ਸੇਵਾ ਟਰੱਸਟ ਯੂ.ਕੇ. ਵੱਲੋਂ ਲੋੜਵੰਦ ਪਰਿਵਾਰਾਂ ਨੂੰ ਇਮਿਊਨਟੀ ਇਮੂਨਿਟੀ ਬੂਸਟਰ ਕਿੱਟਾ ਵੰਡੀਆਂ

ਗੁਰਦੀਪ ਸਿੰਘ ਪੰਨੂ, ਗੁਰਪ੍ਰੀਤ ਸਿੰਘ ਭੱਟੀ ਅਤੇ ਲੋੜਵੰਦ ਪਰਿਵਾਰ ਇਮਿਊਨਿਟੀ ਬੂਸਟਰ ਕਿੱਟਾਂ ਪ੍ਰਾਪਤ ਕਰਦੇ ਹੋਏ।

ਸੇਵਾ ਟਰੱਸਟ ਯੂ.ਕੇ. ਵੱਲੋਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਬੜੂੰਦੀ ਅਤੇ ਨੰਗਲ ਖੁਰਦ ਵਿਖੇ 178 ਲੋੜਵੰਦ ਪਰਿਵਾਰਾਂ ਨੂੰ ਇਮਿਊਨਟੀ ਇਮੂਨਿਟੀ ਬੂਸਟਰ ਕਿੱਟਾ ਵੰਡੀਆਂ।

(ਸਮਾਜ ਵੀਕਲੀ)- ਪੰਜਾਬ ਤੇ ਹਰਿਆਣਾ ਵਿੱਚ ਸਿੱਖਿਆ ਸਿਹਤ ਲੋਕ ਕਲਿਆਣ ਅਤੇ ਵਾਤਾਵਰਨ ਦੀ ਸਾਂਭ ਸੰਭਾਲ ਲਈ ਤੱਤਪਰ ਚੈਰੀਟੇਬਲ ਸੇਵਾ ਟਰੱਸਟ ਯੂ.ਕੇ. (ਇੰਡੀਆ) ਟੀਮ ਵੱਲੋਂ ਪੰਜਾਬ ਵਿੱਚ ਸ਼ੁਰੂ ਕੀਤੇ ਗਏ ‘ਸਿਹਤਮੰਦ ਸਮਾਜ, ਸਿਹਤਮੰਦ ਪੰਜਾਬ’ ਮਿਸ਼ਨ ਤਹਿਤ ਪਿੰਡ ਬੜੂੰਦੀ ਦੇ 150 ਲੋੜਵੰਦ ਪਰਿਵਾਰਾਂ ਅਤੇ ਸਫ਼ਾਈ ਕਰਮਚਾਰੀਆਂ ਨੂੰ ਇਮੂਨਿਟੀ ਬੂਸਟਰ ਕਿੱਟਾ ਵੰਡੀਆਂ ਗਈਆਂ ਅਤੇ ਕਰੋਨਾ ਵਰਗੀ ਮਹਾਂਮਾਰੀ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਸਿਹਤ ਅਤੇ ਕੋਵਿਡ ਸਵੈ ਰੱਖਿਆ ਸਬੰਧੀ ਜਾਣਕਾਰੀ ਵੀ ਦਿੱਤੀ ਗਈI ਇਹ ਉਪਰਾਲਾ ਸੇਵਾ ਟਰੱਸਟ ਯੂ ਕੇ ਦੇ ਬੜੂੰਦੀ ਯੂਥ ਗਰੁੱਪ ਸੰਚਾਲਕ ਗੁਰਦੀਪ ਸਿੰਘ ਪਨੂੰ , ਰਛਪਾਲ ਸਿੰਘ , ਨੇ ਗ੍ਰਾਮ ਪੰਚਾਇਤ ਮੈਂਬਰ ਗੁਰਪ੍ਰੀਤ ਸਿੰਘ ਭੱਟੀ ਦੇ ਸਹਿਯੋਗ ਨਾਲ ਕੀਤਾ।

ਇਸ ਦੇ ਨਾਲ ਇਲਾਕੇ ਵਿੱਚ ਪੈਂਦੇ ਪਿੰਡ ਨੰਗਲ ਖੁਰਦ ਵਿਖੇ ਵੀ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ 28 ਸਫ਼ਾਈ ਕਰਮਚਾਰੀਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਇਮਿਊਨਟੀ ਬੂਸਟਰ ਕਿੱਟਾ ਵੰਡੀਆਂ ਗਈਆਂ, ਇਸ ਮੌਕੇ ਸੇਵਾ ਟਰੱਸਟ ਦੇ ਸੀਨੀਅਰ ਸੰਚਾਲਕ ਸ. ਬਲਜਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਇਸ ਮਿਸ਼ਨ ਤਹਿਤ ਇਲਾਕੇ ਦੇ 10 ਹਜ਼ਾਰ ਬੱਚਿਆਂ ਅਤੇ 5000 ਲੋੜਵੰਦ ਪਰਿਵਾਰਾਂ ਨੂੰ ਇਹ ਕਿੱਟਾ ਵੰਡੀਆਂ ਜਾ ਰਹੀਆਂ ਹਨ ਅਤੇ ਉਹਨਾਂ ਨੇ ਡਾਬਰ ਕੰਪਨੀ ਵੱਲੋਂ ਇਸ ਮਿਸ਼ਨ ਦੇ ਸਹਿਯੋਗ ਲਈ ਧੰਨਵਾਦ ਕੀਤਾ।

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐੱਸ.ਸੀ.ਬੀ.ਸੀ. ਇੰਪਲਾਈਜ਼ ਵੈੱਲਫੇਅਰ ਫੈਡਰੇਸ਼ਨ ਵਲੋਂ ਕੈਲੰਡਰ ਰਿਲੀਜ਼
Next articleਵੋਟ ਦਾ ਸਹੀ ਇਸਤੇਮਾਲ