ਮਨੁੱਖਤਾ ਦੀ ਸੇਵਾ – ਇੱਥੇ ਬਾਹਰਲੇ ਮੈਡੀਕਲ ਸਟੋਰਾਂ ਦੀ ਦਵਾਈ ਨਹੀਂ ਲਿਖੀ ਜਾਂਦੀ…..

ਮਨੁੱਖਤਾ ਦੀ ਸੇਵਾ-   

ਇੱਥੇ ਬਾਹਰਲੇ ਮੈਡੀਕਲ ਸਟੋਰਾਂ ਦੀ ਦਵਾਈ ਨਹੀਂ ਲਿਖੀ ਜਾਂਦੀ, ਸਾਰੀਆਂ ਦਵਾਈਆਂ ਹਸਪਤਾਲ ਅੰਦਰੋਂ ਫ਼ਰੀ ਮਿਲਦੀਆਂ…

                       ਡਾ. ਹਰਮਨਪ੍ਰੀਤ ਸਿੰਘ

(ਸਮਾਜ ਵੀਕਲੀ)- ਇਹ ਪਰਚੀ ਵਾਲ਼ਾ ਕਦਮ ਇਸ ਕਰਕੇ ਅੱਜ ਤੱਕ ਸ਼ਾਬਾਸ਼ ਤਾਂ ਕੀ ਮਿਲਣੀ, ਮੈਂ ਆਪਣੇ ਮਹਿਕਮੇ ਚ ਬੂਰਾ ਜਰੂਰ ਬਣ ਗਿਆ..ਇਸ ਪਰਚੀ ਚ ਮੈਂ ਕੁੱਝ ਗ਼ਲਤ ਇੱਕ ਗੱਲ ਵੀ ਨਹੀਂ ਲਿਖੀ..ਸਿਰਫ਼ ਇਹ ਲਿਖਿਆ ਪੜੋਗੇ ਕੇ ਇੱਥੇ ਬਾਹਰਲੇ ਮੈਡੀਕਲ ਸਟੋਰਾਂ ਦੀ ਦਵਾਈ ਨਹੀਂ ਲਿਖੀ ਜਾਂਦੀ, ਸਾਰੀਆਂ ਦਵਾਈਆਂ ਹਸਪਤਾਲ ਅੰਦਰੋਂ ਫ਼ਰੀ ਮਿਲਦੀਆਂ… ਬਸ ਪਰਚੀ ਲਾਉਣ ਦੀ ਦੇਰ ਸੀ, ਸਾਰਾ ਸਿਸਟਮ ਜਿਵੇੰ ਮੇਰੇ ਖ਼ਿਲਾਫ ਹੀ ਹੋ ਗਿਆ ਮੈਨੂੰ ਚੁੱਪ ਕਰਵਾਉਣ ਦੀ ਹਰ ਇੱਕ ਕੋਸ਼ਿਸ ਕੀਤੀ ਜਾਣ ਲੱਗੀ.. ਇਥੋਂ ਤੱਕ ਉੱਚ ਅਧਿਕਾਰੀਆਂ ਵੱਲੋਂ ਬੁਲ੍ਹਾ ਕੇ ਇਹ ਪਰਚੀ ਲਹੁਓਣ ਲਈ ਵੀ ਕਿਹਾ ਗਿਆ..2 ਵਾਰ ਤਾਂ ਮੇਰੀ ਬਦਲੀ ਵੀ ਹੋਈ ਬਿਨ੍ਹਾਂ ਕਿਸੇ ਗਲਤੀ ਦੇ,  ਕੇ ਸ਼ਾਇਦ ਇਹ ਜਿਵੇੰ ਸਿਸਟਮ ਚੱਲਦਾ ਓਸੇ ਰਾਹ ਤੇ ਤੁਰ ਪਏ… ਪਰ ਸਿਸਟਮ ਚ ਤਾਂ ਵੱਡੀਆਂ ਵੱਡੀਆਂ ਦਵਾਈ ਕੰਮਪਨੀਆਂ ਨਾਲ਼ ਮਿਲ਼ੀ ਭੁਗਤ ਕਰ ਗ਼ਰੀਬਾਂ ਨੂੰ ਬਾਹਰ ਦੀਆਂ ਦਵਾਈਆਂ ਲਿੱਖ ਲੁੱ-ਟ ਕੀਤੀ ਜਾਂਦੀ.. ਇਸ ਬਦਲੇ ਦਵਾਈ ਕੰਪਨੀਆਂ ਡਾਕਟਰਾਂ ਨੂੰ ਪੈਸੇ ਚੜ੍ਹਾ ਬਾਹਰਲੇ ਦੇਸ਼ਾਂ ਦੇ ਟੂਰ ਕਰਵਾਉਂਦੀਆਂ ਤੇ ਮਹਿੰਗੀਆਂ ਕਾਰਾਂ ਦੇ ਗਿਫਟ ਵੀ ਦਿੰਦੀਆਂ.. ਜਦ ਕੇ ਸਰਕਾਰੀ ਡਾਕਟਰ ਕਿਸੇ ਮਹਿੰਗੀ ਦਵਾਈ ਦਾ ਨਾਮ ਲਿਖ ਹੀ ਨਹੀਂ ਸਕਦਾ ਸਿਰਫ਼ ਦਵਾਈ ਦਾ ਸਾਲ੍ਟ ਹੀ ਲਿਖ ਸਕਦਾ..

ਪਰ ਅਫਸੋਸ ਵੱਡੇ ਵੱਡੇ ਸਰਕਾਰੀ ਹਸਪਤਾਲਾਂ ਚ ਮੈਡੀਕਲ ਕਾਲਜਾਂ ਚ ਅਜਿਹਾ ਨਹੀਂ ਹੁੰਦਾ ਇਸ ਦੇ ਉਲਟ ਦਵਾਈ ਕੰਪਨੀਆਂ ਦੇ ਏਜੰਟਾਂ ਦੀ ਭੀੜ ਜਰੂਰ ਲੱਗੀ ਹੁੰਦੀ… ਮੇਰੀਆਂ ਆ ਗੱਲਾਂ ਜੇ ਕੋਈ ਵੀ ਡਾਕਟਰ ਪੜ੍ਹ ਰਿਹਾ ਹੋਵੇਗਾ ਉਹਦੇ ਢਿੱਡ ਚ ਪੀੜ ਸ਼ੁਰੂ ਹੋ ਜਾਣੀ.. ਇਹ ਲੋਕ ਕਿਉਂ ਸੋਚਣ ਲੋਕਾਂ ਦਾ ਭਲਾ ਕਰਨ ਲਈ, ਵਿਚਾਰਿਆਂ ਨੇ ਕਰੋੜਾਂ ਰੁਪਇਆ ਖਰਚ ਮਹਿੰਗੀ MBBS ਦੀ ਡਿਗਰੀ ਜੋ ਕੀਤੀ ਜਦ ਕੇ ਓਹ ਪੈਸਾ ਵੀ 2 ਨੰਬਰ ਦਾ ਹੀ ਹੋਵੇਗਾ.. ਕੋਈ ਵੀ ਇਮਾਨਦਾਰ ਬੰਦਾ ਇੱਕ ਡਿਗਰੀ ਤੇ ਕਰੋੜਾਂ ਨਹੀਂ ਲਗਾ ਸਕਦਾ.

ਸਿੱਧੀ ਗੱਲ ਹੈ ਸਾਡੇ ਤੇ ਗ਼ਲਤ ਲੋਕ ਰਾਜ ਕਰ ਰਹੇ ਤੇ’ ਸਾਨੂੰ ਚਲਾ ਰਹੇ ਨੇ.. ਦਫਤਰਾਂ, ਸਰਕਾਰੀ ਹਸਪਤਾਲਾਂ, ਮੈਡੀਕਲ ਕਾਲਜਾਂ ਚ ਇਹੀ ਲੋਕਾਂ ਦੀ ਭੀੜ ਜਿਆਦਾ ਹੈ.. ਇਹ ਕਿਉਂ ਚਾਹੁੰਣਗੇ ਕੇ ਕੋਈ ਕੱਲ ਦਾ ਜਵਾਕ ਸਾਡੇ 2 ਨੰਬਰ ਦੇ ਧੰਦਿਆਂ ਖ਼ਿਲਾਫ ਖੜ੍ਹਾ ਹੋਵੇ.. ਮੇਰਾ ਹਰ ਇੱਕ ਦਿਨ ਸੰਘਰਸ਼ ਭਰਿਆ ਗੁਜਰਦਾ ਹੈ… ਸਿਰਫ਼ ਸੱਚ ਦੀ ਆਵਾਜ਼ ਚੱਕਣ ਕਰਕੇ ਇਹ ਪ੍ਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ.. ਤਾਂਹੀ ਮੈਂ ਹਰ ਇੱਕ ਪੋਸਟ ਚ ਤੁਹਾਡਾ ਸਾਥ ਮੰਗਦਾ ਰਹਿਨਾ ਕਿਉਂਕਿ ਤੁਹਾਡੇ ਸਾਥ ਕਰਕੇ ਹੀ ਇੱਕ ਤਾਕਤ ਮਿਲ਼ਦੀ ਇਹਨਾਂ ਲੋਕਾਂ ਨਾਲ਼ ਲੜਨ ਦੀ.. ਨਹੀਂ ਤਾਂ ਇਹ ਲੋਕ ਕਦੋਂ ਦਾ ਚੁੱਪ ਕਰਵਾ ਦਿੰਦੇ.. ਇਹ ਪੋਸਟ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਹੋਰ ਭਰਾ ਵੱਧ ਤੋਂ ਵੱਧ ਨਾਲ਼ ਜੁੜਨ ਤੇ’ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰੀਏ ਕੇ ਕਿਵੇਂ ਉਹਨਾਂ ਦੇ ਹੱਕ ਮਾਰੇ ਜਾ ਰਹੇ ਇਹਨਾਂ, ਪੜੇ ਲਿੱਖੇ ਵਿਦਵਾਨਾਂ ਵੱਲੋਂ…

ਧੰਨਵਾਦ
ਡਾ ਹਰਮਨ ਜ਼ੀਰਾ

Previous articleਸਭਿਆਚਾਰ/ਕਿੱਤਾ 
Next articleਓਹਲੇ ਲੁਕਿਆ ਸੱਚ-