ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ‘ਤੇ ਮਜ਼ਦੂਰਾਂ ਦੀ ਮੁਕਤੀ ਵਿਸ਼ੇ ਤੇ ਸੰਗਰੂਰ ਵਿਖੇ ਕੀਤੀ ਕਨਵੈਨਸ਼ਨ

ਸੰਗਰੂਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਕਨਵੈਨਸ਼ਨ ਦਾ ਆਗਾਜ਼ ਇੱਕ ਮਿੰਟ ਦਾ ਮੌਨ ਧਾਰ ਕੇ ਕੀਤਾ ਗਿਆ। ਕਨਵੈਂਨਸ਼ਨ ਨੂੰ ਸੁਚਾਰੂ ਰੂਪ ‘ਚ ਚਲਾਉਣ ਲਈ ਪ੍ਰਧਾਨਗੀ ਮੰਡਲ ਬਣਾਇਆ ਗਿਆ। ਜਿਸ ਵਿੱਚ ਯੂਨੀਅਨ ਦੇ ਅਮਰੀਕ ਸਿੰਘ, ਕਰਮਜੀਤ ਕੌਰ, ਦਰਸ਼ਨ ਸਿੰਘ, ਹਮੀਰ ਸਿੰਘ ਸ਼ੁਸ਼ੋਭਿਤ ਸਨ। ਇਸ ਮੌਕੇ ਕਨਵੈਂਨਸ਼ਨ ਦੇ ਮੁੱਖ ਬੁਲਾਰੇ ਯੂਨੀਅਨ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ ਨੇ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਅਤੇ ਮਜ਼ਦੂਰਾਂ ਦੀ ਮੁਕਤੀ ਦਾ ਸਵਾਲ ਵਿਸ਼ੇ ਤੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਵੀ ਭਾਰਤ ਦੇਸ ਦੇ ਲੋਕ ਗੁਲਾਮੀ ਵਾਲੀ ਜਿੰਦਗੀ ਜਿਊਣ ਲਈ ਮਜ਼ਬੂਰ ਹਨ। ਸੱਤਾਧਾਰੀ ਪਾਰਟੀਆਂ ਸਾਡੇ ਸਹੀਦਾਂ ਦੇ ਨਾਮ ਤੇ ਰਾਜਨੀਤੀ ਕਰ ਰਹੀਆਂ ਹਨ। ਇਸ ਤੋਂ ਇਲਾਵਾ ਜੋ ਲੋਕ ਜਲ- ਜੰਗਲ-ਜਮੀਨਾਂ ਬਚਾਉਣ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਨਕਸਲਵਾਦੀ, ਮਾਉਵਾਦੀ ਕਹਿ ਕੇ ਝੂਠੇ ਮੁਕਾਬਲੇ ਬਣਾ ਕੇ ਮਾਰਿਆ ਜਾ ਰਿਹਾ ਹੈ। ਇਥੇ ਅਖੌਤੀ ਜਮਹੂਰੀਅਤ ਵੀ ਲੀਰੋ/ਲੀਰ ਹੋ ਚੁੱਕੀ ਹੈ। ਮਿਹਨਤਕਸ਼ ਲੋਕਾਈ ਦੀ ਮੁਕਤੀ ਜ਼ਮੀਨ ਦੀ ਕਾਣੀ ਵੰਡ ਖਤਮ ਕੀਤੇ ਬਿਨ੍ਹਾਂ ਸੰਭਵ ਨਹੀਂ। ਅੱਜ ਦੀ ਕਨਵੈਨਸ਼ਨ ਨੂੰ ਯੂਨੀਅਨ ਦੇ ਸੂਬਾ ਆਗੂ ਦਰਸ਼ਨ ਟਾਹਲੀਆਂ ਅਤੇ ਮਾਸਟਰ ਬਲਵੀਰ ਚੰਦ ਲੌਂਗੋਵਾਲ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਜਿੰਮੇਵਾਰੀ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਨੇ ਬਾਖੂਬੀ ਨਿਭਾਈ। ਅੱਜ ਦੀ ਕਨਵੈਨਸ਼ਨ ਵਿੱਚ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਜਗਦੀਪ ਨੇ ਮਤੇ ਪੜ੍ਹੇ ਜੋ ਕਨਵੈਨਸ਼ਨ ਵਿੱਚ ਹਾਜਰ ਇਕੱਠ ਨੇ ਹੱਥ ਉਪਰ ਕਰਕੇ ਪਾਸ ਕੀਤੇ। ਇਸ ਤੋਂ ਇਲਾਵਾ ਕਿਸਾਨਾਂ ਦੀ ਗ੍ਰਿਫਤਾਰੀ, ਜਬਰ ਢਾਹੁਣ, ਚੁਉਂਕੇ ਪਿੰਡ ‘ਚ ਅਧਿਆਪਕਾਂ ਨੂੰ ਧਰਨੇ ਤੋਂ ਜਬਰੀ ਉਠਾਉਣ, ਗ੍ਰਿਫਤਾਰ ਕਰਨ, ਇਜ਼ਰਾਈਲ ਵੱਲੋਂ ਫਿਲਸਤੀਨੀ ਲੋਕਾਂ ਤੇ ਜਬਰ ਢਾਹੁਣ ਅਤੇ ਜਲ-ਜੰਗਲ-ਜ਼ਮੀਨ ਦੀ ਰਾਖੀ ਲਈ ਸੰਘਰਸ਼ ਕਰ ਰਹੇ ਆਦਿਵਾਸੀਆਂ ‘ਤੇ ਅੰਨ੍ਹਾ ਜਬਰ ਢਾਹੁਣ, ਝੂਠੇ ਪੁਲਿਸ ਮੁਕਾਬਲੇ ਬਣਾਉਣ ਵਿਰੁੱਧ ਕਨਵੈਨਸ਼ਨ ਵਿੱਚ ਅਹਿਮ ਮਤੇ ਪਾਸ ਕੀਤੇ ਗਏ। ਅੱਜ ਦੀ ਕਨਵੈਨਸ਼ਨ ਵਿੱਚ ਪ੍ਰੀਤ ਕੌਰ ਧੂਰੀ, ਬਿਲੂ ਨਮੋਲ, ਨਿਰਭੈ ਮੌੜ ਆਦਿ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਪ੍ਰੋਗਰਾਮ ਵਿੱਚ ਆਏ ਹੋਏ ਲੋਕਾਂ ਦਾ ਜ਼ਿਲ੍ਹਾ ਆਗੂ ਕਰਮਜੀਤ ਕੌਰ ਨੇ ਧੰਨਵਾਦ ਕੀਤਾ। ਕਨਵੈਨਸ਼ਨ ਦੀ ਸਮਾਪਤੀ ਜ਼ੋਰਦਾਰ ਨਾਹਰਿਆਂ ਨਾਲ ਕੀਤੀ ਗਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleकेंद्र सरकार कि लापरवाही के चलते लाखों आदिवासी और वनवासी पर मंडरा रहा बेदखली का खतरा
Next articleਪੈਰਾ ਲੀਗਲ ਵਲੰਟੀਅਰਾਂ ਨੂੰ ਦਿੱਤੀ ਆਨਲਾਇਨ ਟ੍ਰੇਨਿੰਗ