ਸ੍ਰੀ ਰਾਮ ਲੁਭਾਇਆ ਕੋਠੇ ਮੁਕੱਦਮ ਯੂਥ ਦਾ ਪ੍ਰਧਾਨ ਨਿਯੁਕਤ
ਹੁਸ਼ਿਆਰਪੁਰ /ਹਰਿਆਣਾ , ( ਕੁਲਦੀਪ ਚੁੰਬਰ) – ਨੌਜਵਾਨਾਂ ਨੂੰ ਸਮਾਜਿਕ ਕੰਮਾਂ ਨਾਲ ਜੋੜਨ ਲਈ ਬਣਾਈ ਜਾ ਰਹੀ ਸ਼ਹੀਦ ਭਗਤ ਸਿੰਘ ਪਾਵਰ ਆਫ ਯੂਥ, ਦਾ ਰਾਮ ਲੁਭਾਇਆ ਨੂੰ ਪਿੰਡ ਕੋਠੇ ਮੁਕੱਦਮ ਦਾ ਪ੍ਰਧਾਨ ਨਿਯੁਕਤ ਕੀਤਾ। ਇਸ ਮੌਕੇ ਚਿਲਡਰਨ ਐਂਡ ਯੂਥ ਫਾਉਂਡੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਦਲਵੀਰ ਸਿੰਘ ਬਿੱਲੂ ਨੇ ਕਿਹਾ ਕਿ ਨੌਜਵਾਨ ਸਾਡੇ ਦੇਸ਼ ਦੀ ਸਰਮਾਇਆ ਹੋਇਆ ਕਰਦੇ ਹਨ। ਸਾਨੂੰ ਇਨ੍ਹਾਂ ਨੂੰ ਸਮਾਜਿਕ ਕੰਮਾਂ ਵੱਲ ਲਾਉਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਹਰ ਪਿੰਡ ਵਿੱਚ ਸ਼ਹੀਦ ਭਗਤ ਸਿੰਘ ਪਾਵਰ ਆਫ ਯੂਥ,ਦੀ ਇਕਾਈ ਬਣਾਈ ਜਾਵੇਗੀ। ਇਸ ਮੌਕੇ ਤੇ ਪੰਚ ਮਨਿੰਦਰ ਸਿੰਘ ਮੀਕਾ,ਮਨਜੀਤ ਸਿੰਘ ਮੱਖਣ ਸੁਖਵਿੰਦਰਪਾਲ ਸਿੰਘ ,ਹਰਜੀਤ ਸਿੰਘ, ਹਰਜੋਤ ਸਿੰਘ, ਦਲਬੀਰ ਸਿੰਘ, ਸਿਮਰਨਜੀਤ ਸਿੰਘ ,ਹਰਮਨਜੀਤ ਸਿੰਘ ,ਸੁਖਵਿੰਦਰ ਕਬੀਰ ਪੁਰੀ ਸਮੇਤ ਹੋਰ ਨੌਜਵਾਨ ਅਤੇ ਪਤਵੰਤੇ ਮੌਜੂਦ ਸਨ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly