ਤਲਵੰਡੀ ਚੌਧਰੀਆਂ (ਬਿੱਕਰ) ਸ਼ਹੀਦੇ-ਏ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦਾ ਸ਼ਹੀਦੀ ਦਿਹਾੜਾ ਤਲਵੰਡੀ ਚੌਧਰੀਆਂ ਵਿਖੇ ਸਰਦਾਰ ਭਗਤ ਸਿੰਘ ਹੈਲਪਿੰਗ ਹੈਂਡ ਸੇਵਾ, ਰੋਟਰੀ ਕਲੱਬ ਸੁਲਤਾਨਪੁਰ ਲੋਧੀ ਗੋਲਡ, ਪ੍ਰਵਾਸੀ ਭਾਰਤੀ, ਇਲਾਕਾ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਤਲਵੰਡੀ ਚੌਧਰੀਆਂ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਸ.ਭਗਤ ਸਿੰਘ ਦੇ ਬੁੱਤ ਇਲਾਕੇ ਦੀਆਂ ਵੱਖ-ਵੱਖ ਰਾਜਸੀ, ਧਾਰਮਿਕ ਅਤੇ ਸਮਾਜ ਸੇਵੀ ਸਿਰਮੋਰ ਸ਼ਖਸ਼ੀਅਤਾਂ ਵਲੋਂ ਫੁੱਲ ਮਾਲਵਾਂ ਪਾਈਆਂ ਗਈਆਂ ਅਤੇ ਭਗਤ ਸਿੰਘ ਜਿੰਦਾਬਾਦ, ਸਮਾਰਾਜਵਾਦ ਮੁਰਦਾਬਾਦ ਦੇ ਨਾਅਰੇ ਲਗਾਏ ਗਏ।ਡਾ.ਭਾਰਤ ਭੂਸਣ ਜਲੰਧਰ ਦੀ ਅਗਵਾਈ ਵਿਚ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿਚ ਇਲਾਕੇ ਨਿਵਾਸੀਆਂ ਨੇ 112 ਯੂਨਿਟ ਖੂਨ ਦਾਨ ਕੀਤਾ।ਡਾ. ਭਾਨੂੰ ਪ੍ਰਤਾਪ, ਡਾ. ਪ੍ਰਹਿਲਾਦ, ਡਾ. ਹਰਦੇਵ ਸਿੰਘ ਵਰਤੀਆ ਅਤੇ ਡਾ. ਸ਼ਾਮ ਸਿੰਘ ਦੀ ਅਗਵਾਈ ਹੇਠ ਮੁਫਤ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ।ਜਿਸ ਵਿਚ ਲਗਭਗ 60 ਮਰੀਜ਼ਾਂ ਨੂੰ ਚੈੱਕਅੱਪ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ।
ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਸ਼ਹੀਦੀ ਨੂੰ ਸਲਾਮ ਕਰਦਿਆਂ ਤਰਕਸ਼ੀਲ ਸੁਸਾਇਟੀ ਦੇ ਸੂਬਾ ਕਮੇਟੀ ਮੈਂਬਰ ਸੁਰਜੀਤ ਸਿੰਘ ਟਿੱਬਾ ਨੇ ਕਿਹਾ ਕਿ ਭਾਰਤੀਆਂ ‘ਤੇ ਮੁਗਲਾਂ ਅਤੇ ਅੰਗਰੇਜਾਂ ਨੇ ਹਜ਼ਾਰਾਂ ਸਾਲ ਰਾਜ ਕੀਤਾ ਅਤੇ ਭਾਰਤੀ ਲੋਕਾਂ ਨੂੰ ਗੁਲਾਮ ਬਣਾ ਕੇ ਰੱਖਿਆ।ਸਮੇਂ ਸਮੇਂ ਤੇ ਸਾਡੇ ਦੇਸ਼ ਦੇ ਕ੍ਰਾਂਤੀਕਾਰੀਆਂ ਨੇ ਇਸ ਗੁਲਾਮੀ ਤੋਂ ਨਿਜ਼ਾਤ ਦੁਵਾਉਣ ਲਈ ਆਪਣੀਆਂ ਜਾਨ ਦੀਆਂ ਕੁਰਬਾਨੀਆਂ ਦਿੱਤੀਆਂ।ਜਿਨ੍ਹਾਂ ਵਿਚ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਭਗਤ ਸਿੰਘ ਨੇ ਬਹੁਤ ਛੋਟੀ ਉਮਰ ਵਿਚ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣੇ ਸਾਥੀਆਂ ਸਮੇਤ ਅੰਗਰੇਜ਼ੀ ਹੁਕਮਤ ਨਾਲ ਮੱਥਾ ਲਿਆ।ਉਹਨਾਂ ਕਿਹਾ ਕਿ ਭਗਤ ਸਿੰਘ ਵਰਗੇ ਅਨੇਕਾਂ ਸ਼ਹੀਦਾਂ ਦਾ ਸੁਪਨਾ ਸੀ ਕਿ ਦੇਸ਼ ਦੇ ਲੋਕ ਆਜ਼ਾਦ ਹੋਣ।
ਸਬ ਅਰਬਨ ਟਿੱਬਾ ਦੇ ਐੱਸ.ਡੀ.ਓ ਸੁਖਦੇਵ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸਿੰਘ ਦੀ ਕੀਤੀ ਲਸਾਨੀ ਕੁਰਬਾਨੀ ਨੂੰ ਦੇਸ਼ ਵਾਸੀੋ ਕਦੇ ਵੀ ਭੁਲਾ ਨਹੀਂ ਸਕਦੇ।ਸਰਪੰਚ ਬਖਸ਼ੀਸ਼ ਸਿਘ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਆਜ਼ਾਦੀ ਦੇ ਪ੍ਰਵਾਨਿਆਂ ਨੂੰ ਨਮਨ ਕੀਤਾ।ਸਟੇਜ ਸੰਚਾਲਨ ਕਰਦਿਆਂ ਪ੍ਰਦੀਪਪਾਲ ਸਿੰਘ ਥਿੰਦ ਨੇ ਦੱਸਿਆ ਕਿ ਸਾਨੂੰ ਹਮੇਸ਼ਾਂ ਇਹਨਾਂ ਕ੍ਰਾਂਤੀਕਾਰੀਆਂ ਦੇ ਜਨਮ ਦਿਨ ਅਤੇ ਸ਼ਹੀਦੀ ਦਿਹਾੜਾ ਮਨਾਉਣੇ ਚਾਹੀਦੇ ਹਨ।
ਇਸ ਮੌਕੇ ਪ੍ਰਧਾਨ ਕੁਲਵਿੰਦਰ ਸਿੰਘ, ਮਨਜੀਤ ਸਿੰਘ ਬੱਬ, ਅਮਰੀਕ ਸਿੰਘ ਭਾਰਜ, ਡਾ. ਸ਼ਿੰਗਾਰਾ ਸਿੰਘ, ਪ੍ਰਿੰਸੀਪਲ ਪਰਮਜੀਤ ਸਿੰਘ, ਅਮਰਜੀਤ ਸਿੰਘ ਟਿੱਬਾ, ਪ੍ਰਧਾਨ ਉਂਕਾਰ ਸਿੰਘ, ਸਾਬਕਾ ਐੱਸ.ਐੱਚ.ਓ ਰੇਸ਼ਮ ਸਿੰਘ, ਜਸਵੰਤ ਸਿੰਘ ਮੋਮੀ, ਜੋਗਾ ਸਿੰਘ ਕਾਲੇਵਾਲ, ਗੁਰਜੀਤ ਸਿੰਘ ਬਿੱਲਾ, ਰੁਪਿੰਦਰਜੀਤ ਸੇਠੀ, ਪ੍ਰਮੋਦ ਕੁਮਾਰ ਪੱਪੂ, ਸੁਖਵਿੰਦਰ ਸਿੰਘ ਤੁੜ੍ਹ, ਬਲਜੀਤ ਸਿੰਘ ਬਾਜਵਾ, ਵਿੱਕੀ ਪ੍ਰਧਾਨ, ਜਸਪਾਲ ਸਿੰਘ ਬਿੱਲਾ, ਰਾਜਿੰਦਰ ਸਿੰਘ ਭਾਰਜ ਮਾ. ਜਸਬੀਰ ਸਿੰਘ ਸੂਜੋਕਾਲੀਆ,ਵਿਕਾਸ ਕੁਮਾਰ ਲਵ, ਬਰਿੰਦਪਾਲ ਮਿੱਠੂ, ਰੋਟਰੀ ਕਲੱਬ ਦੇ ਪ੍ਰਧਾਨ ਪ੍ਰਧਾਨ ਪ੍ਰਭਪਾਲ ਸਿੰਘ, ਸੈਕਟਰੀ ਸੋਢੀ ਸਿੰਘ, ਰਸ਼ਪਾਲ ਸਿੰਘ, ਰਣਜੀਤ ਸਿੰਘ, ਮੇਜਰ ਸਿੰਘ, ਹਰਮਨਜੀਤ ਸਿੰਘ, ਸਰਬਜੀਤ ਸਿੰਘ, ਦਿਲਬਾਗ ਸਿੰਘ, ਪਰਮਿੰਦਰ ਸਿੰਘ, ਰਵੀ ਵਹੀ, ਹਿੰਮਤ ਧੀਰ, ਤਲਵਿੰਦਰ ਸਿੰਘ ਚੰਦੀ, ਮਨਜੀਤ ਸਿੰਘ ਲਾਲੀ, ਕਾਲਾ ਜੱਟ, ਹਰਪਾਲ ਸਿੰਘ, ਧੀਰਜ ਮੜ੍ਹੀਆ ਆਦਿ ਹਾਜ਼ਰ ਸਨ।