ਮਹਿਤਪੁਰ ( ਵਰਮਾ) (ਸਮਾਜ ਵੀਕਲੀ): ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਹਿਤਪੁਰ ਵਿਖੇ ਲੀਗਲ (Legal Aid) ਦੇ ਸੰਬੰਧ ਵਿਚ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਯੂਨੀਵਰਸਿਟੀ ਕੈਂਪਸ ਲੱਧੇਵਾਲੀ ਰੋਡ ਜਲੰਧਰ ਦੇ ਲਾ (Law) ਵਿਦਿਆਰਥੀਆਂ ਨੇ 10+2 ਦੇ ਬੱਚਿਆਂ ਨੂੰ ਲੋਕ ਅਦਾਲਤ ਅਤੇ ਲੀਗਲ ਏਡ ਦੇ ਬਾਰੇ ਵਿਚ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਬੱਚਿਆਂ ਨੂੰ ਸਾਰੇ ਕੇਸਾਂ ਬਾਰੇ ਜਾਣਕਾਰੀ ਅਤੇ ਉਨ੍ਹਾਂ ਦੇ ਬਾਰੇ ਮਿਲਣ ਵਾਲੇ ਮੁਆਵਜ਼ੇ ਬਾਰੇ ਵੀ ਦੱਸਿਆ ਗਿਆ। ਬੱਚਿਆਂ ਨੇ ਸਵਾਲ ਜਵਾਬ ਵੀ ਕੀਤੇ ।
ਸਕੂਲ ਦੇ ਪ੍ਰਿੰਸੀਪਲ ਸਰਦਾਰ ਹਰਜੀਤ ਸਿੰਘ ਜੀ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੇ ਹੀ ਆਪਣੇ ਸ਼ਬਦਾਂ ਵਿਚ ਲੀਗਲ ਏਡ ਬਾਰੇ ਦਿੱਤੀ ਗਈ ਜਾਣਕਾਰੀ ਦੀ ਸ਼ਲਾਘਾ ਕੀਤੀ ਜੋ ਕਿ ਬੱਚਿਆਂ ਲਈ ਕਾਫ਼ੀ ਲਾਹੇਵੰਦ ਸਾਬਿਤ ਹੋਵੇਗੀ ਇਸ ਸੈਮੀਨਾਰ ਵਿੱਚ ਬਾਰ੍ਹਵੀਂ ਜਮਾਤ ਦੇ 200 ਬੱਚਿਆਂ ਨੇ ਭਾਗ ਲਿਆ ਜੋ ਕਿ ਲਗਪਗ 60 ਪਿੰਡਾਂ ਬੱਚਿਆਂ ਰਾਹੀਂ ਸੰਦੇਸ਼ ਪਹੁੰਚੇਗਾ । ਸਟੇਜ ਦਾ ਸੰਚਾਲਨ ਸ੍ਰੀ ਨਰੇਸ਼ ਕੁਮਾਰ ਸ਼ਰਮਾ ਜੀ ਨੇ ਕੀਤਾ । ਇਸ ਮੌਕੇ ਸ੍ਰੀਮਤੀ ਸੋਨੀਆ ,ਸ੍ਰੀਮਤੀ ਸੁਰਿੰਦਰ ਕੌਰ ,ਸ੍ਰੀਮਤੀ ਸੁਰਿੰਦਰ ਕੌਰ ,ਮਿਸ ਸ਼ਸ਼ੀ ਵੀ ਹਾਜ਼ਰ ਸਨ।ਬਾਅਦ ਵਿੱਚ ਪ੍ਰਿੰਸੀਪਲ ਸਰਦਾਰ ਹਰਜੀਤ ਸਿੰਘ ਜੀ ਨੇ ਸਾਰਿਆਂ ਦਾ ਧੰਨਵਾਦ ਕੀਤਾ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly