ਹੌਦੀ ’ਚ ਡੁੱਬਣ ਕਾਰਨ ਸੱਤ ਸਾਲਾ ਬੱਚੀ ਦੀ ਮੌਤ

ਡੇਰਾਬੱਸੀ (ਸਮਾਜ ਵੀਕਲੀ):  ਇਥੋਂ ਦੇ ਮੀਰਪੁਰ ਖੇਤਰ ਵਿੱਚ ਸੱਤ ਸਾਲਾ ਬੱਚੀ ਦੀ ਪਾਣੀ ਦੀ ਹੌਦੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਬੱਚੀ ਦੀ ਪਛਾਣ ਮੋਹਿਨੀ ਪੁੱਤਰੀ ਰਵਿੰਦਰ ਕੁਮਾਰ ਵਜੋਂ ਹੋਈ ਹੈ। ਮੋਹਿਨੀ ਦੇ ਮਾਤਾ-ਪਿਤਾ ਮਜ਼ਦੂਰ ਹਨ, ਜੋ ਰੋਜ਼ ਕੰਮ ’ਤੇ ਚਲੇ ਜਾਂਦੇ ਹਨ। ਘਰ ਵਿੱਚ ਮੋਹਿਨੀ ਅਤੇ ਉਸ ਦਾ ਵੱਡਾ ਭਰਾ ਹੁੰਦੇ ਹਨ। ਅੱਜ ਤਕਰੀਬਨ ਸ਼ਾਮ ਪੰਜ ਵਜੇ ਕੁਝ ਲੋਕਾਂ ਨੇ ਉਸਾਰੀ ਅਧੀਨ ਘਰ ਵਿੱਚ ਪਾਣੀ ਦੀ ਹੌਦੀ ਵਿੱਚ ਮੋਹਿਨੀ ਦੀ ਲਾਸ਼ ਤੈਰਦੀ ਦੇਖੀ। ਲੋਕਾਂ ਨੇ ਉਸ ਨੂੰ ਪਾਣੀ ਵਿੱਚੋਂ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮੁਬਾਰਿਕਪੁਰ ਪੁਲੀਸ ਚੌਕੀ ਇੰਚਾਰਜ ਸਹਾਇਕ ਇੰਸਪੈਕਟਰ ਅਰਸ਼ਦੀਪ ਸ਼ਰਮਾ ਨੇ ਦੱਸਿਆ ਕਿ ਬੱਚੀ ਦੀ ਲਾਸ਼ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਵਿੱਚ ਚੋਣਾਂ ਲੜਨ ਦਾ ਸਭ ਨੂੂੰ ਅਧਿਕਾਰ: ਰਾਜਾ ਵੜਿੰਗ
Next articleਦਲਵੀਰ ਬਿੱਲੂ ਦੀ ਟੀਮ ਨੇ ਬੱਸੀ ਬੱਲੋ ਦੇ ਨੌਜਵਾਨਾਂ ਨੂੰ ਦਿੱਤਾ ਖੇਡਾਂ ਦਾ ਸਮਾਨ