ਨਗਰ ਨਿਗਮ ਵਲੋਂ ਸੀਵਰਮੈਨਾਂ ਲਈ ਨਮਸਤੇ ਸਕੀਮ ਦੀ ਸ਼ੁਰੂਆਤ

ਕਮਿਸ਼ਨਰ ਨਗਰ ਨਿਗਮ ਡਾ. ਅਮਨਦੀਪ ਕੌਰ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਕਮਿਸ਼ਨਰ ਨਗਰ ਨਿਗਮ ਡਾ. ਅਮਨਦੀਪ ਕੌਰ ਨੇ ਦੱਸਿਆ ਕਿ ਨਗਰ ਨਿਗਮ ਹੁਸਿਆਰਪੁਰ ਵਲੋਂ ਸੀਵਰਮੈਨਾਂ ਲਈ ਨਮਸਤੇ ਸਕੀਮ ਦੀ ਸੂਰਆਤ ਕੀਤੀ ਗਈ ਹੈ। ਇਸ ਸਕੀਮ ਨੂੰ ਨੈਸਨਲ ਸਫਾਈ ਕਰਮਚਾਰੀ ਫਾਇਨਾਂਸ ਅਤੇ ਡਿਵੈਲਪਮੈਂਟ ਕਾਰਪੋਰੇਸ਼ਨ ਵਲੋਂ ਲਾਗੂ ਕੀਤਾ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਇਸ ਯੋਜਨਾ ਦਾ ਮੁੱਖ ਮੰਤਵ ਸੀਵਰੇਜ ਅਤੇ ਸੈਪਿਟਿਕ ਟੈਂਕ ਦੀ ਖਤਰਨਾਕ ਸਫਾਈ ਕਰਨ ਵਿੱਚ ਲੱਗੇ ਸੀਵਰਮੈਂਨਾਂ ਨੂੰ ਸੁਰਖਿਆਂ ਮੁਹੱਇਆਂ ਕਰਵਾਉਂਦੇ ਹੋਏ ਮਸੀਨੀ ਸਫਾਈ ਨੂੰ ਪ੍ਰੇਰਿਤ ਕਰਨਾ ਹੈ । ਇਸ ਲੜੀ ਤਹਿਤ ਸੀਵਰਮੈਨਾਂ ਨੂੰ ਪੀ.ਪੀ.ਈ ਕਿੱਟਾਂ , ਹੈਲ਼ਥ ਬੀਮਾਂ ਕਵਰੇਜ ਅਤੇ ਨਵੇਂ ਸਫਾਈ ਉਪਕਰਨਾਂ ਦੀ ਖਰੀਦ ਵਿੱਚ ਮਿਲਣ ਵਾਲੀ ਸਬਸਿਡੀ ਦਾ ਲਾਭ ਦਿੱਤਾ ਜਾਵੇਗਾ। ਇਸ ਯੋਜਨਾ ਦਾ ਲਾਭ ਲੈਣ ਲਈ ਨਗਰ ਨਿਗਮ ਹੁਸਿਆਰਪੁਰ ਦੇ ਦਫਤਰ ਵਿੱਖੇ ਸੰਪਰਕ ਕੀਤਾ ਜਾ ਸਕਦਾ ਹੈ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਜ਼ਿਲ੍ਹਾ ਪ੍ਰਸ਼ਾਸਨ ਮਨਾਏਗਾ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਪਹਿਲਕਦਮੀ ਦਾ ਦਸ ਸਾਲਾਂ ਦਾ ਜਸ਼ਨ
Next articleਸੈਂਟਰ ਆਫ ਐਕਸੀਲੈਂਸ ਲਈ ਵਾਲੀਬਾਲ ਦੇ ਟ੍ਰਾਇਲ 13 ਫਰਵਰੀ ਨੂੰ – ਜ਼ਿਲ੍ਹਾ ਖੇਡ ਅਫ਼ਸਰ