ਸ਼ਹੀਦ ਭਗਤ ਸਿੰਘ ਨਗਰ ਦਾ ਨਾਮ ਵਿਦੇਸ਼ਾਂ ਵਿੱਚ ਐਡਵੋਕੇਟ ਪੂਨਮ ਨੇ ਰੌਸ਼ਨ ਕੀਤਾ।

(ਚਰਨਜੀਤ ਸੱਲ੍ਹਾ ) (ਸਮਾਜ ਵੀਕਲੀ)  ਅਕਸਰ ਵਿਦੇਸ਼ਾਂ ਦੀ ਧਰਤੀ ਤੇ ਪੰਜਾਬੀਆਂ ਦੁਆਰਾ ਵੱਡੀਆਂ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਉਹਨਾਂ ਪ੍ਰਾਪਤੀਆਂ ਵਿੱਚ ਇੱਕ ਹੋਰ ਨਾਮ ਜੁੜ ਗਿਆ ਹੈ। ਐਡਵੋਕੇਟ ਪੂਨਮ ਪਤਨੀ ਐਡਵੋਕੇਟ ਹਰਿੰਦਰ ਚੌਹਾਨ ਨੇ ਇੰਗਲੈਂਡ ਦੀ ਲਿਸਟਰ ਯੂਨੀਵਰਸਿਟੀ ਤੋਂ ਕਾਨੂੰਨ ਦੇ ਵਿਸੇ਼ ਚ ਮਾਸਟਰ ਡਿਗਰੀ ਹਾਸਲ ਕਰਕੇ ਜਿਥੇ ਆਪਣੀ ਸਿੱਖਿਆ ਵਿੱਚ ਵਾਧਾ ਕੀਤਾ ਹੈ ਉਥੇ ਆਪਣੇ ਮਾਤਾ ਪਿਤਾ ਅਤੇ ਪੂਰੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਨਾਮ ਰੌਸ਼ਨ ਕੀਤਾ ਹੈ। ਇਸ ਲਈ ਐਡਵੋਕੇਟ ਪੂਨਮ ਨੇ ਕਿਹਾ ਹੈ ਕਿ ਮੈਂ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਇਹ ਹੀ ਕਹਿਣਾ ਚਾਹੁੰਦੀ ਹਾਂ ਕਿ ਜਿਨ੍ਹਾਂ ਨੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਵਾਂਗ ਪੜ੍ਹਨ ਦੀ ਕੋਸ਼ਿਸ਼ ਕੀਤੀ ਹੈ ਉਨ੍ਹਾਂ ਨੂੰ ਤਰੱਕੀ ਕਰਨ ਤੋਂ ਕੋਈ ਰੋਕ ਨਹੀਂ ਸਕਦਾ ਉਹ ਲੋਕ ਆਪਣੀ ਮਕਸਦ ਵਿੱਚ ਕਾਮਯਾਬ ਹੁੰਦਾਂ ਹੈ। ਇਸ ਲਈ ਜਿੰਨੀ ਪੜ੍ਹਾਈ ਕਰੋਗੇ ਉਨ੍ਹਾਂ ਹੀ ਅੱਗੇ ਵਧੋਗੇ । ਇਸ ਲਈ ਸਾਨੂੰ ਵੱਧ ਤੋਂ ਵੱਧ ਪੜ੍ਹਾਈ ਕਰਨੀ ਚਾਹੀਦੀ ਹੈ।ਇਸ ਮੌਕੇ ਐਡਵੋਕੇਟ ਪੂਨਮ ਦੇ ਨਾਲ ਉਹਨਾਂ ਦੇ ਪਤੀ ਐਡਵੋਕੇਟ। ‌ ਹਰਿੰਦਰ ਚੌਹਾਨ ਹਾਜ਼ਰ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

 

Previous articleਲਾਲੂ ਪ੍ਰਸਾਦ ਯਾਦਵ ਦੀ ਸਿਹਤ ਵਿਗੜ ਗਈ, ਦਿੱਲੀ ਏਮਜ਼ ‘ਚ ਭਰਤੀ
Next articleਸਮਗਰ ਉਨਿਆਨ ਫ਼ਾਉਂਡੇਸ਼ਨ ਵੱਲੋਂ ਦਰੇਸੀ ਮੰਦਰ ਮੈਦਾਨ ਅਤੇ ਖੇਤੀਬਾੜੀ ਯੂਨੀਵਰਸਿਟੀ ਵਿੱਚ ਸਫਲ ਰੁੱਖ ਰੋਪਣ ਮੁਹਿੰਮ