ਕਪੂਰਥਲਾ ( ਕੌੜਾ ) ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਜਿਲਾ ਕਪੂਰਥਲਾ ਦੇ ਆਗੂਆਂ ਵੱਲੋਂ ਸ਼ਰਧਾਜਲੀ ਸਮਾਰੋਹ ਆਤਮਾ ਸਿੰਘ ਪਾਰਕ ਸੁਲਤਾਨਪੁਰ ਲੋਧੀ ਵਿਖੇ ਰੱਖਿਆ ਗਿਆ। ਇਸ ਪਰੋਗਰਾਮ ਦੀ ਪ੍ਰਧਾਨਗੀ ਜਿਲਾ ਕਪੂਰਥਲਾ ਦੇ ਪ੍ਧਾਨ ਸਰਵਣ ਸਿੰਘ ਬਾਊਪੁਰ ਨੇ ਕੀਤੀ। ਇਸ ਸਮੇਂ ਆਗੂਆਂ ਨੇ ਪ੍ਣ ਕੀਤਾ ਕਿ ਉਹ ਸ਼ਹੀਦ ਭਗਤ ਸਿੰਘ ਦੇ ਜੀਵਨ ਅਤੇ ਸਿੱਖਿਆ ਤੋਂ ਸੇਧ ਲੈਂਦੇ ਹੋਏ ਸਮਾਜ ਦੀ ਬਹਿਤਰੀ ਲਈ ਸਦਾ ਨਿਰਸਵਾਰਥ ਆਪਣਾ ਯੋਗਦਾਨ ਦੇਣਗੇ। ਅਤੇ ਸਮਾਜ ਵਿੱਚ ਫੈਲੀਆ ਕੁਰੀਤੀਆਂ ਦਾ ਡੱਟਕੇ ਵਿਰੋਧ ਕਰਨਗੇ। ਇਸ ਸਮੇਂ ਜਿਲਾ ਸਕੱਤਰ ਸੁੱਖਪੀ੍ਤ ਸਿੰਘ ਪੱਸਣ ਕਦੀਮ ਨੇ ਕਿਹਾ ਕਿ ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਅੱਜ ਤੱਕ ਵੀ ਅਧੂਰਾ ਹੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਸ਼ਹੀਦੀਆ ਦੇਕੇ ਗੋਰੇ ਅੰਗਰੇਜ਼ਾਂ ਨੂੰ ਦੇਸ਼ ਵਿੱਚੋਂ ਕੱਢਣ ਵਿੱਚ ਕਾਮਯਾਬ ਹੋ ਗਏ। ਪਰ ਇਸ ਉਪਰੰਤ ਕਾਲੇ ਅੰਗਰੇਜ਼ਾਂ ਨੇ ਦੇਸ਼ ਦਾ ਬੇੜਾ ਗਰਕ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪਹਿਲਾਂ ਨਾਲੋਂ ਸਾਡੇ ਲੋਕਾਂ ਅੰਦਰ ਕਾਫ਼ੀ ਜਾਗਰੂਕਤਾ ਆਈ ਹੈ। ਅਗਾਂਹ ਹੋਰ ਵੀ ਆਸ ਹੈ। ਇਸਦੇ ਨਾਲ ਹੀ ਸੀਨੀਅਰ ਆਗੂ ਸ਼ੇਰ ਸਿੰਘ ਮਹੀਵਾਲ ਨੇ ਦੱਸਿਆ ਕਿ 28 ਮਾਰਚ ਨੂੰ ਸੁਲਤਾਨਪੁਰ ਲੋਧੀ ਵਿਖੇ ਦਿੱਲੀ ਮੋਰਚੇ ਦੇ ਸ਼ਹੀਦਾਂ ਨੂੰ ਸਮਰਪਿਤ ਦਾਣਾ ਮੰਡੀ ਵਿਖੇ ਇੱਕ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸੂਬਾ ਕਮੇਟੀ ਉਚੇਚੇ ਤੌਰ ਤੇ ਸ਼ਿਰਕਤ ਕਰੇਗੀ। ਉਨ੍ਹਾਂ ਸਮੁੱਚੇ ਕਪੂਰਥਲਾ ਵਾਸੀਆਂ ਨੂੰ ਬੇਨਤੀ ਕੀਤੀ ਕਿ ਇਸ ਰੈਲੀ ਵਿੱਚ ਪਰਿਵਾਰਾਂ ਸਮੇਤ ਜ਼ਰੂਰ ਸ਼ਿਰਕਤ ਕਰਨ ।
ਇਸ ਸਮੇਂ ਪਰਮਜੀਤ ਸਿੰਘ ਜੱਬੋਵਾਲ ਪਰਮਜੀਤ ਸਿੰਘ ਪੱਕਾ ਕੋਠਾ ਬਲਵੀਰ ਸਿੰਘ ਮੁਹੱਬਲੀਪੁਰ ਲਖਵਿੰਦਰ ਸਿੰਘ ਗਿਲਾ ਹਾਕਮ ਸਿੰਘ ਸ਼ਾਹਜਹਾਨਪੁਰ ਬੋਹੜ ਸਿੰਘ ਬਲਜਿੰਦਰ ਸਿੰਘ ਹਰਵਿੰਦਰ ਸਿੰਘ ਕੋਲੀਆਂਵਾਲ ਗੁਰਮੇਲ ਸਿੰਘ ਭਾਗੋਰਾਈਆ ਸਤਨਾਮ ਸਿੰਘ ਨੰਬਰਦਾਰ ਆਦਿ ਕਿਸਾਨ ਹਾਜਰ ਸਨ ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly