ਕਪੂਰਥਲਾ (ਸਮਾਜ ਵੀਕਲੀ) (ਕੌੜਾ )- ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਪੁਰ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵਿਦਿਆਰਥੀਆਂ ਵਿੱਚ ਮਨੋਹਰ ਸ਼ਖ਼ਸੀਅਤ ਉਸਾਰੀ ਅਤੇ ਨੈਤਿਕ ਕਦਰਾਂ ਕੀਮਤਾਂ ਦੇ ਪ੍ਰਚਾਰ ਸਬੰਧੀ ਵਿਚਾਰ ਗੋਸ਼ਟੀ ਕਰਵਾਈ ਗਈ । ਵਿਦਿਆਰਥੀ ਪੰਜਾਬੀਆਂ ਦੇ ਭਵਿੱਖ ਬਾਰੇ ਸਵਾਲਾਂ ਦੇ ਰੂ-ਬ-ਰੂ ਹੋਏ। ਸਮਾਗਮ ਵਿਚ ਪਹੁੰਚੇ ਸਤਨਾਮ ਸਿੰਘ ਸਲੋਪੁਰੀ ਲੁਧਿਆਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਾਣੀ ਸੁਨਣਾ, ਬਾਣੀ ਬੋਲਣਾ, ਬਾਣੀ ਪੜ੍ਹਨਾ ਬਹੁਤ ਜ਼ਰੂਰੀ ਹੈ। ਬਾਣੀ ਪੜ੍ਹਨ ਨਾਲ਼ ਜ਼ਿੰਦਗੀ ਜਿਊਣ ਦੀ ਜਾਂਚ ਆਉਂਦੀ ਹੈ।
ਜ਼ਿਆਦਾਤਰ ਲੋਕਾਂ ਨੂੰ ਧਰਮੀ ਹੋਣ ਦਾ ਭਰਮ ਪਾਲਣ ਦਾ ਬਹੁਤ ਸ਼ੌਂਕ ਹੈ, ਪਰ ਧਰਮ ਦਾ ਘਰ ਬਹੁਤ ਦੂਰ ਹੈ, ਕਿਉਂਕਿ ਧਰਮ ਦੇ ਘਰ ਵਿਚ ਪਹੁੰਚਣ ਤੋਂ ਪਹਿਲਾਂ ਹਰ ਕਿਸਮ ਦੀਆਂ ਸਮਾਜਿਕ ਕੁਰੀਤੀਆਂ ਦਾ ਤਿਆਗ ਕਰਨਾ ਪੈਂਦਾ ਹੈ । ਇਸ ਲਈ ਗੁਰਬਾਣੀ ਨਾਲ ਜੁੜਨਾ ਜ਼ਰੂਰੀ ਹੈ। ਜੇਕਰ ਅਸੀਂ ਗੁਰਬਾਣੀ ਨਾਲ ਨਹੀਂ ਜੁੜਦੇ, ਖੁਦ ਗੁਰਬਾਣੀ ਪੜ੍ਹ ਕੇ ਉਸ ਉੱਪਰ ਅਮਲ ਨਹੀਂ ਕਰਦੇ ਤਾਂ ਸਮਾਜਿਕ ਕੁਰੀਤੀਆਂ ਦਾ ਤਿਆਗ ਕਰਨ ਵਿਚ ਕਾਮਯਾਬੀ ਨਹੀਂ ਮਿਲੇਗੀ। ਗੁਰਬਾਣੀ ਵਿੱਚ ਹਰ ਤਰਾਂ ਦੇ ਸਵਾਲਾਂ ਦਾ ਜਵਾਬ ਮਿਲ ਜਾਂਦਾ ਹੈ। ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ੍ਰੋਮਣੀ ਕਮੇਟੀ, ਡਾਇਰੈਕਟਰ ਇੰਜੀਨੀਅਰ ਹਰਨਿਆਮਤ ਕੌਰ ਪ੍ਰਸ਼ਾਸਕ ਇੰਜੀਨੀਅਰ ਨਿਮਰਤਾ ਕੌਰ, ਪ੍ਰਿੰਸੀਪਲ ਰੇਨੂੰ ਅਰੋੜਾ ਅਤੇ ਸਟਾਫ਼ ਮੈਂਬਰ ਹਾਜਰ ਸਨ ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly