ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਸ਼ਾਹ ਸੁਲਤਾਨ ਕ੍ਰਿਕਟ ਕਲੱਬ ਸਮਾਜ ਸੇਵੀ ਸੰਸਥਾ ਦੀ ਮੀਟਿੰਗ ਸਰਪ੍ਰਸਤ ਗੁਰਵਿੰਦਰ ਸਿੰਘ ਵਿਰਕ ਚੇਅਰਮੈਨ ਸੁਖਦੇਵ ਸਿੰਘ ਜੱਜ ਸੰਚਾਲਕ ਮੈਂਬਰ ਮਾਸਟਰ ਨਰੇਸ਼ ਕੋਹਲੀ ਯੂਵਾ ਖੇਡ ਭਲਾਈ ਬੋਰਡ ਦੇ ਚੇਅਰਮੈਨ ਰਾਜੀਵ ਵਾਲੀਆ ਦੀ ਪ੍ਰਧਾਨਗੀ ਹੇਠ ਹੋਈ. ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਅਜੀਬ ਵਾਲੀਆ ਜੀ ਨੇ ਦੱਸਿਆ ਕਿ ਪੰਜਾਬ ਵਿੱਚ ਪਹਿਲੀ ਸੀਨੀਅਰ ਨੈਸ਼ਨਲ ਮਹਿਲਾ ਕ੍ਰਿਕਟ 27, 28 ਨਵੰਬਰ ਨੂੰ ਅਕਾਲ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਖੇ ਅਕਾਲ ਗਰੁੱਪ ਆਫ ਇੰਸਟੀਟਿਊਸ਼ਨ ਅਤੇ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਸਮਾਜ ਸੇਵੀ ਸੰਸਥਾ ਦੇ ਸਹਿਯੋਗ ਨਾਲ ਕਰਵਾਈ ਜਾਵੇਗੀ ਸਮਾਜ ਨੂੰ ਨਸ਼ਿਆਂ ਤੋਂ ਰਹਿਤ ਕਰਨ ਲਈ ਅਕਾਲ ਗਰੁੱਪ ਆਫ ਇੰਸਟੀਟਿਊਸ਼ਨ ਅਤੇ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਹਮੇਸ਼ਾ ਹੀ ਖੇਡਾਂ ਨੂੰ ਵਿਕਸਿਤ ਕਰ ਰਿਹਾ ਹੈ ਇਸ ਟੂਰਨਾਮੈਂਟ ਵਿੱਚ ਪੂਰੇ ਪੰਜਾਬ ਵਿੱਚੋਂ 16 ਟੀਮਾਂ ਭਾਗ ਲੈਣਗੀਆਂ ਔਰਤਾਂ ਅਤੇ ਲੜਕੀਆਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਇਹ ਬਹੁਤ ਵਧੀਆ ਉਪਰਾਲਾ ਹੈ ਮਾਸਟਰ ਨਰੇਸ਼ ਕੋਹਲੀ ਨੇ ਦੱਸਿਆ ਕਿ ਕ੍ਰਿਕਟ ਅਤੇ ਹੋਰ ਖੇਡਾਂ ਨੂੰ ਅੱਗੇ ਵਧਾਉਣ ਲਈ ਸ਼ਾਹ ਸੁਲਤਾਨ ਕਲੱਬ ਹਮੇਸ਼ਾ ਹੀ ਉਪਰਾਲਾ ਕਰਦਾ ਰਹੇਗਾ ਸਮੂਹ ਸ਼ਹਿਰ ਵਾਸੀਆਂ ਅਤੇ ਕ੍ਰਿਕਟ ਪ੍ਰੇਮੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਟੂਰਨਾਮੈਂਟ ਵਿੱਚ ਵੱਧ ਤੋਂ ਵੱਧ ਪਹੁੰਚੋ ਤਾਂ ਜੋ ਸੁਲਤਾਨਪੁਰ ਲੋਧੀ ਵਿੱਚ ਆ ਰਹੀਆਂ ਟੀਮਾਂ ਦੀ ਹੌਸਲਾ ਅਫਜ਼ਾਈ ਹੋ ਸਕੇ ਇਸ ਮੌਕੇ ਕੁਲਵਿੰਦਰ ਸਿੰਘ ਜੱਜ ਪ੍ਰਗਟ ਸਿੰਘ ਜੱਜ ਹਰਪ੍ਰੀਤ ਸਿੰਘ ਸੰਧੂ ਅੰਗਰੇਜ ਸਿੰਘ ਡੇਰਾ ਸੈਯਦਾ ਰਣਜੀਤ ਸਿੰਘ. ਸੈਣੀ ਗੁਰਸ਼ਰਨ ਸਿੰਘ. ਗੁਰੂਚਰਨ ਸਿੰਘ. ਸਚਿਨ ਅਰੋੜਾ. ਅਵਤਾਰ ਸਿੰਘ. ਜਸਪਾਲ ਪਨੇਸਰ. ਕੁਲਵਿੰਦਰ ਸਿੰਘ .ਨੀਰਜ ਅਵਦੇਸ਼ ਕੁਮਾਰ ਕੋਚ. ਅਮਰਦੀਪ ਸਿੰਘ ਕੋਚ ਸੋਡੀ ਲੋਹੀਆ ਮਨਦੀਪ ਸ਼ਾਹਕੋਟ ਗੁਰਪ੍ਰੀਤ ਸਿੰਘ ਅੱਜ ਅਸਲਾ ਸੋਨਾ ਸਿੰਘ ਅਮਰਜੀਤ ਸਿੰਘ ਯੂਕੇ ਕਰਨਪੂਰੀ ਗੋਤਮ ਸ਼ਰਮਾ ਮੁਕੇਸ਼ਹਾਨ ਯਸ਼ਥਿੰਦ ਦਲਜੀਤ ਸਿੰਘ ਦਨਪੁਰ ਬਲਦੇਵ ਸਿੰਘ ਟੀਟਾ ਜਰਨੈਲ ਸਿੰਘ ਸੁਰਿੰਦਰ ਸਿੰਘ ਬਲਕਾਰ ਸਿੰਘ ਪ੍ਰਧਾਨ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly