(ਸਮਾਜ ਵੀਕਲੀ)
ਨੌਕਰੀ ਹਾਂ ਕਰਦੇ ਬੇਸ਼ੱਕ,
ਪਰ ਨੌਕਰ ਨਹੀਂ ਹਾਂ।
ਹੱਸਦੇ ਹਸਾਉਂਦੇ ਰਹਿੰਦੇ,
ਪਰ ਜੋਕਰ ਨਹੀਂ ਹਾਂ।
ਨੌਕਰੀ ਹਾਂ….
ਕੰਮ ਕਰੀਏ ਮਨ ਨਾਲ,
ਤਾਂ ਲੋੜ ਨਹੀਂ ਡਰਨ ਦੀ।
ਜਿੱਥੇ ਹੋਵੇ ਕਦਰ ਨਾ,
ਲੋੜ ਕੀ ਪਾਣੀ ਭਰਨ ਦੀ?
ਮਾਰ ਦੇਵੇ ਠੁੱਡ ਕੋਈ ਵੀ,
ਐਹੋ ਜਿਹੀ ਠੋਕਰ ਨਹੀਂ ਹਾਂ।
ਨੌਕਰੀ ਹਾਂ…..
ਬੀਬੀ ਰਜਨੀ ਨੇ ਆਖਿਆ,
ਕਿ ਦੇਣ ਵਾਲ਼ਾ ਰੱਬ ਹੈ।
ਮੰਨਦੇ ਨਹੀਂ ਅਸੀਂ ਭਾਵੇਂ,
ਪਤਾ ਵੀ ਸਾਨੂੰ ਸੱਭ ਹੈ।
ਕੰਮ ਕਰਨ ਜਾਂ ਦੇਣ ਵਾਲ਼ੇ ,
ਸਾਰੇ ਡਾਹਢੇ ਦੇ ਨੌਕਰ ਹਾਂ।
ਮਨਜੀਤ ਕੌਰ ਧੀਮਾਨ
ਸਪਰਿੰਗ ਡੇਲ ਪਬਲਿਕ ਸਕੂਲ, ਸ਼ੇਰਪੁਰ, ਲੁਧਿਆਣਾ। ਸੰ:9464633059