** ਮਾਨਵਤਾ ਦੀ ਸੇਵਾ **

ਕੁਲਵਿੰਦਰ ਕੁਮਾਰ ਬਹਾਦਰਗੜ੍ਹ

(ਸਮਾਜ ਵੀਕਲੀ)

ਬਲਵੀਰ, ” ਯਾਰ ਸੁਰਜੀਤ ਇਹ ਨੇਕ ਇਨਸਾਨ ਕੋਣ ਹੈ। ਮੈਂ ਕਈ ਵਾਰ ਦੇਖਿਆ ਹੈ, ਇਹ ਰਿਕਸ਼ਾ ਰੇਹੜੀ ਵਿੱਚ ਰੇਤਾਂ, ਬਜਰੀ ਅਤੇ ਸੀਮਿੰਟ ਲੈ ਕੇ ਜਾਂਦੇ ਹਨ ਅਤੇ ਸੜਕਾਂ ਦੇ ਟੋਏ ਭਰਦੇ ਰਹਿੰਦੇ ਹਨ, ਬਹੁਤ ਹੀ ਸੇਵਾ ਦਾ ਕੰਮ ਕਰਦੇ ਹਨ।

ਸੁਰਜੀਤ, ” ਬਲਵੀਰ ਇਹ ਅੰਕਲ ਸੁਖਵਿੰਦਰ ਸਿੰਘ ਜੀ ਸਾਡੇ ਪਿੰਡ ਦੇ ਹੀ ਹਨ। ਇਹ ਸਰਕਾਰੀ ਮਹਿਕਮੇ ਵਿੱਚੋ ਰਿਟਾਇਰਡ ਹੋ ਚੁੱਕੇ ਹਨ।

ਕਈ ਸਾਲ ਪਹਿਲਾਂ ਦੀ ਗੱਲ ਹੈ ਇਨ੍ਹਾ ਦਾ ਇਕ ਹੀ ਪੁੱਤਰ ਸੀ ਜਿਸ ਦੀ ਸੜਕ ਦੇ ਟੋਏ ਕਾਰਨ ਮੋਟਰਸਾਈਕਲ ਤੋ ਡਿੱਗਣ ਨਾਲ ਮੌਤ ਹੋ ਗਈ ਸੀ। ਉਸ ਦਿਨ ਤੋ ਹੀ ਅੰਕਲ ਜੀ ਆਪਣੀ ਸਾਰੀ ਪੈਨਸ਼ਨ ਦੇ ਪੈਸਿਆ ਨਾਲ ਸੜਕਾਂ ਦੇ ਟੋਏ ਭਰਦੇ ਰਹਿੰਦੇ ਹਨ। ਕਿ ਜੋ ਮੇਰੇ ਪੁੱਤਰ ਨਾਲ ਹੋਇਆ ਸੀ, ਕਿਸੇ ਹੋਰ ਨਾਲ ਨਾ ਹੋਵੇ।

ਬਲਵੀਰ, ” ਯਾਰ ਅੰਕਲ ਜੀ ਤਾਂ ਬਹੁਤ ਹੀ ਚੰਗਾ ਕੰਮ ਕਰ ਰਹੇ ਹਨ ਅਤੇ ਆਪਾ ਨੂੰ ਵੀ ਇਸ ਲੋਕ ਭਲਾਈ ਦੇ ਕੰਮ ਵਿੱਚ ਅੰਕਲ ਜੀ ਦੀ ਮੱਦਦ ਕਰਨੀ ਚਾਹੀਦੀ ਅਤੇ ਉਨ੍ਹਾ ਦੀ ਇੱਜ਼ਤ ਵੀ ਕਰਨੀ ਚਾਹੀਦੀ ਹੈ।

 

ਕੁਲਵਿੰਦਰ ਕੁਮਾਰ ਬਹਾਦਰਗੜ੍ਹ
9914481924

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਘੁਰਕੀ, ਬੁਰਕੀ ਤੇ ਕੁਰਸੀ !
Next articleਆਪਣੀ ਬੇਟੀ ਦੇ ਨਾਂਅ