ਐੱਸ ਜੀ ਪੀ ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ 

ਸਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਨਾਮ ਤੇ ਗੁਰਬਾਣੀ ਚੈਨਲ ਦੀ ਸ਼ੁਰੂਆਤ ਹੋਵੇਗੀ  ਜਲਦ – ਧਾਮੀ
ਕਪੂਰਥਲਾ , 15 ਜੁਲਾਈ (ਕੌੜਾ)– ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸੁਲਤਾਨਪੁਰ ਲੋਧੀ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚ ਕੇ ਲੋਕਾਂ  ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਇੱਕ ਪ੍ਰੈੱਸ ਕਾਨਫਰੰਸ ਸੰਬੋਧਿਤ ਕਰਦੇ ਹੋਏ ਉਹਨਾਂ ਦੱਸਿਆ ਕਿ ਇਸ ਔਖੀ ਘੜੀ ਦੇ ਸਮੇਂ ਵਿੱਚ ਜਿੱਥੇ ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹਾਂ ਨਾਲ ਪ੍ਰਭਾਵਿਤ ਹਨ। ਐਸ ਜੀ ਪੀ ਸੀ ਆਪਣੇ ਮਾਨਵਤਾ ਦੀ ਸੇਵਾ ਦੇ ਫਰਜ਼ ਨੂੰ ਨਿਭਾ ਰਹੀ ਹੈ। ਜਿਸ ਦੀ ਪੂਰੇ ਰਾਜ ਵਿੱਚ 25 ਮੁੱਖ ਕੇਂਦਰ ਬਣਾਏ ਗਏ ਹਨ, ਅਤੇ ਉਹਨਾਂ ਦੇ ਨਾਲ ਛੋਟੇ-ਛੋਟੇ ਹੋਰ ਰਾਹਤ ਕੇਂਦਰ ਵੀ ਜੋੜੇ ਗਏ ਹਨ। ਜਿਸ ਦੁਆਰਾ ਲੋਕਾਂ ਨੂੰ ਰਾਸ਼ਨ ਦਾਲ ਰੋਟੀ ਪਸ਼ੂਆਂ ਦਾ ਚਾਰਾ ਪੀਣ ਵਾਲਾ ਪਾਣੀ ਦੁੱਧ ਅਤੇ ਜੀਵਨ ਜਿਉਣ ਲਈ ਹੋਰ ਜ਼ਰੂਰੀ ਵਸਤੂਆਂ ਪਹੁੰਚਾਈਆਂ ਜਾ ਰਹੀਆਂ ਹਨ।
 ਹਰਜਿੰਦਰ ਸਿੰਘ ਧਾਮੀ ਨੇ ਸਮੇਂ ਤੇ ਸਰਕਾਰ ਨੂੰ ਤਕੀਦ ਕਰਦੇ ਹੋਏ ਸਰਕਾਰ ਤੋਂ ਇਸ ਸਮੇਂ ਇਸ਼ਤਿਹਾਰਬਾਜ਼ੀ ਤੋਂ ਬਾਜ ਆਉਣਾ ਚਾਹੀਦਾ ਹੈ ਅਤੇ ਬੇੜੀਆਂ ਵਿੱਚ ਲਾਈਫ ਜੈਕਟਾਂ ਪਾ ਕੇ ਮੀਡੀਆ ਵਿੱਚ ਆਪਣੀ ਵਾਹ ਵਾਹੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਗੁਰਬਾਣੀ ਚੈਨਲ ਤੇ ਸਥਿਤੀ ਸਾਫ਼ ਕਰਦੇ ਹੋਏ ਉਹਨਾਂ ਕਿਹਾ ਜਲਦੀ ਐਸ ਜੀ ਪੀ ਸੀ ਆਪਣਾ ਨਵਾਂ ਯੂ ਟਿਊਬ ਚੈਨਲ  ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਨਾਮ ਤੇ ਸ਼ੁਰੂ ਕਰਨ ਜਾ ਰਹੀ ਹੈ। ਸਰਕਾਰ ਦੁਆਰਾ ਵਿਧਾਨ ਸਭਾ ਵਿੱਚ ਸਿੱਖਾਂ ਦੇ ਮਸਲੇ ਨੂੰ ਲੈ ਕੇ ਕੀਤੇ ਜਾ ਰਹੇ। ਉਹਨਾਂ ਕਿਹਾ ਕਿ ਇਸ ਸੰਬੰਧ ਵਿੱਚ ਉਹਨਾਂ ਨੇ ਪਹਿਲਾਂ ਹੀ ਰਾਜਪਾਲ ਸਾਹਿਬ ਦੇ ਕੋਲ ਆਪਣੀ ਮੰਗ ਰੱਖੀ ਹੋਈ ਹੈ ਜਿਸ ਦੇ ਲਈ ਰਾਜਪਾਲ ਦੇ ਨਾਲ ਮੀਟਿੰਗ ਦਾ ਇੰਤਜ਼ਾਰ ਕਰ ਰਹੇ ਹਨ। ਐੱਸ ਜੀ ਪੀ ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇੱਕ ਵਾਰ ਫਿਰ ਸਾਫ ਕੀਤਾ ਕਿ ਉਹ ਕੇਂਦਰ ਸਰਕਾਰ ਦੇ ਯੂ ਪੀ ਸੀ ਬਿੱਲ ਨੂੰ ਸਿਰੇ ਤੋਂ ਖਾਰਜ ਕਰਦੇ ਹਨ‌।ਇਸ ਮੌਕੇ ਤੇ ਹਲਕਾ ਇੰਚਾਰਜ ਕੈਪਟਨ ਹਰਮਿੰਦਰ ਸਿੰਘ, ਜਰਨੈਲ ਸਿੰਘ ਡੋਗਰਾਂਵਾਲ ਮੈਂਬਰ ਐੱਸ ਜੀ ਪੀ ਸੀ , ਇੰਜੀਨੀਅਰ ਸਵਰਨ ਸਿੰਘ ਸੀਨੀਅਰ ਅਕਾਲੀ ਆਗੂ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹੜ੍ਹ ਪ੍ਰਭਾਵਿਤ ਲੋਕਾਂ ਲਈ ਹੋਪ ਇੰਮੀਗ੍ਰੇਸ਼ਨ , ਸ਼ਹੀਦ ਊਧਮ ਸਿੰਘ ਟਰੱਸਟ ਸਮੇਤ ਸ੍ਰੀ ਗੁਰੂ ਨਾਨਕ ਪ੍ਰੈੱਸ ਕਲੱਬ ਨੇ ਪ੍ਰਸ਼ਾਸਨ ਨੂੰ ਰਾਹਤ ਸਮੱਗਰੀ ਸੌਂਪੀ 
Next articleਧੁੱਸੀ ਬੰਨ੍ਹ ਤੋੜਨ ਦਾ ਮਾਮਲਾ