ਸਰਕਾਰੀ ਰੇਟ ਤੇ ਹੀ ਵੇਚੇ ਜਾ ਰਹੇ ਹਨ ਅਸ਼ਟਾਮ ਫਰੋਸ਼ਾਂ ਵੱਲੋਂ ਅਸ਼ਟਾਮ – ਪ੍ਰਧਾਨ ਨਗਰ ਪੰਚਾਇਤ

 ਫੋਟੋ ਸਟੇਟ ਦੇ ਲਗਦੇ ਨੇ ਵਖਰੇ ਪੈਸੇ -ਅਸਵਨੀ ਕੁਮਾਰ ਮਹਿਤਪੁਰ 24 ਫਰਵਰੀ 

ਨਕੋਦਰ ਮਹਿਤਪੁਰ  (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਅਸ਼ਟਾਮ ਫਰੋਸ਼ ਯੂਨੀਅਨ ਮਹਿਤਪੁਰ ਦੀ ਮੀਟਿੰਗ ਪ੍ਰਧਾਨ ਅਸ਼ਵਨੀ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਮਹਿਤਪੁਰ ਦੇ ਅਸ਼ਟਾਮ ਫਰੋਸ਼ਾਂ ਵੱਲੋਂ ਅਸ਼ਟਾਮ ਫਰੋਸ਼ਾਂ ਖਿਲਾਫ ਵੱਧ ਪੈਸੇ ਵਸੂਲਣ ਬਾਬਤ ਲੱਗੀ ਖਬਰ ਦਾ ਖੰਡਣ ਕੀਤਾ ਗਿਆ। ਉਨ੍ਹਾਂ ਪ੍ਰੈਸ ਨੂੰ ਸਪਸ਼ਟੀਕਰਨ ਦਿੰਦਿਆਂ ਦੱਸਿਆ ਕਿ ਮਹਿਤਪੁਰ ਦੇ ਅਸ਼ਟਾਮ ਫਰੋਸ਼ਾਂ ਵੱਲੋਂ ਗਾਹਕਾਂ ਨੂੰ ਅਸ਼ਟਾਮ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਰੇਟ ਤੇ ਹੀ ਵੇਚੇ ਜਾ ਰਹੇ ਹਨ। ਉਨ੍ਹਾਂ ਕਿਹਾ ਮਹਿਤਪੁਰ ਦੇ ਅਸ਼ਟਾਮ ਫਰੋਸ਼ਾਂ ਵੱਲੋਂ ਅਸ਼ਟਾਮ ਲੈਣ ਆਏ ਗਾਹਕਾਂ ਦੇ ਸ਼ਨਾਖ਼ਤੀ ਪਰੂਫ ਦੀ ਕਾਪੀ ਵੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲਈ ਜਾਂਦੀ ਹੈ ਜੋਂ ਜ਼ਰੂਰੀ ਹੈ । ਪਬਲਿਕ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਅਸ਼ਟਾਮ ਫਰੋਸ਼ਾਂ ਵੱਲੋਂ ਫੋਟੋ ਸਟੇਟ ਦੀਆਂ ਮਸ਼ੀਨਾਂ ਰੱਖੀਆਂ ਹਨ ਜਿਸ ਤੇ ਅਧਾਰ ਕਾਰਡ ਦੀਆਂ ਕਾਪੀਆਂ ਅਤੇ ਹੋਰ ਦਸਤਾਵੇਜ਼ ਦੀਆਂ ਫੋਟੋ ਕਾਪੀਆਂ ਗਾਹਕਾਂ ਦੇ ਕਹਿਣ ਤੇ ਕੀਤੀਆਂ ਜਾਂਦੀਆਂ ਹਨ ਇਸ ਤੋਂ ਇਲਾਵਾ ਟਾਈਪਿੰਗ, ਫਾਇਲ ਕਵਰ , ਸਟੇਸ਼ਨਰੀ ਆਦਿ ਦੇ ਬਣਦੇ ਪੈਸੇ ਹੀ ਗਾਹਕਾਂ ਕੋਲੋਂ ਅਸ਼ਟਾਮ ਦੀ ਸਰਕਾਰੀ ਕੀਮਤ ਤੋਂ ਅਲੱਗ ਲਏ ਜਾ ਹਨ। ਉਨ੍ਹਾਂ ਕਿਹਾ ਕਿ ਜਿਥੋਂ ਤੱਕ ਅਸ਼ਟਾਮ ਦੀ ਸਰਕਾਰੀ ਕੀਮਤ ਤੋਂ ਵੱਧ ਕੇ ਪੈਸੇ ਲੈਣ ਦਾ ਜ਼ਿਕਰ ਕੀਤਾ ਗਿਆ ਹੈ ਉਹ ਸਿਰਫ਼ ਅਸ਼ਟਾਮ ਫਰੋਸ਼ਾਂ ਤੇ ਇਲਜ਼ਾਮ ਹੈ ਜੋਂ ਕਿ ਸਰਾਸਰ ਗ਼ਲਤ ਹੈ । ਅਸ਼ਟਾਮ ਫਰੋਸ਼ਾਂ ਵੱਲੋਂ ਇਸ ਸਬੰਧੀ ਮਾਣਯੋਗ ਨਾਇਬ ਤਹਿਸੀਲਦਾਰ ਮਹਿਤਪੁਰ ਨੂੰ ਵੀ ਜਾਣੂੰ ਕਰਵਾਇਆ ਗਿਆ। ਜਦੋਂ ਪੱਤਰਕਾਰਾਂ ਵੱਲੋਂ ਨਗਰ ਪੰਚਾਇਤ ਮਹਿਤਪੁਰ ਦੇ ਪ੍ਰਧਾਨ ਜੀ ਨਾਲ ਇਸ ਬਾਬਤ ਗਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਅਵਾਸ ਯੋਜਨਾ ਦੇ ਫਾਰਮ ਬਿਨਾਂ ਕਿਸੇ ਕੀਮਤ ਦੇ ਨਗਰ ਪੰਚਾਇਤ ਮਹਿਤਪੁਰ ਦੇ ਦਫ਼ਤਰ ਵਿਚੋਂ ਮਿਲਦੇ ਹਨ ਅਤੇ ਬਿਨਾਂ ਕਿਸੇ ਕੀਮਤ ਦੇ ਮੁਫ਼ਤ ਵਿਚ ਭਰੇ ਜਾ ਰਹੇ ਹਨ। ਜਦੋਂ ਉਨ੍ਹਾਂ ਕੋਲੋਂ ਮਹਿਤਪੁਰ ਦੇ ਅਸ਼ਟਾਮ ਫਰੋਸ਼ਾਂ ਵੱਲੋਂ ਵੱਧ ਪੈਸੇ ਵਸੂਲਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਬਕਾਇਦਾ ਅਸ਼ਟਾਮ ਫਰੋਸ਼ਾਂ ਨੂੰ ਅਸ਼ਟਾਮ ਸਰਕਾਰੀ ਰੇਟ ਤੇ ਹੀ ਦੇਣ ਦੀ ਅਪੀਲ ਕੀਤੀ ਹੋਈ ਹੈ ਅਤੇ ਜੋ ਲੋਕਾਂ ਵੱਲੋਂ ਅਸ਼ਟਾਮ ਨਾਲ ਵੀਹ ਤੀਹ ਰੁਪਏ ਵੱਧ ਲੈਣ ਦੀ ਗੱਲ ਕੀਤੀ ਜਾ ਰਹੀ ਹੈ ਉਸ ਬਾਰੇ ਨਗਰ ਪੰਚਾਇਤ ਮਹਿਤਪੁਰ ਨੇ ਪੜਤਾਲ ਕੀਤੀ ਹੈ ਤਾਂ ਪਤਾ ਲੱਗਿਆ ਕਿ ਲੋਕਾਂ ਵੱਲੋਂ ਜੋ ਵੀਹ ਤੀਹ ਰੁਪਏ ਵੱਧ ਦਿੱਤੇ ਗਏ ਹਨ ਉਹ ਉਨ੍ਹਾਂ ਵੱਲੋਂ ਫੋਟੋ ਸਟੇਟ ਕਾਪੀਆਂ ਕਰਵਾਈਆਂ ਗਈਆਂ ਹਨ। ਇਸ ਬਾਬਤ ਮੌਕੇ ਤੇ ਅਸ਼ਟਾਮ ਖਰੀਦ ਰਹੇ ਲੋਕਾਂ ਕੋਲੋਂ ਜਦੋਂ ਪੱਤਰਕਾਰਾਂ ਵੱਲੋਂ ਪੁਛ ਪੜਤਾਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸਟਾਮ ਤਾਂ ਪੰਜਾਹ ਰੁਪਏ ਦਾ ਹੈ ਬਾਕੀ ਪੈਸੇ ਫੋਟੋ ਕਾਪੀਆਂ ਦੇ ਲੈ ਰਹੇ ਹਨ। ਜ਼ਿਕਰਯੋਗ ਹੈ ਕਿ ਅਸ਼ਟਾਮ ਫਰੋਸ਼ ਅਸ਼ਟਾਮ ਦੇ ਵੱਧ ਪੈਸੇ ਨਹੀਂ ਵਸੂਲ ਰਹੇ। ਇਸ ਮੌਕੇ ਅਮਰਜੀਤ ਸਿੰਘ ਆਦਰਮਾਨੀ, ਬਲਜਿੰਦਰ ਕੌਰ, ਸਨੀ ਭਾਟੀਆ, ਕੁਲਵੰਤ ਸਿੰਘ, ਦਲਜਿੰਦਰ ਸਿੰਘ ਆਦਿ ਅਸ਼ਟਾਮ ਫਰੋਸ਼ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਸੁਰਜੀਤ ਸਿੰਘ ਅਤੇ ਹਰਜੀਤ ਕੌਰ ਦੇ ਪੁੱਤਰ ਗੁਰਤੇਜ ਸਿੰਘ ਗਿੱਲ ਤੇਜੂ ਰੂੰਮੀ ਨੇ ਛੋਟੀ ਉਮਰ ਵਿੱਚ ਪੱਟੀਆ ਵੱਡੀਆਂ ਲਾਂਘਾ । 
Next articleਬੇਟੀ ਬਚਾਓ ਬੇਟੀ ਪੜ੍ਹਾਓ ਪ੍ਰਧਾਨ ਮੰਤਰੀ ਸੁਰੱਖਿਆ ਮਾਤਿ੍ਤਵ ਅਭਿਆਨ ਸਿਵਲ ਹਸਪਤਾਲ ਬੰਗਾ ਵਿਖੇ ਮਨਾਇਆ ਗਿਆ।