(ਲੜੀਵਾਰ ਕਹਾਣੀ)ਮਰਦਾਨੀ ਜਨਾਨੀ ਭਾਗ -5

ਡਾਕਟਰ ਲਵਪ੍ਰੀਤ ਕੌਰ ਜਵੰਦਾ
 (ਸਮਾਜ ਵੀਕਲੀ)  ਰੱਖੜੀ ਬੰਨਣ ਤੋਂ ਬਾਅਦ ਹੁਣ ਤੀਰਥ ਬਖ਼ਸ਼ ਦੀ ਇੱਜ਼ਤ ਤੇ ਮੋਹ ਕਰਨ ਲੱਗ ਪਿਆ ਸੀ ਤੇ ਉਸਨੇ ਬਖ਼ਸ਼ ਨੂੰ ਕਿਹਾ, ਦੇਖ ਭਾਬੀ ਹੁਣ ਮੇ ਤੇਰਾ ਦਿਓਰ ਵੀ ਹਾਂ ਤੇ ਭਰਾ ਵੀ ਜੇ ਕੀਤੇ ਦੀਪ ਤੰਗ ਕਰੇ ਤਾਂ ਪੇਕੇ ਜਾ ਕੇ ਨਹੀਂ ਦੱਸਣਾ ਮੈਨੂੰ ਦੱਸਣਾ ਮੈ ਸਮਝਾਵਾਂਗਾ ਮੈ ਕਟਰਾ ਦਿਓਰ ਵੀ ਹਾਂ ਭੈਣਾਂ ਭਾਈਆਂ ਵਰਗਾ ਹਲਕਾ ਫੁਲਕਾ ਮਜ਼ਾਕ ਵੀ ਕਰ ਸਕਦਾ। ਬਖ਼ਸ਼ ਖੁਸ਼ ਸੀ। ਪਰ ਦੀਪ ਆਪਣੀਆਂ ਕਰਤੂਤਾਂ ਤੋਂ ਬਾਜ ਨਹੀਂ ਸੀ ਆ ਰਿਹਾ।
   ਇੱਕ ਦਿਨ ਬਖ਼ਸ਼ ਕੰਮ ਕਰ ਰਹੀ ਸੀ ਤੇ ਦੀਪ ਬਾਹਰੋਂ ਆਇਆ ਆਉਂਦੇ ਹੀ ਉਸਨੇ ਬਖ਼ਸ਼ ਦੀ ਬਾਂਹ ਫੜੀ ਤੇ ਧੂ ਕੇ ਵੇਹੜੇ ਵਿਚ ਲਿਆਇਆ ਤੇ ਬਖ਼ਸ਼ ਨੂੰ ਵਘਾਕੇ ਮੰਜੇ ਤੇ ਸੁਟਿਆ ਦੂਜੇ ਮੰਜੇ ਤੇ ਬਖ਼ਸ਼ ਦੀ ਸੱਸ ਬੈਠੀ ਸੀ। ਦੀਪ ਬਖ਼ਸ਼ ਨੂੰ ਬੋਲਿਆ,” ਸਾਰੇ ਗਹਿਣੇ ਲਾਹ ਦੇ ਝਾਂਜਰਾਂ ਵੀ ,
ਬਖ਼ਸ਼ ਨੇ ਲਾਹ ਦਿੱਤੀਆਂ , ਜੁੱਤੀ ਵੀ ਲਾਹ, ਬਖ਼ਸ਼ ਲਾਹ ਦਿੱਤੀ , ਦੀਪ ਬਖ਼ਸ਼ ਨੂੰ ਘੜੀਸ ਕੇ ਗੇਟ ਵੱਲ ਲਿਜਾਣ ਲੱਗਾ ਬਖ਼ਸ਼ ਨੇ ਮੰਜਾ ਫੜ ਲਿਆ।ਤੇ ਬੋਲੀ,” ਕੀ ਹੋਇਆ ਕੁਝ ਦੱਸੋਗੇ ਵੀ।”
ਦੀਪ,” ਚੱਲ ਆਪਣੇ ਮਾਪਿਆ ਨੂੰ ਦੱਸ ਜਾ ਕੇ ਕਿ ਤੈਨੂੰ ਘਰੋ ਕੱਢ ਦਿੱਤਾ,।
ਬਖ਼ਸ਼,”ਪਰ ਹੋਇਆ ਕੀ ਹੈ, ਦੱਸੋ ਤਾਂ ਸਹੀ ਮੈ ਕੀਤਾ ਕੀ ਹੈ? ਮੈ ਨਾਹੀ ਜਾਣਾ ਕਿਤੇ ਵੀ।
ਦੀਪ ਕੁੱਟਦਾ ਮਾਰਦਾ ਧੂੰਦਾ ਰਿਹਾ ਇਹ ਪਹਿਲੀ ਮਾਰ ਸੀ ਅਜੇ ਮਹੀਨੇ ਦੋ ਵੀ ਨਹੀਂ ਸਨ ਹੋਏ। ਬਖ਼ਸ਼ ਰੋਂਦੀ ਕੁਰਲਾਉਂਦੀ ਰਹੀ , ਸੱਸ ਕੋਲ ਬੈਠੀ ਬੁੱਤ ਬਣੀ ਹੋਈ ਦੇਖ ਰਹੀ ਸੀ ।
ਜਦੋਂ ਦੀਪ ਥੱਕ ਗਿਆ ਤਾਂ ਦੁਕਾਨ ਵਿੱਚ ਚਲਾ ਗਿਆ।
ਬਖ਼ਸ਼ ਬੋਂਦਲੀ ਹੋਈ ਰੋਂਦੀ ਰਹੀ ਤੇ ਫੇਰ ਆਪੇ ਹੀ ਚੁੱਪ ਕਰਕੇ ਕੰਮ ਲੱਗ ਗਈ ਕੇ ਕੀਤੇ ਫੇਰ ਹੁਣ ਕੰਮ ਰਹਿ ਜਾਣ ਕਾਰਨ ਕੁੱਟ ਨਾ ਪੇ ਜਾਵੇ।
ਉਦੋ ਮੋਬਾਈਲ ਫੋਨ ਨਹੀਂ ਸਨ ਕਿਸ ਨੂੰ ਦੱਸਦੀ ਬੱਸ ਰਾਤ ਆਈ ਦੀਪ ਓਹੀ ਅਖੌਤੀ ਮਰਦ ਕੁੱਤਾ ਸੀ ਉਸਨੇ ਬਖ਼ਸ਼ ਨੂੰ ਆਪਣੀ ਹਵਸ ਲਈ ਪਲੋਸਿਆ ਤੇ ਆਪਣੀ ਤੰਨ ਦੀ ਭੁੱਖ ਪੂਰੀ ਕੀਤੀ , ਬਖ਼ਸ਼ ਬੇਜਾਨ ਜਿਸਮ ਬੈਡ ਤੇ ਪਈ ਸੋਚ ਰਹੀ ਸੀ ਇਹ ਕੁੱਤਾ ਕੰਮ ਹੁਣ ਪਿਆਰ ਸਮਝਣਾ ਪਵੇਗਾ। ਆਪਣੇ ਆਪ ਨੂੰ ਸਮੇਟ ਸਵੇਰੇ ਉੱਠ ਫੇਰ ਘਰ ਦੇ ਕੰਮ ਕਾਰ ਕੀਤੇ ਜਿਵੇਂ ਕੁਝ ਹੋਇਆ ਹੀ ਨਹੀਂ।ਹਫਤਾ ਬੀਤਿਆ ਤੇ ਦੀਪ ਖੁਦ ਹੀ ਕਿਹਾ ਚੱਲ ਤੇਰੇ ਪੇਕੇ ਚੱਲੀਏ। ਰਾਤ ਨੂੰ 10 ਕੁ ਵਜੇ ਬੁੱਲੇਟ ਸਟਾਰਟ ਕੀਤਾ ਤੇ ਬਖ਼ਸ਼ ਬਿਨਾ ਤਿਆਰ ਹੋਏ ਪਿੱਛੇ ਬੈਠ ਗਈ।
ਰਾਤ ਦੇ 11 ਵਜੇ ਪੇਕੇ ਘਰ ਦਾ ਕੁੰਡਾ ਜਾ ਖੜਕਾਇਆ। ਬਖ਼ਸ਼ ਦੇ ਪਾਪਾ ਨੇ ਮੇਨ ਗੇਟ ਖੋਲਿਆ ਪਿਆਰ ਦਿੱਤਾ ਤਾਂ
ਬਖ਼ਸ਼ ਦੋ ਮਿੰਟ ਦੀ ਦੂਰੀ ਲੰਘ ਆਪਣੀ ਮਾਂ  ਨੂੰ ਆ ਮਿਲੀ। ਉਸਦੀ ਮੰਮੀ ਨੇ ਕਾਹਲੀ ਕਾਹਲੀ ਜਵਾਈ ਭਾਈ ਲਈ ਜੋ ਬਣ ਪਾਇਆ ਬਣਾਇਆ ਤੇ ਦੋਨਾਂ ਨੂੰ ਰੋਟੀ ਖਵਾਈ। ਬਖ਼ਸ਼ ਦੇ ਪਾਪਾ ਪੁੱਛਿਆ, ਬੇਟਾ ਇੰਨੀ ਲੇਟ ਰਾਤ ਸਭ ਠੀਕ ਹੈ।
ਦੀਪ, ਹਾਂਜੀ ਪਾਪਾ ਸਭ ਠੀਕ ਹੈ ਬਸ ਸਾਰਾ ਦਿਨ ਕੰਮ ਵਿੱਚੋ ਵੇਹਲ ਨਹੀਂ ਮਿਲਦੀ ਤੇ ਮੇ ਸੋਚਿਆ ਬਖ਼ਸ਼ ਨੂੰ ਮਿਲਾ ਕੇ ਲੈ ਆਵਾਂ ਸਵੇਰੇ ਫੇਰ ਮਰੀਜ ਸ਼ੁਰੂ ਹੋ ਜਾਂਦੇ ਹਨ ਅਸੀਂ ਸਾਜਰੇ ਸਵੇਰੇ ਚਲੇ ਜਾਣਾ ਜਾ ਕੇ ਦੁਕਾਨ ਖੋਲ੍ਹਣੀ ਹੈ।
ਬਖ਼ਸ਼ ਦੇ ਪਿਤਾ ਠੀਕ ਹੈ ਬੇਟਾ ਪਰ ਇੰਨੀ ਰਾਤ ਗਏ ਧਿਆਨ ਨਾਲ ਨਹਿਰੋ ਨਹਿਰ ਡਰ ਹੁੰਦਾ ਸ਼ਹਿਰ ਵਿਚ ਦੀ ਆਇਆ ਕਰੋ। ਬੱਸ ਕੁਝ ਕੁ ਗੱਲਾਂ ਕਰਕੇ ਸਾਰੇ ਸੋ ਗਏ।
  ਸਵੇਰੇ ਬਖ਼ਸ਼ ਦੀ ਮਾਂ ਨੇ ਦੁੱਧ ਗਰਮ ਕੀਤਾ ਖਾਣਾ ਬਣਾਇਆ ਤੇ ਦੀਪ ਹੋਣੀ ਸਵਖਤੇ ਹੀ ਖਾ ਕੇ ਤੁਰ ਗਏ। ਬਖ਼ਸ਼ ਆਪਣੀ ਮਾਂ ਨਾਲ ਕੋਈ ਗੱਲ ਕਰ ਹੀ ਨਹੀਂ ਸਕੀ। ਬੱਸ ਇਹੀ ਪਹਿਲੀ ਗਲਤੀ ਸੀ ਉਸਦੀ। ਫੇਰ ਜਿੰਦਗੀ ਅਪਨੀ ਚਾਲ ਚਲਦੀ ਰਹੀ।
 ਇੱਕ ਦਿਨ ਬਖ਼ਸ਼ ਦਾ ਭਾਣਜਾ ਕਾਕਾ ਉਸ ਨੂੰ ਮਿਲਣ ਆ ਗਿਆ। ਸ਼ਾਮ ਨੂੰ ਦੀਪ ਬਾਜ਼ਾਰ ਲੇ ਗਿਆ ਆਈਸਕ੍ਰੀਮ ਖਵਾਉਣ । ਭਾਣਜੇ ਨੇ ਦੇਖਿਆ ਸੀ ਕਿ ਬਖਸ਼ ਆਪਣੇ ਕਵਾਰੀ ਹੁੰਦੀ ਦੇ ਕਪੜੇ ਹੀ ਪਾਉਂਦੀ ਹੈ ਉਸ ਕੋਲ ਕੋਈ ਕਪੜਾ ਨਹੀਂ ਤਾਂ ਉਸਨੇ ਦੀਪ ਨੂੰ ਕਿਹਾ ਜੀਜਾ ਜੀ ਦੀਦੀ ਨੂੰ ਫਰਾਕ ਸੀਟ ਲੈਕੇ ਦਿਓ ਬਹੁਤ ਰਿਵਾਜ ਹੈ।
ਦੀਪ ਕਪੜੇ ਵਾਲੀ ਦੁਕਾਨ ਤੇ ਲੈ ਗਿਆ , ਸਫੈਦ ਰੰਗ ਦਾ ਸੂਟ ਲੈ ਦਿੱਤਾ, ਤੇ ਘਰ ਆ ਗਏ। ਇਹ ਪਹਿਲਾ ਸੂਟ ਸੀ ਸਹੁਰੇ ਘਰ ਤੋਂ ਪਤੀ ਵਲੋ ਮਿਲਿਆ ਤੋਹਫ਼ਾ ਬਖ਼ਸ਼ ਲਈ।
ਬਖ਼ਸ਼ ਜਦੋਂ ਮੁੜਦੀ ਡੋਲੀ ਗਈ ਸੀ ਤਾਂ ਰਾਤ ਨੂੰ ਟਰੈਕ ਸੂਟ ਪਾ ਜਦੋਂ ਸੌਣ ਆਈ ਤਾਂ ਦੀਪ ਕਿਹਾ ਇਹ ਸੂਟ ਸੋਹਣਾ ਲਗਦਾ, ਬਖ਼ਸ਼,” ਲੈ ਚੱਲਾ ਫੇਰ ਨਾਲ , ਦੀਪ ਲੈ ਚੱਲੀ।
ਸਵੇਰੇ ਬਖ਼ਸ਼ ਨੇ ਕਈ ਸੂਟ ਪਾਉਣ ਲਈ ਨਾਲ ਲੈ ਲੇ ਤਾ ਉਸਦੀ ਮੰਮੀ ਕਿਹਾ ਬਖ਼ਸ਼ ਸਾਰੇ ਸੂਟ ਤੇਰੀ ਪਸੰਦ ਨੇ ਹਨ ਲੇ ਜਾ ਇਥੇ ਕਿਸ ਨੇ ਪਾਉਣੇ ਹਨ। ਬਖ਼ਸ਼ ਸਾਰੇ ਕਪੜੇ ਹੌਲੀ ਹੌਲੀ ਨਾਲ ਲੇ ਆਈ।
ਦੀਪ ਦੇ ਘਰ ਆਕੇ ਵੀ ਉਸਨੇ ਕੁਝ ਦਿਨਾਂ ਬਾਅਦ ਘਰ ਦੀ ਸਫਾਈ ਕੀਤੀ ਸੀ ਤਾਂ ਉਸਨੂੰ ਪੇਟੀ ਵਿੱਚੋ ਦੋ ਕੁੜਤੇ ਪਜਾਮੇ ਲੱਭੇ ਸਨ ਜੀ ਦੀਪ ਤੇ ਦਯਾ ਸਿੰਘ ਦੇ ਸਨ ਸਕੂਲ ਟਾਈਮ ਦੇ ,ਬਖ਼ਸ਼ ਨੇ ਉਹ ਸੂਟ ਧੋ ਕੇ ਪ੍ਰੈਸ ਕਰਕੇ ਜਦੋਂ ਪਾਏ ਤਾ ਉਸਦੇ ਬਹੁਤ ਸੋਹਣੇ ਲੱਗੇ ਜਦੋਂ ਦੀਪ ਨੇ ਦੇਖਿਆ ਤਾਂ ਉਸਨੇ ਵੀ ਮੁਸਕੁਰਾ ਕੇ ਪੁਛਇਆ,ਇਹ ਕਿੱਥੋਂ ਕੱਢੇ , ਤਾਂ ਬਖ਼ਸ਼ ਕਿਹਾ ਪੇਟੀ ਵਿੱਚੋ। ਵਧੀਆ ਲਗਦੇ ਨੇ ਤੇਰੇ ਮੁੰਡਿਆ ਵਾਲੇ ਕਪੜੇ ਬਸ ਉਸਤੋਂ ਬਾਅਦ ਬਖ਼ਸ਼ ਨੇ ਓਹੀ ਆਪਣੇ ਪੁਰਾਣੇ ਕਪੜੇ ਕੁੜਤੇ ਪਜਾਮੇ,ਟਰੈਕ ਸੂਟ ਘਰ ਵਿਚ ਪਾਉਣੇ ਸ਼ੁਰੂ ਕਰ ਦਿੱਤੇ ਉਨ੍ਹਾਂ ਵਿਚ ਹੀ ਸਾਰਾ ਦਿਨ ਲੰਘ ਜਾਂਦਾ ਸੀ।ਕੋਈ ਮੇਕਅੱਪ ਨਹੀਂ ਕੋਈ ਸੁਰਖੀ ਬਿੰਦੀ ਨਹੀਂ ਨਾ ਕੋਈ ਗਹਿਣਾ ਪਾਇਆ ਬਖ਼ਸ਼ ਨੇ।
ਉਸ ਦਿਨ ਇਹ ਚਿੱਟਾ ਸੂਟ ਉਸ ਲਈ ਖੁਸ਼ੀ ਸੀ ਪਹਿਲੀ। ਖ਼ੁਸ਼ੀ ਵਿੱਚ ਹੀ ਸੱਸ ਨੂੰ ਸੂਟ ਦਿਖਾਇਆ ਤਾ ਉਹ ਬੋਲੀ ਚਿੱਟਾ ਤਾ ਤੇਰੇ ਕੋਲ ਪਹਿਲਾ ਵੀ ਸੀ।ਬਖ਼ਸ਼ ਦਾ ਕੁਆਰੀ ਹੁੰਦੀ ਦਾ ਪਜਾਮੀ ਕਮੀਜ ਸੀ। ਬਖ਼ਸ਼ ਕਿਹਾ, “ਮੰਮੀ ਜਿਸਨੇ ਦੇਖਣਾ ਉਸਨੂੰ ਚਿੱਟਾ ਸੋਹਣਾ ਲੱਗਿਆ , ਚਾਹੇ ਸਾਰੇ ਹੀ ਚਿੱਟੇ ਲੇ ਦੇਵੇ ਮੈਨੂੰ ਕੋਈ ਗੱਲ ਨਹੀਂ ਮੈ ਉਸਦੀ ਪਸੰਦ ਪਾਉਣੀ ਹੈ। ਸੱਸ ਚਲੇ ਗਈ। ਬਖ਼ਸ਼ ਸੂਟ ਦੀ ਤਹਿ ਮਾਰ ਰਹੀ ਸੀ ਕਿ ਦੀਪ ਆਇਆ, ਆਉਂਦੇ ਨੇ ਹੀ ਕੱਸ ਕੇ ਇੱਕ ਥੱਪੜ ਕੰਨ ਤੇ ਮਾਰਿਆ ਬਖ਼ਸ਼ ਬੈਡ ਤੇ ਗਿਰ ਗਈ ਉੱਠ ਬੈਠੀ ਤਾਂ ਦੂਜਾ ਫੇਰ ਦੂਜੇ ਪਾਸੇ ਕੰਨ ਤੇ ਮਾਰਿਆ, ਬਖ਼ਸ਼ ਦੇ ਦੋਨੋ ਕੰਨ ਬੋਲੇ ਹੋ ਗਏ ਅਵਾਜ ਸੁਣ ਕਾਕਾ ਭਾਣਜਾ ਆ ਗਿਆ ਉਮਰ ਵਿਚ ਹਮ ਉਮਰ ਹੋਣ ਕਰਕੇ ਉਹ ਦੀਦੀ ਤੇ ਜੀਜਾ ਜੀ ਹੀ ਕਹਿੰਦਾ ਸੀ। ਉਸਨੇ ਪੁੱਛਿਆ ਕਿ ਹੋਇਆ ਜੀਜਾ ਜੀ ਕਿਉ ਮਾਰਦੇ ਹੋ। ਬਖ਼ਸ਼,” ਕਾਕੇ ਤੂੰ ਚੁੱਪ ਕਰ ਤੇ ਘਰ ਚਲਾ ਜਾ ਕੁਝ ਨਹੀਂ ਬਸ।
ਕਾਕਾ ਰੋ ਰਿਹਾ ਸੀ ਤੇ ਬਖ਼ਸ਼ ਵੀ।
ਦੀਪ ਬੋਲਿਆ ਹੈ ਇਹ ਘਰ ਗਿਆ ਤਾਂ ਮੈ ਹੋਰ ਕੁੱਟਾਂ ਗਾ ਸੋ ਕਾਕਾ ਚੁੱਪ ਕਰਕੇ ਰਾਤ ਰਹਿ ਪਿਆ।
ਰਾਤ ਨੂੰ ਫਿਰ ਦੀਪ ਮਾਫੀਆਂ ਮੰਗੀਆਂ ਕੇ ਮੰਮੀ ਨੇ ਚੁੱਕ ਦਿੱਤਾ ਸੀ ਕਿ ਚੰਡ ਕੇ ਰੱਖ ਨਹੀਂ ਤਾ ਵੱਡੀ ਵਾਂਗੂੰ ਵਿਗੜ ਜਾਵੇਗੀ। ਬਖ਼ਸ਼ ਚੁੱਪ ਸੀ ਤੇ ਉਹ ਸੂਟ ਬਖ਼ਸ਼ ਕਦੇ ਨਹੀਂ ਸਵਾਇਆ ਉਸਦਾ ਕੁੜਤਾ ਪਜਾਮਾ ਦੀਪ ਹੀ ਸਿਵਾ ਕੇ ਪਾਇਆ। ਕਾਕਾ ਸਵੇਰੇ ਚਲਾ ਗਿਆ।
ਪਰ ਉਸਨੇ ਘਰ ਜਾ ਕੇ ਬਖ਼ਸ਼ ਦੀ ਮਾਂ ਨੂੰ ਸਾਰਾ ਕੁਝ ਦੱਸ ਦਿੱਤਾ।
ਬਖ਼ਸ਼ ਦੀ ਮਾਂ ਕਿਹਾ ਹਾਏ ਰੱਬਾ ਉਸਦੇ  ਤਾਂ ਘਰ ਵਿਚ ਹੀ ਸੋਕਣ ਹੈ।
ਕਾਕਾ, ” ਬੀਜੀ ਘਰ ਵਿਚ ਹੀ ਸੌਕਣ ਨਹੀਂ ਉਸਦਾ ਤਾਂ ਪਿੰਡ ਸੌਕਣਾਂ ਦਾ।
ਬਖ਼ਸ਼ ਦੀ ਮਾਂ ਨੇ ਕਿਹਾ , ਪੁੱਤ ਤੂੰ ਫਿਰ ਬਖ਼ਸ਼ ਨੂੰ ਲੇ ਆਉਣਾ ਸੀ ਨਾਲ ਹੀ।
ਕਾਕਾ, ਬੀਜੀ ਜੇ ਮੈ ਬਖ਼ਸ਼ ਨੂੰ ਤਾਂ  ਨਹੀਂ ਲਿਆਇਆ ਕਿਉਕਿ ਮੇ ਭਰਾ ਨਹੀਂ ਭਾਣਜਾ ਸੀ ਫੇਰ ਤੁਸੀਂ ਕਹਿਣਾ ਸੀ ਨਿਆਣੀ ਮੱਤ ਕੀਤੀ  ਜੇ ਲੈ ਆਉਂਦਾ ਤਾਂ ।
ਓਧਰ ਬਖ਼ਸ਼ ਨੂੰ ਚੰਗੀ ਤਰਾ ਸੁਣਦਾ ਨਹੀਂ ਸੀ ਤੇ ਕੰਨ ਦਰਦ ਵੀ ਹੁੰਦੇ ਸਨ।
ਪੰਜ ਸੱਤ ਦਿਨਾਂ ਵਿਚ ਗੱਲ ਠੰਡੀ ਪੀ ਗਈ।
ਦੀਪ ਬਖ਼ਸ਼ ਨੂੰ ਲੈਕੇ ਪੇਕੇ ਆਇਆ ਤਾਂ ਸਾਰੇ ਚੁੱਪ ਚੁੱਪ ਸਨ ਕੋਈ ਖੁਸ਼ ਹੋ ਕੇ ਨਾ ਮਿਲਿਆ ਤਾਂ ਦੀਪ ਸਮਝ ਗਿਆ ਕਿ ਕਾਕੇ ਬੇ ਘਰ ਆਕੇ ਸਭ ਦੱਸ ਦਿੱਤਾ ਹੈ । ਬੱਸ ਦੁੱਧ ਦਾ ਗਿਲਾਸ ਪੀ ਕੇ ਚੁੱਪ ਕਰਕੇ ਬਿਨਾ ਦੱਸੇ ਬਖ਼ਸ਼ ਨੂੰ ਛੱਡ ਕੇ ਆ ਗਿਆ।
ਹੁਣ ਬਖਸ਼ ਪੇਕੇ ਸੀ ਸਵੇਰੇ ਉਸਦੀ ਵੱਡੀ ਭੈਣ ਜੀਤੀ ਉਸਨੂੰ ਲੁਧਿਆਣੇ ਨਾਲ ਲੇ ਆਈ ਤੇ ਡਾਕਟਰ ਤਕਿਆਰ
ਕੰਨਾਂ ਦੇ specialist ਨੂੰ ਦਿਖਾਇਆ ਤਾ ਉਸਨੇ ਦੱਸਿਆ ਕੰਨਾਂ ਦੇ ਪਰਦੇ ਫੱਟ ਗਏ ਹਨ। ਜੀਤੀ ਗੁੱਸੇ ਵਿੱਚ ਬੋਲੀ ਮੈ ਇੰਨਾ ਤੇ ਪਰਚਾ ਕਰਾਉਂਦੀ ਹਾਂ। ਇਹ ਕੋਈ ਤਰੀਕਾ, ਬਖ਼ਸ਼ ਚੁੱਪ ਸੀ ਡਾਕਟਰ ਦਵਾਈ ਦਿੱਤੀ ਤੇ ਬਖ਼ਸ਼ ਪੇਕੇ ਆ ਗਈ।
ਹੁਣ ਬਖ਼ਸ਼ ਆਪਣੇ ਉਸੀ ਕਮਰੇ ਵਿਚ ਸਕੂਨ ਨਾਲ ਤੇ ਆਪਣੀਆਂ ਸਾਥੀ ਡਾਇਰੀਆ ਨਾਲ ਆਪਣੇ ਸਾਰੇ ਦੁੱਖ ਲਿਖ ਕੇ ਸਾਂਝੇ ਕਰ ਰਹੀ ਸੀ।
ਚਲਦਾ…
ਬਾਕੀ ਅਗਲੇ ਅੰਕ ਵਿੱਚ
ਡਾਕਟਰ ਲਵਪ੍ਰੀਤ ਕੌਰ ਜਵੰਦਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਚੀ ਗੁਵੇਰਾ ਦੇ ਜਨਮ ਦਿਨ ਤੇ ਵਿਸ਼ੇਸ਼
Next articleਨਾ ਜੇਤੂ ਅਧਾਰ ਲਿਖੋ…