HOME ਡੇਰਾਬੱਸੀ ਵਿੱਚ ਗਟਰਾਂ ਦੇ ਲੋਹੇ ਦੇ ਢੱਕਣ ਚੋਰੀ ਕਰਨ ਵਾਲਾ ਗਰੋਹ ਸਰਗਰਮ

ਡੇਰਾਬੱਸੀ ਵਿੱਚ ਗਟਰਾਂ ਦੇ ਲੋਹੇ ਦੇ ਢੱਕਣ ਚੋਰੀ ਕਰਨ ਵਾਲਾ ਗਰੋਹ ਸਰਗਰਮ

* ਬਰਵਾਲਾ ਰੋਡ ਦੇ ਭਗਤ ਸਿੰਘ ਨਗਰ ਵਿੱਚ ਸੀਸੀਟੀਵੀ ‘ਚ ਕੈਦ ਵਾਰਦਾਤ, ਲੋਕਾਂ ਦੀ ਸੁਰੱਖਿਆ ‘ਤੇ ਮੰਡਰਾਇਆ 

ਡੇਰਾਬੱਸੀ,  (ਸਮਾਜ ਵੀਕਲੀ)  (ਸੰਜੀਵ ਸਿੰਘ ਸੈਣੀ): ਡੇਰਾਬੱਸੀ ਸ਼ਹਿਰ ਵਿੱਚ ਲੋਕਾਂ ਦੀ ਸੁਰੱਖਿਆ ਅਤੇ ਸਫਾਈ ਵਿਵਸਥਾ ਲਈ ਲਗਾਏ ਗਏ ਲੋਹੇ ਦੇ ਮੇਨਹੋਲਾਂ (ਗਟਰਾਂ) ਦੇ ਢੱਕਣ ਚੋਰੀ ਕਰਨ ਵਾਲਾ ਗਰੋਹ ਇੱਕ ਵਾਰ ਫਿਰ ਤੋਂ ਸਰਗਰਮ ਹੋ ਗਿਆ ਹੈ। ਨਸ਼ੇੜੀ ਕਿਸਮ ਦੇ ਚੋਰਾਂ ਵੱਲੋਂ ਇਹ ਵਾਰਦਾਤਾਂ ਅੰਜਾਮ ਦਿੱਤੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲਾ ਡੇਰਾਬੱਸੀ ਦੇ ਬਰਵਾਲਾ ਰੋਡ ‘ਤੇ ਸਥਿਤ ਭਗਤ ਸਿੰਘ ਨਗਰ ਦਾ ਹੈ। ਇੱਥੋਂ ਦੀ ਗਲੀ ਨੰਬਰ 2 ਵਿੱਚ ਬੀਤੀ ਰਾਤ ਮੋਟਰਸਾਈਕਲ ਸਵਾਰ ਦੋ ਚੋਰਾਂ ਨੇ ਇੱਕ ਘਰ ਦੇ ਅੱਗੇ ਬਣੇ ਗਟਰ ਦਾ ਢੱਕਣ ਚੋਰੀ ਕਰ ਲਿਆ। ਇਹ ਸਾਰੀ ਘਟਨਾ ਉੱਥੇ ਲੱਗੇ ਇੱਕ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਸੀਸੀਟੀਵੀ ਫੁਟੇਜ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਦੋ ਨੌਜਵਾਨਾਂ ਕੋਲ ਇੱਕ ਥੈਲਾ ਵੀ ਸੀ। ਉਨ੍ਹਾਂ ਵਿੱਚੋਂ ਇੱਕ ਜਣਾ ਮੋਟਰਸਾਈਕਲ ਤੋਂ ਉਤਰਦਾ ਹੈ ਅਤੇ ਬੜੀ ਚਲਾਕੀ ਨਾਲ ਗਟਰ ਦਾ ਢੱਕਣ ਚੁੱਕ ਕੇ ਥੈਲੇ ਵਿੱਚ ਲਪੇਟ ਲੈਂਦਾ ਹੈ, ਜਿਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਜਾਂਦੇ ਹਨ।ਸ਼ਹਿਰ ਵਾਸੀਆਂ ਵਿੱਚ ਰੋਸ ਹੈ ਕਿ ਅਜਿਹੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ, ਪਰ ਨਗਰ ਕੌਂਸਲ ਅਤੇ ਪੁਲਿਸ ਪ੍ਰਸ਼ਾਸਨ ਇਨ੍ਹਾਂ ਨੂੰ ਰੋਕਣ ਵਿੱਚ ਨਾਕਾਮ ਸਾਬਤ ਹੋ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਚੋਰੀ ਹੋਏ ਢੱਕਣਾਂ ਦੀ ਥਾਂ ‘ਤੇ ਨਗਰ ਕੌਂਸਲ ਵੱਲੋਂ ਕਈ-ਕਈ ਮਹੀਨੇ ਨਵੇਂ ਢੱਕਣ ਨਹੀਂ ਲਗਾਏ ਜਾਂਦੇ, ਜਿਸ ਕਾਰਨ ਰਾਤ ਦੇ ਹਨੇਰੇ ਵਿੱਚ ਕੋਈ ਵੀ ਰਾਹਗੀਰ ਜਾਂ ਵਾਹਨ ਚਾਲਕ ਇਨ੍ਹਾਂ ਖੁੱਲ੍ਹੇ ਗਟਰਾਂ ਵਿੱਚ ਡਿੱਗ ਕੇ ਹਾਦਸੇ ਦਾ ਸ਼ਿਕਾਰ ਹੋ ਸਕਦਾ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleजनगणना में शामिल हो आदिवासी धर्म कोड
Next articleਕਰੀਬ 111 ਕਰੋੜ 34 ਲੱਖ ਰੁਪਏ ਦੀ ਲਾਗਤ ਨਾਲ ਅਮਰਗੜ੍ਹ ‘ਚ ਨਹਿਰੀ ਸਿੰਚਾਈ ਇਨਕਲਾਬ ਦੀ ਬੁਨਿਆਦ ਮਜ਼ਬੂਤ-ਪ੍ਰੋਫੈਸਰ ਗੱਜਣਮਾਜਰਾ