ, ਸ. ਸੁਖਵਿੰਦਰ ਸਿੰਘ ਸਕੱਤਰ, ਪ੍ਰਧਾਨ ਸ. ਬਲਵੀਰ ਸਿੰਘ ਢਿੱਲੋਂ (ਯੂ. ਐੱਸ. ਏ), ਸ. ਜੋਗਿੰਦਰ ਸਿੰਘ ਢਿੱਲੋਂ (ਯੂ.ਕੇ), ਜਰਨੈਲ ਸਿੰਘ ਜੈਲੀ ਕੇਨੈਡਾ, ਸ. ਖੁਸ਼ਦੇਵ ਸਿੰਘ ਭੋਗਲ, ਪਿ੍ੰਸੀਪਲ ਕੁਲਵੀਰ ਸਿੰਘ, ਜੋਗਿੰਦਰ ਸਿੰਘ ਪੰਚ, ਅਵਤਾਰ ਸਿੰਘ ਢਿੱਲੋਂ ਕੇਨੈਡਾ, ਨਰਿੰਦਰ ਪਾਂਡੇ ਅਮਰੀਕਾ, ਚਰਨਜੀਤ ਰਾਏ ਵੀ ਹਾਜ਼ਰ ਸਨ | ਇਸ ਮੌਕੇ ਪਿ੍ੰਸੀਪਲ ਹਰਮੇਸ਼ ਲਾਲ ਨੇ ਬੇਟੀ ਪਿ੍ਆ ਨੂੰ ਮੁਬਾਰਕਬਾਦ ਦਿੰਦੇ ਹੋਏ ਸਮੂਹ ਹਾਜ਼ਰ ਅਹੁਦੇਦਾਰਾਂ, ਮੈਂਬਰਾਂ ਤੇ ਮੋਹਤਬਰਾਂ ਦਾ ਧੰਨਵਾਦ ਕੀਤਾ |
https://play.google.com/store/apps/details?id=in.yourhost.samaj