ਸ਼ਹੀਦ ਬਚਨ ਸਿੰਘ ਅਕੈਡਮੀ ਦਾ ਜਾਫੀ ਕਰਮੀ ਭੁੱਲਣ ਕੈਨੇਡਾ ਰਵਾਨਾ, ਪੰਜਾਬ ਟਾਈਗਰ ਸਪੋਰਟਸ ਕਲੱਬ ਵਲੋਂ ਲਾਵੇਗਾ ਜੱਫੇ

ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) 
 ਮਾਲਵੇ ਦੀ ਖੇਡ ਕਬੱਡੀ ਵਿਚ ਵਿਲੱਖਣ ਸਥਾਨ ਰੱਖਣ ਵਾਲੀ ਖੇਡ ਸੰਸਥਾ ਸਵ ਗੁਰਮੇਲ ਸਿੰਘ ਪ੍ਰਧਾਨ ਦੀ ਲਾਈ ਖੇਡ ਫੁੱਲਵਾੜੀ ਦੀ ਮਹਿਕ ਅੱਜ ਦੁਨੀਆਂ ਭਰ ਵਿੱਚ ਖਿੰਡ ਚੁੱਕੀ ਹੈ। ਇਸ ਖੇਡ ਕਲੱਬ ਦਾ ਨੌਜਵਾਨ ਜਾਫੀ ਕਰਮਵੀਰ ਸਿੰਘ ਕਰਮੀ ਭੁੱਲਣ ਇੰਨੀ ਦਿਨੀਂ ਕੈਨੇਡਾ ਦੀ ਬੀ ਸੀ ਸਟੇਟ ਵਿਚ ਪੰਜਾਬ ਟਾਈਗਰ ਸਪੋਰਟਸ ਕਲੱਬ ਵੱਲੋ ਜੱਫੇ ਲਾ ਰਿਹਾ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਉੱਘੇ ਖੇਡ ਬੁਲਾਰੇ ਸਤਪਾਲ ਮਾਹੀ ਖਡਿਆਲ ਨੇ ਦੱਸਿਆ ਕਿ ਦਿੜ੍ਹਬਾ ਦੀ ਕਬੱਡੀ ਨੂੰ ਪ੍ਰਵਾਸ ਦੇ ਰਾਹ ਪਾਉਣ ਵਿਚ ਸ੍ਰ ਕਰਨ ਸਿੰਘ ਘੁਮਾਣ ਕੈਨੇਡਾ ਦਾ ਬਹੁਤ ਵੱਡਾ ਯੋਗਦਾਨ ਹੈ। ਉਹਨਾਂ ਦੀ ਅਗਵਾਈ ਵਿੱਚ ਸੈਂਕੜੇ ਨੌਜਵਾਨ ਦਿੜ੍ਹਬਾ ਦੀ ਕਬੱਡੀ ਵਿੱਚ ਪੈਦਾ ਹੋ ਕੇ ਵਿਦੇਸ਼ ਗਏ ਹਨ। ਸਾਡੇ ਮਹਾਨ ਕੋਚ ਗੁਰਮੇਲ ਸਿੰਘ ਪ੍ਰਧਾਨ ਦਾ ਹਮੇਸ਼ਾ ਸੁਪਨਾ ਰਿਹਾ ਸੀ ਕਿ ਸਾਡੇ ਨੌਜਵਾਨ ਵਿਦੇਸ਼ਾਂ ਵਿੱਚ ਇਲਾਕੇ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ।ਉਹਨਾਂ ਦੱਸਿਆ ਕਿ ਕਰਮੀ ਭੁੱਲਣ ਸਾਡੀ ਖੇਡ ਕਲੱਬ ਲਈ ਖੇਡਿਆ ਹੈ ਜਿਸ ਟੀਮ ਨੂੰ ਸ੍ਰ ਚਮਕੌਰ ਸਿੰਘ ਘੁਮਾਣ ਯੂ ਕੇ, ਡਾਕਟਰ ਮੱਘਰ ਸਿੰਘ ਸਿਹਾਲ, ਬਲਕਾਰ ਸਿੰਘ ਘੁਮਾਣ , ਲਵਪ੍ਰੀਤ ਸਿੰਘ ਚੱਠਾ ਯੂ ਕੇ, ਗੁਰਪ੍ਰੀਤ ਸਿੰਘ ਯੂ ਕੇ, ਫਤਿਹ ਘੁਮਾਣ ਕੈਨੇਡਾ ਦੀ ਅਗਵਾਈ ਸੀ।ਕਰਮੀ ਭੁੱਲਣ ਸ੍ਰ ਸੁਖਜੀਤ ਸਿੰਘ ਸੀਤਾ ਖਹਿਰਾ ਕੈਨੇਡਾ, ਹਰਦੀਪ ਫੂਲ,ਜਗਦੇਵ ਸਿੰਘ ਰਾਮੂਵਾਲ, ਦੀਪਾ ਢਿੱਲੋਂ, ਬਿੰਦਰ ਜਗਰਾਓ, ਨੇਕਾ ਨਕੋਦਰ, ਲਾਲੀ ਆਦਿ ਖੇਡ ਪ੍ਰਮੋਟਰ ਦੀ ਬਦੌਲਤ ਕੈਨੇਡਾ ਗਿਆ ਹੈ।ਇਸ ਮੌਕੇ ਭੂਪਿੰਦਰ ਸਿੰਘ ਨਿੱਕਾ ਘੁਮਾਣ, ਗੁਰਦੇਵ ਸਿੰਘ ਮੌੜ, ਕਸ਼ਮੀਰ ਸਿੰਘ ਰੋੜੇਵਾਲ, ਗੁਰਬਚਨ ਲਾਲ, ਜਸਪਾਲ ਸਿੰਘ ਪਾਲਾ ਕੋਚ pp, ਰਾਮ ਸਿੰਘ ਜਨਾਲ pp , ਸੁੱਖਵਿੰਦਰ ਸਿੰਘ ਭਿੰਦਾ, ਪ੍ਰਗਟ ਸਿੰਘ ਨੰਬਰਦਾਰ, ਅਵਤਾਰ ਸਿੰਘ ਤਾਰੀ pp,ਕਮਲ ਗਹਿਲਾਂ, ਮਨਜੀਤ ਸਟੂਡੀਓ ਲਹਿਰਾ, ਅਵਤਾਰ ਸਿੰਘ ਤਾਰੀ ਸਰਪੰਚ, ਗੋਲੂ ਟਿਵਾਣਾ, ਰਾਣਾ ਸ਼ੇਰਗਿੱਲ, ਗੋਰਾ ਕੌਹਰੀਆਂ, ਰਿੰਕਾ ਢੰਡੋਲੀ, ਰਾਮ ਸਿੰਘ ਮਾਨ, ਹਰਦੇਵ ਸਿੰਘ ਗੁੱਜਰਾਂ, ਸੁੱਖਪਾਲ ਸਿੰਘ ਗੁੱਜਰਾਂ, ਮਤਵਾਲ ਸਿੰਘ ਗੁੱਜਰਾਂ, ਸ਼ੇਰਾ ਗਿੱਲ,ਅਮਰੀਕ ਸਿੰਘ ਛੰਨਾ, ਕਰਮਾ ਸਰਪੰਚ ਲਾਡਬਨਜਾਰਾ ਆਦਿ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਭੀਮ ਨਗਰ ‘ਚ ਪੀਣ ਵਾਲੇ ਪਾਣੀ ਦੇ ਸੰਕਟ ਖਿਲਾਫ ਭਾਜਪਾ ਦਾ ਪ੍ਰਦਰਸ਼ਨ
Next articleਰਸਾਇਣ-ਯੁਕਤ ਖਾਦ ਪਦਾਰਥ ਮਾਨਵ ਜੀਵਨ ਅਤੇ ਵਾਤਾਵਰਣ ਦੀ ਜਿੰਦਗੀ ਦੇ ਲਈ ਬੇਹੱਦ ਘਾਤਕ – ਸੰਜੀਵ ਅਰੋੜਾ