ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਭਾਈ ਕਨੱਈਆ ਜੀ ਦੀ ਕੁਲ ਦੇ 12ਵੇਂ ਨਾਦੀ ਕੁਲਭੂਸ਼ਨ ਅਤੇ ਸੇਵਾਪੰਥੀ ਅੱਡਣ ਸ਼ਾਹੀ ਸਭਾ (ਰਜਿ:) ਅੰਮ੍ਰਿਤਸਰ ਦੇ ਪ੍ਰਧਾਨ ਸੱਚ-ਖੰਡ ਵਾਸੀ ਵਿੱਦਿਆਦਾਨੀ ਅਤੇ ਪਰ-ਉਪਕਾਰੀ ਸ਼੍ਰੀਮਾਨ ਮਹੰਤ ਤੀਰਥ ਸਿੰਘ ਜੀ ਸੇਵਾਪੰਥੀ ਦੇ 100ਵੇਂ ਜਨਮ-ਦਿਹਾੜੇ (ਸ਼ਤਾਬਦੀ) ‘ਤੇ ਕਰਨੈਲ ਸਿੰਘ ਐੱਮ.ਏ. ਦੁਆਰਾ ਸੰਪਾਦਕ ਪੁਸਤਕ “ਸੇਵਾਪੰਥੀ ਅਤੇ ਮਾਨਵ-ਸੇਵਾ” ਸ਼੍ਰੀਮਾਨ ਮਹੰਤ ਭਾਈ ਕਾਹਨ ਸਿੰਘ ਜੀ ‘ਸੇਵਾਪੰਥੀ’ ਨੇ ਭਾਈ ਆਸਾ ਸਿੰਘ ਗਰਲਜ਼ ਕਾਲਜ ਗੋਨਿਆਣਾ ਮੰਡੀ (ਬਠਿੰਡਾ) ਦੇ ਪ੍ਰਬੰਧਕੀ ਦਫ਼ਤਰ ਵਿੱਚ ਰਿਲੀਜ਼ ਕੀਤੀ । ਪੁਸਤਕ ਦੀ ਪਹਿਲੀ ਕਾਪੀ ਸ੍ਰ: ਬਰਿੰਦਰ ਸਿੰਘ ਖ਼ਾਲਸਾ ਨੂੰ ਭੇਟ ਕੀਤੀ । ਮਹੰਤ ਕਾਹਨ ਸਿੰਘ ਜੀ ਨੇ ਕਰਨੈਲ ਸਿੰਘ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਅਤੇ ਮਹੰਤ ਤੀਰਥ ਸਿੰਘ ਜੀ ਦੇ ਜਨਮ-ਦਿਹਾੜੇ ਤੇ ਪੁਸਤਕ ਤਿਆਰ ਕਰਨ ਦੀ ਵਧਾਈ ਦਿੱਤੀ। ਉਹਨਾਂ ਕਿਹਾ ਕਿ ਕਰਨੈਲ ਸਿੰਘ ਨੇ ਇਸ ਤੋਂ ਪਹਿਲਾਂ ਵੀ ਮਹੰਤ ਤੀਰਥ ਸਿੰਘ ਜੀ ਦਾ ਜਪੁ ਬੋਧ, ਸਿਧ ਗੋਸਟਿ, ਆਸਾ ਦੀ ਵਾਰ ਸਟੀਕ, ਦਾਸ ਦੀਆਂ ਵੀ ਬਾਰਹਮਾਹਾ, ਅਨੰਦ ਸਾਹਿਬ, ਰਹਰਾਸਿ ਸਾਹਿਬ ਤੇ ਸੋਹਿਲਾ ਸਟੀਕ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਿਮਾ ਪੁਸਤਕਾਂ ਸ਼ੁੱਧ ਛਪਵਾਉਣ ਦੀ ਸੇਵਾ ਕੀਤੀ ਹੈ। ਇਸ ਤੋਂ ਇਲਾਵਾ ਉਹਨਾਂ ਟਿਕਾਣਾ ਸਾਹਿਬ ਦੇ ਸੰਤਾਂ ਮਹਾਂਪੁਰਸ਼ਾਂ ਅਤੇ ਵਿਦਿਅਕ ਅਦਾਰਿਆਂ ਨਾਲ ਸੰਬੰਧਿਤ ਪੁਸਤਕ ਸੰਤਾਂ ਮਹਾਂਪੁਰਸ਼ਾਂ ਦਾ ਜੀਵਨ ਅਤੇ ਘਾਲਨਾਵਾਂ, ਅਨਮੋਲ ਬਚਨ ਮਹੰਤ ਤੀਰਥ ਸਿੰਘ ਜੀ ‘ਸੇਵਾਪੰਥੀ’ ਅਤੇ ਹੋਰ ਵੀ ਬਹੁਤ ਵੱਡੀ ਗਿਣਤੀ ਵਿੱਚ ਸ਼ਬਦ, ਫੋਲਡਰ, ਟ੍ਰੈਕਟ, ਪੈਂਫਲਿਟ ਛਪਵਾਉਣ ਦੀ ਸੇਵਾ ਕੀਤੀ ਹੈ। ਪੁਸਤਕ ਦੇ ਸੰਪਾਦਕ ਕਰਨੈਲ ਸਿੰਘ ਐੱਮ.ਏ. ਨੇ ਕਿਹਾ ਕਿ ਪੁਸਤਕ ਵਿੱਚ ਅੱਠ ਪੇਪਰ (ਪਰਚੇ) ਜੋ 1988 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ 2015 ਵਿੱਚ ਮਾਤਾ ਸੁੰਦਰੀ ਕਾਲਜ ਫਾਰ ਵੁਮੈਨ ਦਿੱਲੀ ਵਿੱਚ ਸੈਮੀਨਾਰਾਂ ਦੌਰਾਨ ਪੜ੍ਹੇ ਗਏ ਸਨ, ਉਹਨਾਂ ਨੂੰ ਹੀ ਪੁਸਤਕ ਦਾ ਰੂਪ ਦਿੱਤਾ ਗਿਆ ਹੈ। ਇਹ ਪੁਸਤਕ ਐੱਮ ਫਿਲ, ਪੀ.ਐਚ.ਡੀ. ਕਰ ਰਹੇ ਖੋਜਾਰਥੀਆਂ, ਲਿਖਾਰੀਆਂ ਤੇ ਸਾਹਿਤ ਪੜ੍ਹਨ ਵਾਲੇ ਪ੍ਰੇਮੀਆਂ ਲਈ ਲਾਭਦਾਇਕ ਸਿੱਧ ਹੋਵੇਗੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj