ਗਿਆਨ ਲੈਣ ਲਈ ਅੱਖਰਾਂ ਨਾਲ ਮੋਹ ਪਾਉਣਾ ਜਰੂਰੀ: ਡਾ. ਬਲਜੀਤ ਸਿੰਘ
ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਸ਼ਹੀਦ ਭਗਤ ਸਿੰਘ ਵੈੱਲਫੇਅਰ ਕਲੱਬ ਮੋਠਾਂਵਾਲ ਵੱਲੋਂ ਨਵੀਂ ਸਥਾਪਿਤ ਕੀਤੀ ਗਈ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਕਲੱਬ ਦੇ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਲੋਕ ਅਰਪਿਤ ਕੀਤੀ ਗਈ। ਇਸ ਮੌਕੇ ਸਰਕਾਰੀ ਸਿਹਤ ਕੇਂਦਰ ਦੇ ਕੰਪਲੈਕਸ ਵਿੱਚ ਕਰਵਾਏ ਗਏ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਬਲਜੀਤ ਸਿੰਘ ਕਮਾਲਪੁਰ ਨੇ ਕਿਹਾ ਕਿ ਸਮਾਜਿਕ ਕੁਰੀਤੀਆਂ ਦੇ ਖਾਤਮੇ ਲਈ ਗਿਆਨ ਪ੍ਰਾਪਤ ਕਰਨਾ ਬਹੁਤ ਜਰੂਰੀ ਹੈ ਅਤੇ ਲਾਇਬ੍ਰੇਰੀ ਗਿਆਨ ਪ੍ਰਾਪਤ ਕਰਨ ਦਾ ਸਭ ਤੋਂ ਵੱਡਾ ਸਾਧਨ ਹੈ। ਉਨ੍ਹਾਂ ਕਿਹਾ ਕਿ ਅੱਖਰਾਂ ਨਾਲ ਮੋਹ ਪਾ ਕੇ ਹੀ ਗਿਆਨ ਵਿੱਚ ਵਾਧਾ ਕੀਤਾ ਜਾ ਸਕਦਾ ਹੈ ਅਤੇ ਗਿਆਨ ਇੱਕ ਅਜਿਹਾ ਸਾਧਨ ਹੈ ਜਿਸ ਦੇ ਤਰਕ ਅਤੇ ਦਲੀਲ ਨਾਲ ਵੱਡੇ ਤੋਂ ਵੱਡੇ ਮਸਲੇ ਨੂੰ ਹੱਲ ਕੀਤਾ ਜਾ ਸਕਦਾ ਹੈ।
ਸਮਾਗਮ ਨੂੰ ਮਾਸਟਰ ਭੁਪਿੰਦਰ ਸਿੰਘ, ਸਰਪੰਚ ਮਨਦੀਪ ਸਿੰਘ ਅੱਲਾਦਿੱਤਾ, ਤਕਸ਼ੀਲ ਸੋਸਾਇਟੀ ਦੇ ਜੋਨ ਜਲੰਧਰ ਦੇ ਪ੍ਰਧਾਨ ਸੁਰਜੀਤ ਸਿੰਘ ਟਿੱਬਾ ਅਤੇ ਸਾਬਕਾ ਸਪਰੰਚ ਸੁਖਦੇਵ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਮਾਸਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਲਾਇਬ੍ਰੇਰੀ ਵਿੱਚ ਇਸ ਵੇਲੇ 400 ਕਿਤਾਬਾਂ ਰੱਖੀਆਂ ਗਈਆਂ ਹਨ ਅਤੇ ਹੌਲੀ-ਹੌਲੀ ਹੋਰ ਵਧਾਈਆਂ ਜਾਣਗੀਆਂ। ਇਸ ਮੌਕੇ ਗ੍ਰਾਮ ਪੰਚਾਇਤ ਅੱਲਾਦਿੱਤਾ ਵੱਲੋਂ ਸਰਪੰਚ ਮਨਦੀਪ ਸਿੰਘ ਨੇ 10 ਹਜ਼ਾਰ ਅਤੇ ਸ਼ਹੀਦ ਉਧਮ ਸਿੰਘ ਲਾਇਬ੍ਰੇਰੀ ਟਿੱਬਾ ਵੱਲੋਂ 1100 ਰੁਪਏ ਦੀ ਮਦਦ ਕੀਤੀ ਗਈ।
ਇਸ ਮੌਕੇ ਸਰਪੰਚ ਕੁਲਦੀਪ ਸਿੰਘ ਕਮਾਲਪੁਰ, ਮਾਸਟਰ ਭੁਪਿੰਦਰ ਸਿੰਘ, ਮਨਜਿੰਦਰ ਸਿੰਘ, ਗੁਰਸ਼ਰਨ ਸਿੰਘ, ਅਵਤਾਰਸਿੰਘ, ਕੁਲਬੀਰ ਸਿੰਘ, ਪ੍ਰਤੀਕ ਕਿੰਗਰ, ਸੰਦੀਪ ਸਿੰਘ, ਗੁਰਵਿੰਦਰ ਸਿੰਘ, ਨੰਬਰਦਾਰ ਸ਼ਿੰਗਾਰਾ ਸਿੰਘ, ਹਰਵੰਤ ਸਿੰਘ, ਜਰਨੈਲ ਸਿੰਘ, ਪੰਚ ਕੁਲਵੰਤ ਸਿੰਘ, ਪੰਚ ਜਸਵਿੰਦਰ ਸਿੰਘ, ਬਲਾਕ ਸੰਮਤੀ ਮੈਂਬਰ ਰਤਨ ਸਿੰਘ, ਪੂਰਨ ਸਿੰਘ, ਕੋ੍ਰਆਪ੍ਰੇਟਿਵ ਸੋਸਾਇਟੀ ਦੇ ਪ੍ਰਧਾਨ ਅੰਗ੍ਰੇਜ ਸਿੰਘ, ਪੰਚ ਅਮਰੀਕ ਸਿੰਘ, ਪੰਚ ਅਵਤਾਰ ਸਿੰਘ ਅਤੇ ਅਮਰਜੀਤ ਸਿੰਘ ਟਿੱਬਾ ਆਦਿ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly