ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਡਵਿਡਾ ਅਹਿਰਾਣਾ ਵਿਖੇ ਕਬੱਡੀ ਕੱਪ

  ਹੁਸ਼ਿਆਰਪੁਰ ਡਵਿਡਾ ਅਹਿਰਾਣਾ  (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਕੱਬਡੀ ਪ੍ਰੋਮੋਟਰ ਅਵਤਾਰ ਸਿੰਘ ਕੈਨੇਡਾ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਮਿਤੀ 26 ਜਨਵਰੀ 2025 ਦਿਨ ਐਤਵਾਰ ਨੂੰ ਪਿੰਡ ਡਵਿਡਾ ਅਹਿਰਾਣਾ ਵਿਖੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵਲੋਂ ਐੱਮ ਐੱਲ ਕੇ ਕਬੱਡੀ ਕੱਪ ਕਰਵਾਇਆ ਜਾਵੇਗਾ। ਇਹ ਕਬੱਡੀ ਕੱਪ ਗਰਾਊਂਡ ਪਿੰਡ ਅਹਿਰਾਣਾ ਕਲਾਂ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵਿਖੇ ਹੋਵੇਗਾ। ਜਿਸ ਵਿਚ ਉੱਚ ਕੋਟੀ ਦੀਆਂ ਟੀਮਾਂ ਹਿੱਸਾ ਲੈਣਗੀਆਂ ਅਤੇ ਆਪਣੇ ਬਲ ਦਾ ਪ੍ਰਦਰਸ਼ਿਤ ਕਰਨਗੀਆ। ਜਿੱਤ ਹਾਸਿਲ ਕਰਨ ਵਾਲਿਆ ਨੂੰ ਇਨਾਮ ਦਿੱਤੇ ਜਾਣਗੇ । ਇਸ ਕਬੱਡੀ ਕੱਪ ਦਾ ਆਯੋਜਨ ਕਰਨ ਵਿਚ ਸਹਿਯੋਗ ਦਿਤਾ ਕਲੱਬ ਪ੍ਰਧਾਨ ਸਰਬਜੀਤ ਸਿੰਘ ਸੱਗੀ, ਲਖਵੀਰ ਸਿੰਘ ਥਿਆੜਾ, ਬੀਰੂ ਗਿੱਲ, ਅਵਤਾਰ ਸਿੰਘ ਬਿੱਲਾ ਥਿਆੜਾ,ਨਰਿੰਦਰ ਸਿੰਘ ਸੰਘਾ,ਹਰਦੀਪ ਸਿੰਘ ਸੰਘਾ, ਮੇਜਰ ਸਿੰਘ ਕਲਾਰ ਕੈਨੇਡਾ,ਅੰਮ੍ਰਿਤ ਥਿਆੜਾ, ਮਨੂੰ ਯੂ ਕੇ ਅਤੇ ਹੋਰ ਨੌਜਵਾਨ ਵੀਰ। ਖੇਡ ਦੌਰਾਨ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਖਿਡਾਰੀ ਨੂੰ ਇਨਾਮ ਵਜੋਂ 2,50,000 ਅਤੇ ਦੂਜਾ ਸਥਾਨ ਹਾਸਿਲ ਕਰਨ ਵਾਲੇ ਨੂੰ 2,00,000 ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ ਓਨਟਾਰੀਓ ਕੱਬਡੀ ਕਲੱਬ ਕੈਨੇਡਾ ਵੱਲੋਂ ਬੈਸਟ ਜਾਫੀ ਅਤੇ ਬੈਸਟ ਰੇਡਰ ਨੂੰ ਦੋ ਮੋਟਰਸਾਈਕਲ ਦਿੱਤੇ ਜਾਣਗੇ। ਇਸ ਗੱਲ ਦੀ ਜਾਣਕਾਰੀ ਦਿੱਤੀ ਸੋਨੂੰ ਸੰਘਾ 7527092555

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਡਾ. ਅੰਬੇਡਕਰ ਅਤੇ ਸੰਵਿਧਾਨ ਨੂੰ ਸਮਰਪਿਤ ਕੁਇਜ਼ ਮੁਕਾਬਲੇ ਵਿੱਚ ਡਾ. ਅੰਬੇਡਕਰ ਹਾਊਸ ਜੇਤੂ
Next articleਪਿੰਡ ਛੀਨੀਵਾਲ ਕਲਾਂ… ਵਿਖੇ ਬਸਪਾ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਹੋਈ