ਸਈਓ..!!

(ਸਮਾਜ ਵੀਕਲੀ)

ਤੜਫ਼ ਪਿਆਰ ਦੀ, ਵੱਧ ਗਈ ਹੋਰ।
ਸੱਜਣ ਕਿਉਂ ਨਈਂ..? ਕਰਦਾ ਗ਼ੌਰ।
ਸਈਓ ਮੈਂ ਜੀਅ ਜਾਨ ਤੋਂ ਚਾਹਵਾਂ,
ਹਰ ਵਰੀ ਦਿਲ ਦੇਂਦਾ ਤੋੜ।
ਤੜਫ਼ ਪਿਆਰ ਦੀ ਵੱਧ ਗਈ ਹੋਰ।

ਪੋਲੇ ਪੋਲੇ ਪੈਰੀਂ ਆਉਂਦਾ
ਅੱਧੀ ਰਾਤੀਂ ਆਣ ਜਗਾਉਂਦਾ।
ਕੱਚੀ ਨੀਂਦੇ ਮੈਂ ਉੱਠ ਪੈਂਦੀ,
ਹੋਇਆ ਖੜਕਾ, ਕਹਿੰਦੇ ਚੋਰ।
ਤੜਫ਼ ਪਿਆਰ ਦੀ ਵੱਧ ਗਈ ਹੋਰ
ਸੱਜਣ ਕਿਉਂ ਨਈਂ ਕਰਦਾ ਗ਼ੌਰ।

ਬੜਾ ਉਸਨੂੰ ,ਮੈਂ ਸਮਝਾਉਂਦੀ।
ਕਿੰਝ ਦੱਸਾਂ ਮੈਂ, ਕਿੰਨਾ ਚਹੁੰਦੀ।
ਭੰਗ ਦੇ ਵਾਂਗੂੰ ਚੜ ਜਾਂਦੀ ਏ,
ਮੈਨੂੰ ਉਹਦੇ ਇਸ਼ਕ ਦੀ ਲੋਰ।
ਤੜਫ਼ ਪਿਆਰ ਦੀ ਵੱਧ ਗਈ ਹੋਰ
ਸੱਜਣ ਕਿਉਂ ਨਈਂ ਕਰਦਾ ਗ਼ੌਰ।

‘ਸਾਬ’ ਤਾਂ ਮੈਨੂੰ ਸਾਵ੍ਹਾਂ ਵਰਗਾ।
ਜੇ ਮੈਂ ਧੁੱਪ, ਉਹ ਛਾਵਾਂ ਵਰਗਾ।
ਪੱਗ ਜਦ ਬੰਨਦਾ ਸੋਹਣਾ ਲੱਗਦਾ
“ਲਾਧੂਪੁਰ” ਵਿੱਚ ਪੂਰੀ ਟੌਹਰ
ਤੜਫ਼ ਪਿਆਰ ਦੀ ਵੱਧ ਗਈ ਹੋਰ,
ਸੱਜਣ ਕਿਉਂ ਨਈਂ ਕਰਦਾ ਗ਼ੌਰ।

ਗੀਤਕਾਰ:-ਸਾਬ੍ਹ ਲਾਧੂਪੁਰੀਆ
98558-31446

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੰਟਰ ਸਕੂਲ ਅਥਲੈਟਿਕਸ ਮੁਕਾਬਲਿਆਂ ਵਿੱਚ ਰਾਜਨ ਅਥਲੈਟਿਕਸ ਅਕੈਡਮੀ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ
Next articleਕਚਹਿਰੀ ਦੇ ਮੋੜ ਵਾਲਾ ਖੋਖਾ