ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਵੱਲੋਂ ਲੋੜਵੰਦ ਨੂੰ ਟਰਾਈ ਸਾਇਕਲ ਭੇਂਟ

ਗੜ੍ਹਸ਼ੰਕਰ (ਸਮਾਜ ਵੀਕਲੀ)  (ਬਲਵੀਰ ਚੌਪੜਾ  )-ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਵੱਲੋਂ ਅੱਜ ਸ਼ਹੀਦ-ਏ-ਆਜਮ ਸ. ਭਗਤ ਸਿੰਘ ਦੇ ਸਮਾਰਕ ਵਿਖੇ ਹੈਪੀ ਸਾਧੋਵਾਲ ਦੀ ਅਗਵਾਈ ਹੇਠ ਇਕ ਜ਼ਰੂਰਤਮੰਦ ਵਿਅਕਤੀ ਨੂੰ ਟਰਾਈ ਸਾਇਕਲ ਭੇਟ ਕੀਤੀ ਗਈ। ਇਸ ਮੌਕੇ ਟਰੱਸਟ ਦੇ ਪ੍ਰਧਾਨ ਦਰਸ਼ਨ ਸਿੰਘ ਮੱਟੂ ਅਤੇ ਚੇਅਰਪਰਸਨ ਬੀਬੀ ਸੁਭਾਸ਼ ਮੱਟੂ ਨੇ ਦੱਸਿਆ ਕਿ ਯੂਕੇ ਵਿੱਚ ਬ੍ਰਿਟਿਸ਼ ਇੰਮਪਾਇਰ ਆਫਿਸਰ ਵਜੋਂ ਤੈਨਾਤ ਡਾਕਟਰ ਅਮਰਜੀਤ ਰਾਜੂ ਵੱਲੋਂ ਅਤੇ ਭਰਾ ਹੈਪੀ ਸਾਧੋਵਾਲ ਨਾਲ ਰਲ ਕੇ ਇਲਾਕੇ ਵਿੱਚ ਅਨੇਕਾਂ
ਸਮਾਜ ਭਲਾਈ ਕੰਮ ਚਲਾਏ ਜਾ ਰਹੇ ਹਨ। ਜਿਸ ਦੇ ਤਹਿਤ ਡਾਕਟਰ ਅਮਰਜੀਤ ਰਾਜੂ ਵਲੋਂ ਕੁਝ ਦਿਨ ਪਹਿਲਾਂ ਹੀ ਅਪਣੇ ਸਾਥੀਆਂ ਨਾਲ ਪਿੰਡ ਸਾਧੋਵਾਲ ਵਿਖੇ ਇਕ ਪ੍ਰੋਗਰਾਮ ਦੌਰਾਨ 62 ਜ਼ਰੂਰਤਮੰਦਾਂ ਨੂੰ ਟਰਾਈ ਸਾਇਕਲ ਅਤੇ ਵਹਿਲ ਚੇਅਰਜ਼ ਭੇਟ ਕੀਤੀਆ ਗਈਆ ਸਨ ਅਤੇ ਅੱਜ ਪਿੰਡ ਰੁੜਕੀ ਖਾਸ ਦੇ ਜਸਵੰਤ ਸਿੰਘ ਨੂੰ ਟਰਾਈ ਸਾਇਕਲ ਭੇਟ ਕੀਤੀ ਗਈ।ਇਸ ਮੌਕੇ ਦਰਸ਼ਨ ਸਿੰਘ ਮੱਟੂ ਅਤੇ ਸੁਭਾਸ਼ ਮੱਟੂ ਨੇ ਰਾਜੂ ਪਰਿਵਾਰ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪਰਿਵਾਰ ਜ਼ਰੂਰਤਮੰਦਾਂ ਦੀ ਮਦਦ ਲਈ ਹਮੇਸ਼ਾ ਹੀ ਤਿਆਰ ਰਹਿੰਦਾ ਹੈ। ਇਸ ਮੌਕੇ ਦਰਸ਼ਨ ਸਿੰਘ ਮੱਟੂ, ਬੀਬੀ ਸੁਭਾਸ਼ ਮੱਟੂ, ਹੈਪੀ ਸਾਧੋਵਾਲ, ਡਾਕਟਰ ਬਿੱਟੂ ਵਿੱਜ, ਪ੍ਰਿੰਸੀਪਲ ਜਗਦੀਸ਼ ਰਾਏ, ਪ੍ਰੀਤ ਪਾਰੋਵਾਲ ਅਤੇ ਜੋਗਿੰਦਰ ਕੌਰ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਏ.ਡੀ.ਜੀ.ਪੀ ਅਨੀਤਾ ਪੁੰਜ ਦੀ ਦੇਖਰੇਖ ਹੇਠ ਅਤੇ ਐਸ.ਐਸ.ਪੀ ਹੁਸ਼ਿਆਰਪੁਰ ਦੀ ਅਗਵਾਈ ਵਿੱਚ ਜ਼ਿਲ੍ਹੇ ਭਰ ਵਿੱਚ ਸਰਚ ਮੁਹਿੰਮ ਚਲਾਈ ਗਈ
Next articleਮਨੁੱਖਤਾ ਦਾ ਲਚਕੀਲਾ ਰਾਹ