ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਦੇਸ਼ ਦੀ ਅਜਾਦੀ ਦੀ ਲੜਾਈ ਲੜਨ ਵਾਲੇ ਯੋਧਿਆਂ ਚੋ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਤੇ ਉਨ੍ਹਾਂ ਦੇ ਜਦੀ ਪਿੰਡ ਖਟਕੜ ਕਲਾਂ ਵਿਖੇ ਬਸਪਾ ਪੰਜਾਬ ਦੇ ਸੀਨੀਅਰ ਆਗੂ ਪ੍ਰਵੀਨ ਬੰਗਾ ਇੰਚਾਰਜ ਲੋਕਸਭਾ ਹਲਕਾ ਅੰਨਦਪੁਰ ਸਾਹਿਬ ਜ਼ਿਲ੍ਹੇ ਦੇ ਪ੍ਰਧਾਨ ਸਰਬਜੀਤ ਜਾਫਰਪੁਰ ਦੀ ਅਗਵਾਈ ਵਿੱਚ ਬਸਪਾ ਲੀਡਰਸ਼ਿਪ ਤੇ ਸਮਰਥਕ ਨਮਨ ਹੋਏ ਇਸ ਮੌਕੇ ਤੇ ਬਸਪਾ ਆਗੂ ਪ੍ਰਵੀਨ ਬੰਗਾ ਨੇ ਸ਼ਹੀਦ ਭਗਤ ਸਿੰਘ ਜੀ ਦੇ ਜਨਮਦਿਨ ਦੀਆਂ ਦੇਸ਼ ਵਾਸੀਆਂ ਨੂੰ ਮੁਬਾਰਕਾਂ ਦਿੰਦੇ ਹੋਏ ਆਖਿਆ ਅਜਾਦੀ ਦੀ ਲੜਾਈ ਵਿੱਚ ਛੋਟੀ ਉਮਰ ਵਿੱਚ ਸ਼ਹੀਦ ਭਗਤ ਸਿੰਘ ਜੀ ਦੀ ਸ਼ਹਾਦਤ ਨੇ ਨੋਜਵਾਨਾਂ ਵਿੱਚ ਮਰ ਮਿਟਣ ਦਾ ਜਜਬਾ ਪੈਦਾ ਕੀਤਾ ਪਰ ਸਮੇਂ ਦੀਆਂ ਸਰਕਾਰਾਂ ਨੇ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਨਹੀਂ ਕੀਤਾ ਤੇ ਨਾ ਹੀ ਬਣਦਾ ਸਨਮਾਨ ਵੀ ਨਹੀਂ ਦਿੱਤਾ ਆਮ ਪਾਰਟੀ ਵਲੋ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਨਾ ਕਰਨ ਵਾਲੀਆਂ ਸਰਕਾਰਾਂ ਨੂੰ ਨਕਾਰਨ ਲਈ ਲੋਕਾਂ ਤੋਂ ਆਮ ਲੋਕਾਂ ਦੀ ਭਾਵਨਾਵਾਂ ਨੂੰ ਸਮਝਣ ਵਾਲੀ ਸਰਕਾਰ ਬਣਾਉਣ ਦਾ ਞਡਾ ਫਤਵਾ ਪ੍ਰਾਪਤ ਕੀਤਾ ਸ਼ਹੀਦਾਂ ਦੇ ਜਦੀ ਪਿੰਡ ਤੋ ਸੂੰਹ ਚੁੱਕ ਕੇ ਸ਼ਹੀਦਾਂ ਦੇ ਸੁਪਨਿਆਂ ਦਾ ਘਾਣ ਕੀਤਾ ਇਸ ਮੌਕੇ ਤੇ ਜਿਲਾ ਜਨਰਲ ਸਕੱਤਰ ਹਰਬਲਾਸ ਬਸਰਾ ਜੀ ਜਿਲਾ ਸੰਗਠਨ ਸਕੱਤਰ ਵਿਜੇ ਕੁਮਾਰ ਗੁਣਾਚੌਰ, ਹਰਮੇਸ਼ ਵਿਰਦੀ ਜਨਰਲ ਸਕੱਤਰ ਹਲਕਾ ਬੰਗਾ, ਰੂਪ ਲਾਲ ਧੀਰ ਜੀ ਗੁਰਮੁਖ ਨੋਰਦ ਕੌਂਸਲਰ, ਅਜੀਤ ਰਾਮ ਗੁਣਾਚੌਰ ਪ੍ਰੇਮ ਰਤਨ ਨਵਾ ਸ਼ਹਿਰ ਐਡ ਰਾਜਕੁਮਾਰ ਐਡ ਮੁਕੇਸ਼ ਬਾਲੀ, ਕੁਲਦੀਪ ਬਹਿਰਾਮ, ਸਰਪੰਚ ਅਸ਼ੋਕ ਕੁਮਾਰ ਖੋਥੜਾਂ, ਮਿਸ਼ਨਰੀ ਗਾਇਕ ਰਾਜ ਦਦਰਾਲ, ਗੁਰਦਿਆਲ ਦੋਸਾਝ, ਅਮਰੀਕ ਬੰਗਾ ਸੁਰਿੰਦਰ ਪਾਲ, ਸ਼ਿੰਗਾਰਾਂ ਰਾਮ ਰਾਹੋਂ ਪੰਕਜ ਬੰਗਾ, ਡਾ ਮੋਹਣ ਬਧਣ,ਸੁਰਜੀਤ ਸਿੰਘ, ਸੁਰਜੀਤ ਪਾਲ,ਜਗਦੀਸ਼ ਭਲਵਾਨ ਗੁਣਾਚੌਰ, ਹਰ ਨਿਰੰਜਣ ਬੇਗਮਪੁਰਾ, ਤੇ ਇਲਾਵਾ ਵਰਕਰ ਸਮਰਥਕ ਸ਼ਾਮਿਲ ਹੋਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly