ਹੈਦਰਾਬਾਦ, (ਸਮਾਜ ਵੀਕਲੀ) : ਸੀਨੀਅਰ ਵਕੀਲ ਅਤੇ ਸਮਾਜਿਕ ਕਾਰਕੁਨ ਪ੍ਰਸ਼ਾਂਤ ਭੂਸ਼ਣ ਨੇ ਅੱਜ ਤਿਲੰਗਾਨਾ ਵਿੱਚ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਅਗਵਾਈ ਵਾਲੀ ‘ਭਾਰਤ ਜੋੜੋ ਯਾਤਰਾ’ ਦੇ 60ਵੇਂ ਦਿਨ ਵਿੱਚ ਸ਼ਿਰਕਤ ਕੀਤੀ। ਪਾਰਟੀ ਸੂਤਰਾਂ ਨੇ ਦੱਸਿਆ ਕਿ ਅਨੁਸੂਚਿਤ ਜਾਤੀਆਂ ਦੇ ਵਰਗੀਕਰਨ ਲਈ ਲੜਨ ਵਾਲੀ ਸੰਸਥਾ ਮਡਿਗਾ ਆਰਕਸ਼ਣ ਪੋਰਾਟਾ ਸਮਿਤੀ (ਐੱਮਆਰਪੀਐੱਸ) ਦੇ ਆਗੂ ਮਾਂਡਾ ਕ੍ਰਿਸ਼ਨਾ ਮਡਿਗਾ ਨੇ ਵੀ ਐਤਵਾਰ ਸਵੇਰੇ ਮੇਡਕ ਜ਼ਿਲ੍ਹੇ ਦੇ ਅਲਾਦੁਰਗ ਤੋਂ ਮੁੜ ਸ਼ੁਰੂ ਹੋਈ ਪਦਯਾਤਰਾ ਵਿੱਚ ਹਿੱਸਾ ਲਿਆ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly