ਖ਼ੁਦਗਰਜ਼

ਜਿੰਮੀ ਅਹਿਮਦਗੜ੍ਹ

(ਸਮਾਜ ਵੀਕਲੀ)

“ਹਾਂ” ਮੈਂ ਖ਼ੁਦਗਰਜ਼ ਹਾਂ ,
ਮੈਂ ਸੋਚ ਦਾ ਹਾਂ “ਖ਼ੁਦ” ਬਾਰੇ …

ਮੈਂ ਸੋਚ ਦਾ ਹਾਂ ,
ਆਪਣੇ ਦਿਮਾਗ ਬਾਰੇ ,
ਕਿ ਕਿਵੇਂ ਇਸਨੂੰ “ਸਹੀ ਵਰਤਾਂ”…

ਮੈਂ ਸੋਚ ਦਾ ਹਾਂ ,
ਆਪਣੇ ਮਨ ਬਾਰੇ ,
ਕਿ ਕਿਵੇਂ ਇਸਨੂੰ “ਸ਼ਾਂਤ” ਕਰਾਂ …

ਮੈਂ ਸੋਚ ਦਾ ਹਾਂ ,
ਆਪਣੀਆਂ ਇੱਛਾਵਾਂ ਬਾਰੇ ,
ਕਿ ਕਿਵੇਂ ਇਨ੍ਹਾਂ ਨੂੰ “ਘੱਟ” ਕਰਾਂ …

ਮੈਂ ਸੋਚ ਦਾ ਹਾਂ ,
ਆਪਣੀਆਂ ਵਾਸਨਾਵਾਂ ਬਾਰੇ ,
ਕਿ ਕਿਵੇਂ ਇਨ੍ਹਾਂ ਦਾ “ਮਾਲਕ” ਹੋਵਾਂ …

“ਹਾਂ” ਮੈਂ ਖ਼ੁਦਗਰਜ਼ ਹਾਂ ,
ਮੈਂ ਸੋਚ ਦਾ ਹਾਂ “ਖ਼ੁਦ” ਬਾਰੇ
“ਹਾਂ” ਮੈਂ ਖ਼ੁਦਗਰਜ਼ ਹਾਂ …

8195907681
ਜਿੰਮੀ ਅਹਿਮਦਗੜ੍ਹ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੁੱਖ
Next article(ਦੁੱਖਆਰੀ ਮਾਂ)