ਕਪੂਰਥਲਾ , (ਕੌੜਾ)-ਦੁਨੀਆਂ ਭਰ ਅੰਦਰ ਮਨਾਏ ਗਏ ਵਿਸ਼ਵ ਰੰਗਮੰਚ ਦਿਵਸ ਮੌਕੇ ਵਿਦਿਆਰਥੀਆਂ ਦੇ ਰੰਗਮੰਚ ਕਲਾ ਪ੍ਰਤੀ ਜਾਣਕਾਰੀ ਉਤਸ਼ਾਹ ਪੈਦਾ ਕਰਨ ਦੇ ਉਦੇਸ਼ ਤਹਿਤ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿਠੜਾ ਵਿਖੇ ਕਾਲਜ ਦੇ ਪ੍ਰਿੰਸੀਪਲ ਡਾ ਦਲਜੀਤ ਸਿੰਘ ਖਹਿਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਾਲਜ ਦੇ ਕਾਮਰਸ ਵਿਭਾਗ ਦੇ ਮੁਖੀ ਡਾ ਗੁਰਪ੍ਰੀਤ ਕੌਰ ਖਹਿਰਾ ਦੀ ਅਗਵਾਈ ਹੇਠ ਇਕ ਦਿਨਾਂ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ । ਇਸ ਵਰਕਸ਼ਾਪ ਅੰਦਰ ਬੱਚਿਆਂ ਨੂੰ ਰੰਗਮੰਚ ਕਲਾ ਪ੍ਰਤੀ ਜਾਣਕਾਰੀ ਦੇ ਵੱਖ ਵੱਖ ਪਹਿਲੂਆਂ ਬਾਰੇ ਸਮਝਾਉਣ ਵਾਸਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਵਿਦਿਆਰਥੀ ਭਲਾਈ ਡਿਵੀਜ਼ਨ ਦੇ ਡਿਪਟੀ ਅਧਿਕਾਰੀ ਕਰਨਦੇਵ ਜਗੋਤਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ । ਇੱਥੇ ਜ਼ਿਕਰਯੋਗ ਹੈ ਕਿ ਜਗੌਤਾ ਤਿੰਨ ਵਾਰੀ ਰਾਸ਼ਟਰੀ ਪੱਧਰ ਦੇ ਜੇਤੂ ਹੋਣ ਦੇ ਨਾਲ ਨਾਲ ਸਕੂਲਾਂ ਕਾਲਜਾਂ ਅੰਦਰ ਵਿਦਿਆਰਥੀਆਂ ਨੂੰ ਰੰਗਮੰਚ ਕਲਾ ਦੇ ਪਹਿਲੂ ਅਤੇ ਤਕਨੀਕੀ ਬਾਰੇ ਜਾਣਕਾਰੀ ਪ੍ਰਦਾਨ ਕਰਨ ਦਾ ਕਾਰਨ ਵੀ ਕਾਰਜ ਵੀ ਕਰਦੇ ਹਨ ਅਤੇ ਮੌਜੂਦਾ ਸਮੇਂ ਅੰਦਰ ਉਹ ਪ੍ਰਾਈਮ ਏਸ਼ੀਆ ਟੀਵੀ ਉੱਪਰ ਚੱਲਦੇ ਪ੍ਰੋਗਰਾਮ ਪ੍ਰਾਈਮ ਹਾਸ਼ੀਆ ਅੰਦਰ ਵੀ ਅਦਾਕਾਰੀ ਦਾ ਜਲਵਾ ਦਿਖਾ ਰਹੇ ਹਨ ।
ਇਸ ਵਰਕਸ਼ਾਪ ਅੰਦਰ ਕਾਲਜ ਦੇ ਸਮੂਹ ਸਟਾਫ ਸਮੇਤ 80 ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਜਗੋਤਾ ਨੇ ਦੱਸਿਆ ਕਿ ਕਿਵੇਂ ਇੱਕ ਰੰਗਮੰਚ ਨਾਲ ਜੁੜਿਆ ਵਿਅਕਤੀ ਆਪਣੇ ਜੀਵਨ ਅੰਦਰ ਆਪਣੇ ਕਿਰਦਾਰ ਦੇ ਨਾਲ ਨਾਲ ਹੋਰ ਸੈਂਕੜੇ ਕਿਰਦਾਰ ਨਿਭਾਉਂਦਾ ਹੈ। ਇਸ ਤਰ੍ਹਾਂ ਨੂੰ ਰੰਗਮੰਚ ਕਲਾ ਦੇ ਮਹੱਤਵਪੂਰਨ ਵਿਸ਼ਿਆਂ ਤੇ ਤੱਥਾਂ ਬਾਰੇ ਵਿਦਿਆਰਥੀ ਅਨਬਰ ਭਰਪੂਰ ਜਾਣਕਾਰੀ ਪ੍ਰਦਾਨ ਕੀਤੀ। ਵਰਕਸ਼ਾਪ ਦੇ ਅੰਤ ਵਿੱਚ ਕਰਨਦੇਵ ਜਗੋਤਾ ਦਾ ਧੰਨਵਾਦ ਕਰਦਿਆਂ ਡਾ ਦਲਜੀਤ ਸਿੰਘ ਖਹਿਰਾ ਨੇ ਕਿਹਾ ਕਿ ਰੰਗਮੰਚ ਸਮਾਜ ਨੂੰ ਸੇਧ ਦੇਣ ਦਾ ਇੱਕ ਮਹੱਤਵਪੂਰਨ ਜ਼ਰੀਆ ਹੈ। ਅਤੇ ਸਦੀਆਂ ਤੂੰ ਸਾਡੀ ਸੱਭਿਅਤਾ ਰੰਗਮੰਚ ਦੇ ਰਾਹੀਂ ਵਿਕਸਤ ਹੁੰਦੀ ਆਈ ਹੈ ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਯੂਥ ਫੈਸਟੀਵਲ ਅੰਦਰ ਸ੍ਰੀ ਜਗੋਤਾ ਦੀ ਅਗਵਾਈ ਹੇਠ ਮਿੱਠੜਾ ਕਾਲਜ ਕਈ ਵਾਰ ਓਵਰਆਲ ਟਰਾਫੀ ਜਿੱਤ ਚੁੱਕਾ ਹੈ ਤੇ ਲਗਾਤਾਰ ਆਪਣਾ ਨਾਮ ਰੌਸ਼ਨ ਕਰਦਾ ਰਿਹਾ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly