ਕਪੂਰਥਲਾ , (ਕੌੜਾ)- ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਲੜਕੀਆਂ ਫੱਤੂਢੀਂਗਾ ਵਿਖੇ ਸ੍ਰੀ ਸਹਿਜ ਪਾਠ ਸੇਵਾ ਸੁਸਾਇਟੀ ਅੰਮ੍ਰਿਤਸਰ ਵੱਲੋਂ ਵਿਦਿਆਰਥੀਆਂ ਲਈ ਨੈਤਿਕ ਸਿੱਖਿਆ ਅਤੇ ਸ਼ਖਸ਼ੀਅਤ ਨਿਖਾਰਨ ਸਬੰਧੀ ਇਕ ਸੈਮੀਨਾਰ ਕਰਵਾਇਆ ਗਿਆ ਇਸ ਮੌਕੇ ਸ੍ਰੀ ਸਹਿਜ ਪਾਠ ਸੇਵਾ ਸੰਸਥਾ ਦੀ ਟੀਮ ਉਚੇਚੇ ਤੌਰ ਤੇ ਪਹੁੰਚੀ ਇਸ ਸੈਮੀਨਾਰ ਦੌਰਾਨ ਮੁੱਖ ਬੁਲਾਰੇ ਸ. ਮਨਜੀਤ ਸਿੰਘ ਨੇ ਮਨੁੱਖੀ ਜੀਵਨ ਵਿੱਚ ਗੁਰਬਾਣੀ ਦੀ ਮਹੱਤਤਾ ਨੂੰ ਸਮਝਾਉਂਦੇ ਹੋਏ ਬਾਣੀ ਨਾਲ ਜੁੜਨ ਤੇ ਆਪਣੇ ਆਪ ਨੂੰ ਸਹੀ ਅਰਥਾਂ ਵਿੱਚ ਪਛਾਣਣ ਤੇ ਜੋਰ ਦਿੱਤਾ ਉਹਨਾਂ ਨੇ ਦੱਸਿਆ ਕਿ ਜੀਵਨ ਵਿੱਚ ਸਫਲਤਾ ਦਾ ਇਕੋ ਰਾਹ ਕਰੜੀ ਮਿਹਨਤ ਹੈ ਅਸਲ ਵਿੱਚ ਜੀਵਨ ਉਹੀ ਮਨੁੱਖ ਜਿਉਦੇ ਹਨ ਜਿੰਨਾ ਨੂੰ ਜਿਉਣ ਦਾ ਸਹੀ ਢੰਗ ਆਉਂਦਾ ਹੋਵੇ ਉਹਨਾਂ ਨੇ ਵਿਦਿਆਰਥੀਆਂ ਨੂੰ ਚੰਗਾ ਚਰਿਤਰ ਤੇ ਉੱਚਾ ਕਿਰਦਾਰ ਬਣਾਉਣ ਲਈ ਪ੍ਰੇਰਿਤ ਕੀਤਾ ਇਸ ਮੌਕੇ ਕਾਲਜ ਦੇ ਓ ਐਸਡੀ ਡਾ ਦਲਜੀਤ ਸਿੰਘ ਜੀ ਨੇ ਸ੍ਰੀ ਸਹਿਜ ਪਾਠ ਸੇਵਾ ਸੁਸਾਇਟੀ ਦੀ ਪੂਰੀ ਟੀਮ ਦਾ ਕਾਲਜ ਵਿਖੇ ਪਹੁੰਚਣ ਤੇ ਧੰਨਵਾਦ ਕੀਤਾ ਹੈ ਜੋ ਕਿ ਸ਼ਲਾਘਾ ਯੋਗ ਹੈ ਉਨਾਂ ਕਿਹਾ ਇਹ ਸੰਸਥਾ ਚੰਗੇ ਟੰਗ ਨਾਲ ਲੰਮੇ ਸਮੇਂ ਤੋਂ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕਰ ਰਹੀ ਹੈ ਜੋ ਕਿ ਕੇ ਸਲਾਗਾ ਯੋਗ ਹੈ ਉਹਨਾਂ ਨੇ ਵਿਦਿਆਰਥੀਆਂ ਨੂੰ ਗੁਰਬਾਣੀ ਨੂੰ ਜੀਵਨ ਦਾ ਆਧਾਰ ਬਣਾਉਂਦੇ ਹੋਏ ਚੰਗੀ ਸਿੱਖਿਆ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਇਸ ਮੌਕੇ ਸਮੂਹ ਸਟਾਫ ਮੌਜੂਦ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly